48MP ਰੀਅਰ ਕੈਮਰੇ ਵਾਲੇ Moto E7 Plus ਦੀ ਵਿਕਰੀ ਅੱਜ ਤੋਂ ਸ਼ੁਰੂ, ਜਾਣੋ ਕੀਮਤ ਤੇ ਆਫਰ
Wednesday, Sep 30, 2020 - 11:34 AM (IST)

ਗੈਜੇਟ ਡੈਸਕ– ਮੋਟੋਰੋਲਾ ਨੇ ਭਾਰਤ ’ਚ ਆਪਣੇ ਨਵੇਂ ਬਜਟ ਸਮਾਰਟਫੋਨ Moto E7 Plus ਨੂੰ ਹਾਲ ਹੀ ’ਚ ਲਾਂਚ ਕੀਤਾ ਹੈ। ਇਸ ਨੂੰ 9,499 ਰੁਪਏ ਦੀ ਕੀਮਤ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ। ਲੇਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਇਸ ਬਜਟ ਫੋਨ ਨੂੰ ਭਾਰਤ ’ਚ ਫਲਿਪਕਾਰਟ ਰਾਹੀਂ ਉਪਲੱਬਧ ਕਰੇਗੀ। Moto E7 Plus ਦੀ ਵਿਕਰੀ ਅੱਜ ਦੁਪਹਿਰ ਨੂੰ 12 ਵਜੇ ਤੋਂ ਸ਼ੁਰੂ ਹੋਵੇਗੀ। ਇਸ ਨੂੰ ਨੇਮਲੀ ਮਿਸਟੀ ਬਲਿਊ ਅਤੇ ਟਵੀਲਾਈਟ ਓਰੇਂਜ ਰੰਗ ’ਚ ਖ਼ਰੀਦਿਆ ਜਾ ਸਕੇਗਾ।
ਆਫਰਜ਼ ਦੀ ਗੱਲ ਕਰੀਏ ਤਾਂ ਫਲਿਪਕਾਰਟ ਐਕਸਿਸ ਬੈਂਕ ਕ੍ਰੈਡਿਟ ਕਾਰਡ ਹੋਲਡਰਾਂ ਨੂੰ ਪੰਜ ਫੀਸਦੀ ਤਕ ਦਾ ਕੈਸ਼ਬੈਕ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਤੁਸੀਂ 1,056 ਰੁਪਏ ਪ੍ਰਤੀ ਮਹੀਨਾ ਦੀ ਨੋ-ਕਾਸਟ ਈ.ਐੱਮ.ਆਈ. ਨਾਲ ਵੀ ਖ਼ਰੀਦਿਆ ਜਾ ਸਕੇਗਾ।
Moto E7 Plus ਦੇ ਫੀਚਰਜ਼
ਡਿਸਪਲੇਅ - 6.5 ਇੰਚ ਦੀ HD+
ਪ੍ਰੋਸੈਸਰ - 1.8GHz ਸਪੀਡ ਵਾਲਾ ਸਨੈਪਡ੍ਰੈਗਨ 460
ਰੈਮ - 4GB
ਸਟੋਰੇਜ -64GB
ਓ.ਐੱਸ. - ਐਂਡਰਾਇਡ 10
ਰੀਅਰ ਕੈਮਰਾ - 48MP (ਪ੍ਰਾਈਮਰੀ ਲੈੱਨਜ਼) + 2MP (ਵਾਈਡ ਐਂਗਲ ਲੈੱਨਜ਼)
ਫਰੰਟ ਕੈਮਰਾ - 8MP
ਬੈਟਰੀ - 5,000mAh (10 ਵਾਟ ਦੀ ਫਾਸਟ ਚਾਰਜਿੰਗ ਸੁਪੋਰਟ)
ਕੁਨੈਕਟੀਵਿਟੀ - 4ਜੀ ਹਾਈਬ੍ਰਿਡ ਡਿਊਲ ਸਿਮ, ਵਾਈ-ਫਾਈ, ਬਲੂਟੂਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਪੋਰਟ