Twitter ’ਤੇ ਵੱਧ ਰਿਹਾ ਭਾਰਤੀ ਭਾਸ਼ਾਵਾਂ ਦਾ ਕ੍ਰੇਜ਼

11/12/2019 12:57:14 PM

ਗੈਜੇਟ ਡੈਸਕ– ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿਟਰ ਦੇ ਰੈਵੇਨਿਊ ’ਚ ਪਿਛਲੇ 5 ਸਾਲਾਂ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੇ ਪਿੱਛੇ ਦਾ ਕਾਰਣ ਲੋਕਲਾਈਜ਼ਿੰਗ ਪ੍ਰੋਡਕਟ ਨੂੰ ਦੁਗਣਾ ਕਰਨਾ ਅਤੇ ਪਲੇਟਫਾਰਮ ’ਤੇ ਖੇਤਰੀ ਭਾਸ਼ਾਵਾਂ ਨੂੰ ਜੋੜਨਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਪ੍ਰੀਮੀਅਮ ਐਡਵਰਟਾਈਜ਼ਿੰਗ ਦੀਆਂ ਕੀਮਤਾਂ ਨੂੰ ਵੀ ਸਖਤ ਮੁਕਾਬਲੇ ਦੇ ਬਾਵਜੂਦ ਕੰਟਰੋਲ ’ਚ ਰੱਖਿਆ ਹੈ। 

ਭਾਰਤੀ ਭਾਸ਼ਾਵਾਂ ’ਚ 50 ਫੀਸਦੀ ਟਵੀਟ
ਭਾਸ਼ਾ ਬਾਰੇ ਗੱਲ ਕਰਦੇ ਹੋਏ ਮਹੇਸ਼ਵਰੀ ਨੇ ਦੱਸਿਆ ਕਿ ਟਵਿਟਰ ਇਸ ਸਾਲ ਆਪਣੇ ਪ੍ਰੋਡਕਟਸ ਨੂੰ ਭਾਰਤ ’ਚ ਲੋਕਲਾਈਜ਼ ਕਰ ਰਿਹਾ ਹੈ। ਟਵਿਟਰ ’ਤੇ ਇਕ ਪ੍ਰੈਫਰਡ ਲੈਂਗਵੇਜ ਆਪਸ਼ਨ ਉਪਲੱਬਧ ਕਰਾਇਆ ਗਿਆਹੈ ਜਿਸ ਦਾ ਐਲਗੋਰਿਦਮ ਯੂਜ਼ਰ ਨੂੰ ਉਸ ਦੁਆਰਾ ਚੁਣੀ ਗਈ ਭਾਸ਼ਾ ’ਚ ਕੰਟੈਂਟ ਦਿਖਾਉਂਦਾ ਹੈ। ਉਹ ਕਹਿੰਦੇ ਹਨ ਕਿ ਸਾਨੂੰ ਲੱਗਦਾ ਹੈ ਕਿ ਭਾਰਤ ’ਚ ਲੈਂਗਵੇਜ ’ਤੇ ਕੰਮ ਕਰਨਾ ਬੇਹੱਦ ਜ਼ਰੂਰੀ ਹੋਣ ਵਾਲਾ ਹੈ। ਪਹਿਲਾਂ ਤੋਂ ਹੀ ਨਾਨ-ਇੰਗਲਿਸ਼ ਟਵੀਟਸ ਦੀ ਗਿਣਤੀ ਸਾਰੇ ਟਵੀਟਸ ਦਾ 50 ਫੀਸਦੀ ਹੈ। ਅਜਿਹਾ ਪਿਛਲੇ 6 ਤੋਂ 8 ਮਹੀਨਿਆਂ ’ਚ ਹੋਇਾ ਹੈ ਜਦੋਂ ਅਸੀਂ ਆਪਣੇ ਪ੍ਰੋਡਕਟ ’ਚ ਬਦਲਾਅ ਕੀਤੇ। 

ਟਾਪ ’ਤੇ ਹਿੰਦੀ
ਟਵਿਟਰ ’ਤੇ ਇਸ ਸਮੇਂ ਹਿੰਦੀ ਸਭ ਤੋਂ ਉਪਰ ਹੈ ਅਤੇ ਉਸ ਤੋਂ ਬਾਅਦ ਤਮਿਲ ਦਾ ਨੰਬਰ ਆਉਂਦਾ ਹੈ। ਟਵਿਟਰ 70 ਮੀਡੀਆ ਸਾਂਝੇਦਾਰਾਂ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਉਹ ਆਪਣੇ ਪਲੇਟਫਾਰਮ ’ਤੇ ਰੀਜਨਲ ਅਤੇ ਲੋਕਲ ਕੰਟੈਂਟ ਮੁਹੱਈਆ ਕਰਾਏ। 

ਭਾਰਤ ਕਾਰਣ ਟਵਿਟਰ ਨੂੰ ਫਾਇਦਾ
ਟਵਿਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ਨ ਮਹੈਸ਼ਵਰੀ ਨੇ ਕਿਹਾ ਕਿ ਭਾਰਤ ’ਚ ਟਵਿਟਰ ਤੇਜ਼ੀ ਨਾਲ ਵੱਧ ਰਿਹਾ ਹੈ। ਕੰਪਨੀ ਲਈ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬਾਜ਼ਾਰ ਹੈ। ਦੁਨੀਆ ਭਰ ’ਚ ਟਵਿਟਰ ਦੇ ਗ੍ਰੋਥ ਹੋਣ ਦਾ ਸਭ ਤੋਂ ਵੱਡਾ ਕਾਰਣ ਭਾਰਤ ਹੈ। ਸਾਡੀ ਕੀਮਤ ਪ੍ਰੀਮੀਅਮ ਹੈ ਅਤੇ ਅਸੀਂ ਸਾਰੇ ਪ੍ਰੀਮੀਅਮ ਬ੍ਰਾਂਡਸ ਦੇ ਨਾਲ ਕੰਮ ਕਰ ਰਹੇ ਹਾਂ। 

ਪ੍ਰੀਮੀਅਮ ਰੇਟਸ ਨੂੰ ਰੱਖਿਆ ਬਰਕਰਾਰ
ਮਹੇਸ਼ਵਰੀ ਟਵਿਟਰ ਨਾਲ ਇਸੇ ਸਾਲ ਜੁੜੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੰਪਨੀ ਆਪਣੀ ‘ਯੂਨੀਕ’ ਪੋਜ਼ੀਸ਼ਨਿੰਗ ਕਾਰਣ ਪ੍ਰਤੀਯੋਗੀ ਬਾਜ਼ਾਰ ’ਚ ਵੀ ਪ੍ਰੀਮੀਅਮ ਰੇਟਸ ਨੂੰ ਬਰਕਰਾਰ ਰੱਖ ਸਕਦੀ ਹੈ। ਟਵਿਟਰ ਐਡ ਰੈਵੇਨਿਊ ਲਈ ਨਾ ਸਿਰਫ ਫੇਸਬੁੱਕ ਅਤੇ ਯੂਟਿਊਬ ਦੇ ਨਾਲ ਹੀ ਨਵੇਂ ਪਲੇਟਫਾਰਮਸ ਟਿਕਟਾਕ ਅਤੇ ਸ਼ੇਅਰਚੈਟ ਨੂੰ ਵੀ ਇਸਤੇਮਾਲ ਕਰ ਰਿਹਾ ਹੈ। 

ਐਡਵਰਟਾਈਜ਼ਿੰਗ ਰੈਵੇਨਿਊ ’ਚ ਤੇਜ਼ੀ
ਮਹੇਸ਼ਵਰੀ ਨੇ ਅੱਗੇ ਕਿਹਾ ਕਿ ਅਸਲ ’ਚ ਐਡਵਰਟਾਈਜ਼ਿੰਗ ਰੈਵੇਨਿਊ ਯੂਜ਼ਰ ਗ੍ਰੋਥ ਤੋਂ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ ਹੈ। ਕਈ ਨਵੇਂ ਬ੍ਰਾਂਡਸ ਆ ਰਹੇ ਹਨ ਅਤੇ ਮੌਜੂਦਾ ਬ੍ਰਾਂਡਸ ਪ੍ਰਿੰਟ ਦੀ ਬਜਾਏ ਹੁਣ ਡਿਜੀਟਲ ’ਤੇ ਪੈਸੇ ਲਗਾਉਣਾ ਪਸੰਦ ਕਰ ਰਹੇ ਹਨ। ਲੋਕ ਜ਼ਿਆਦਾ ਪੈਸੇ ਖਰਚ ਕਰ ਰਹੇ ਹਨ ਅਤੇ ਖਪਤਕਾਰਵਾਦ ਵੀ ਵੱਧ ਰਿਹਾ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ