ਅੱਜ ਭਾਰਤ ''ਚ ਲਾਂਚ ਹੋਵੇਗਾ Moto E4 Plus ਸਮਾਰਟਫੋਨ
Wednesday, Jul 12, 2017 - 09:48 AM (IST)

ਜਲੰਧਰ- ਲੇਨੋਵੋ ਦੇ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਆਪਣੇ ਨਵੇਂ ਸਮਾਰਟਫੋਨ ਮੋਟੋ ਈ4 ਪਲੱਸ ਨੂੰ ਅੱਜ ਭਾਰਤ 'ਚ ਲਾਂਚ ਕਰੇਗੀ। ਇਸ ਸਮਾਰਟਫੋਨ ਦੀ ਖਾਸੀਅਤ ਇਸ 'ਚ ਦਿੱਤੀ ਜਾਣ ਵਾਲੀ 5,000 ਐੇੱਮ. ਏ. ਐੱਚ. ਦੀ ਵੱਡੀ ਬੈਟਰੀ ਹੈ। ਇਹ ਇਕ ਵਾਰ ਚਾਰਜ ਕਰਨ 'ਤੇ ਦੋ ਦਿਨ ਤੱਕ ਚੱਲੇਗੀ। ਕੰਪਨੀ ਅੱਜ 12:00 PM 'ਤੇ ਇਕ ਸ਼ੁਰੂ ਹੋਣ ਵਾਲੇ ਇਵੈਂਟ ਦੌਰਾਨ ਇਸ ਫੋਨ ਨੂੰ ਲਾਂਚ ਕਰੇਗੀ। ਇਸ ਤੋਂ ਇਲਾਵਾ ਮੋਟੋ ਦੇ ਆਫਿਸ਼ੀਅਲ ਯੂਟਿਊਬ 'ਤੇ ਇਸ ਇਵੈਂਟ ਦੀ ਲਾਈਵ ਸਟ੍ਰੀਮ ਦੇਖੀ ਜਾ ਸਕਦੀ ਹੈ। ਇਸ ਸਮਾਰਟਫੋਨ ਨੂੰ ਐਕਸਕਲੂਸਿਵ ਫਲਿੱਪਕਾਰਟ 'ਤੇ ਸੇਲ ਲਈ ਪੇਸ਼ ਕੀਤਾ ਜਾਵੇਗਾ। ਮੋਟੋ ਈ4 ਅਤੇ ਮੋਟੋ ਈ4 ਪਲੱਸ ਨੂੰ ਹਾਲ ਹੀ 'ਚ ਮਾਰਕੀਟ 'ਚ ਲਾਂਚ ਕੀਤਾ ਗਿਆ ਸੀ। ਇਨ੍ਹਾਂ ਦੀ ਕੀਮਤ ਕ੍ਰਮਵਾਰ: 129,99 (ਲਗਭਗ 8,300 ਰੁਪਏ) ਅਤੇ 179.99 ਡਾਲਰ (ਲਗਭਗ 11,600 ਰੁਪਏ) ਹੈ।
Moto E4 Plus ਦੇ ਸਪੈਸੀਫਿਕੇਸ਼ਨ -
ਇਸ ਸਮਾਰਟਫੋਨ 'ਚ 5.5 ਇੰਚ ਦੀ ਐੱਚ. ਡੀ. ਡਿਸਪਲੇ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸਨ (720x1280) ਪਿਕਸਲ ਹੈ। ਇਸ 'ਚ 1.4 ਗੀਗਾਹਟਰਜ਼ ਸਨੈਪਡ੍ਰੈਗਨ 425 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ। ਅਮਰੀਕੀ ਮਾਰਕੀਟ 'ਚ ਇਸ ਸਮਾਰਟਫੋਨ ਦੇ ਦੋ ਵੇਰੀਅੰਟ ਲਾਂਚ ਕੀਤੇ ਗਏ ਸਨ, ਜਿਸ 'ਚ 16 ਜੀ. ਬੀ. ਅਤੇ 32 ਜੀ. ਬੀ. ਸੀ। ਫੋਟੋਗ੍ਰਾਫੀ ਲਈ ਇਸ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਉਪਲੱਬਧ ਸੀ। ਪਾਵਰ ਬੈਕਅੱਪ ਲਈ ਫੋਨ 'ਚ 5,000 ਐੱਮ. ਏ. ਐੱਚ. ਦੀ ਬੈਟਰੀ ਸੀ ਅਤੇ ਫੋਨ ਐਂਡਰਾਇਡ ਨੂਗਟ 'ਤੇ ਆਧਰਿਤ ਸੀ।
ਕਨੈਕਟੀਵਿਟੀ ਦੇ ਤੌਰ 'ਤੇ ਇਸ ਸਮਾਰਟਫੋਨ 'ਚ 4ਜੀ ਐੱਲ. ਟੀ. ਈ. ਬਲੂਟੁਥ ਵੀ4.2, ਐੱਨ. ਐੱਫ. ਸੀ, ਵਾਈ-ਫਾਈ 802.11 ਐੱਨ. ਐੱਫ. ਐੱਮ. ਯੂ. ਐੱਸ. ਬੀ. ਹੋਣ ਦੀ ਉਮੀਦ ਹੈ। ਇਸ ਸਮਾਰਟਫੋਨ ਲੁਨਰ ਗ੍ਰੇ ਕਲਰ ਵੇਰੀਅੰਟ 'ਚ ਉਪਲੱਬਧ ਹੋ ਸਕਦਾ ਹੈ।