ਪਹਿਲਾਂ ਤੋਂ ਵੱਧ ਸ਼ਕਤੀਸ਼ਾਲੀ ਵਰਜਨ ''ਚ ਆਵੇਗੀ ਨਵੀਂ DC Avanti
Saturday, Dec 12, 2015 - 03:57 PM (IST)

ਜਲੰਧਰ- ਡੀ. ਸੀ ਆਪਣੀ ਮਿਡ ਇੰਜਣ ਸਪੋਰਟਸ ਕਾਰ Avanti ਦਾ ਜ਼ਿਆਦਾ ਸ਼ਕਤੀਸ਼ਾਲੀ ਵਰਜਨ ਨੂੰ ਲੈ ਕੇ ਆਉਣ ਵਾਲੀ ਹੈ। Avanti 310 ਨਾਂ ਦੀ ਸਪੋਰਟਸ ਕਾਰ ਦਾ ਨਵਾਂ ਮਾਡਲ ਕੁਝ ਬਾਹਰੀ ਬਦਲਾਵਾਂ, ਜ਼ਾਆਦਾ ਸ਼ਕਤੀਸ਼ਾਲੀ ਇੰਜਣ ਅਤੇ ਏ. ਐਮ.ਟੀ ਗੀਅਰਬਾਕਸ ਆਪਸ਼ਨ ਦੇ ਨਾਲ ਆਵੇਗਾ।
DC Avanti 310 ''ਚ ਕਾਰਬਨ ਫਾਈਬਰ ਦਾ ਪ੍ਰਯੋਗ, ਫਰੰਟ ਸਪੀਲਟਰ, ਰੀਅਰ ਡਿਫਯੂਜ਼ਰ, ਨਵੇਂ ਡਿਜ਼ਾਈਨ ਵਾਲੇ alloy wheels ਬਲੈਕ ਫਿੰਨੀਸ਼ਿੰਗ ਨਾਲ ਆਉਣਗੇ। ਕਾਰ ਦੇ ਅੰਦਰ ਦੀ ਗੱਲ ਕਰੀਏ ਤਾਂ ਸਪੋਰਟਸ ਸੀਟਸ ਅਤੇ ਸਟੇਰਿੰਗ ਤੇ ਡਿਜ਼ੀਟਲ ਇੰਸਟੂਮੈਂਟ ਡਿਸਪਲੇ ਹੋਵੇਗੀ। ਇਸ ਤੋਂ ਇਲਾਵਾ ਪੁਰਾਣੀ 1vanti ਦੀ ਤੁਲਨਾ ''ਚ ਕੁਝ ਛੋਟੇ-ਮੋਟੇ ਬਦਲਾਅ ਦੇਖਣ ਨੂੰ ਮਿਲਣਗੇ। Avanti ਨੂੰ ਅਪਗਰੇਡ ਕਰਨ ਲਈ ਯੁਰੋਪ ਦੀ ਤੀਜੀ ਪਾਰਟੀ ਨੂੰ ਚੁਣਿਆ ਗਿਆ ਹੈ।
Avanti 310 ''ਚ 2.0 ਲੀਟਰ ਦੀ ਇੰਜਣ 6 ਸਪੀਡ ਮੈਨੂਅਲ ਗੀਅਰਬਾਕਸ ਤੇ ਏ.ਐਮ.ਟੀ ਗੀਅਰਬਾਕਸ ਦੇ ਨਾਲ ਆਵੇਗਾ। ਇਹ ਇੰਜਣ 310 ਹਾਰਸਪਾਵਰ ਪੈਦਾ ਕਰੇਗਾ। ਇੰਜਣ ''ਚ ਇਨੀ ਪਾਵਰ ਪੈਦਾ ਕਰਨ ਲਈ ਵੱਡੇ ਇੰਜੈਕਟਰ ਤੇ ਟਰਬੋ ਦੀ ਵਰਤੋਂ ਕੀਤੀ ਗਈ ਹੈ। ਇਸ ਸਪੋਰਟਸ ਕਾਰ ਦੀ ਕੀਮਤ 45 ਲੱਖ ਰੁਪਏ ਦੇ ਕਰੀਬ ਹੋਵੇਗੀ ਤੇ ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਦੀ ਵਿਕਰੀ ਅਪ੍ਰੈਲ 2016 ''ਚ ਸ਼ੁਰੂ ਹੋਵੇਗੀ।