ਪਹਿਲੀ ਵਾਰ ਪੇਸ਼ ਕੀਤਾ ਗਿਆ ਗੋਲ ਆਕਾਰ ਵਾਲਾ ਸਮਾਰਟਫੋਨ
Wednesday, Jun 22, 2016 - 01:57 PM (IST)

ਜਲੰਧਰ-ਅਮਰੀਕਾ ਦੇ ਕੈਲੀਫੋਰਨੀਆ ਸਥਿਤ Monohm ਕੰਪਨੀ ਨੇ Runcible ਨਾਂ ਦਾ ਇਕ ਸਮਾਰਟਫੋਨ ਲਾਂਚ ਕੀਤਾ ਹੈ । ਇਸ ਸਮਾਰਟਫੋਨ ਦੀ ਖਾਸੀਅਤ ਇਸ ਦੀ ਬਣਤਰ ਹੈ। ਇਹ ਸਮਾਰਟਫੋਨ ਰਾਊਂਡ ਸ਼ੇਪ ''ਚ ਹੈ । ਇਹ ਸਮਾਰਟਫੋਨ ਆਪਣੀ ਆਪ ''ਚ ਅਜਿਹੀ ਬਣਤਰ ਵਾਲਾ ਪਹਿਲਾ ਸਮਾਰਟਫੋਨ ਹੈ । ਇਸ ਫੋਨ ਦੇ ਦੋ ਵੇਰੀਐਂਟ ਬਾਜ਼ਾਰ ''ਚ ਵਿਕਰੀ ਲਈ ਮੌਜੂਦ ਹਨ । ਇਕ ਵੇਰੀਐਂਟ ਦੀ ਕੀਮਤ 399 ਡਾਲਰ (ਲਗਭਗ 26,000 ਰੁਪਏ) ਅਤੇ ਦੂਜੇ ਦੀ 499 ਡਾਲਰ (ਲਗਭਗ 33,000 ਰੁਪਏ) ਹੈ।
ਇਸ ''ਚ 2.5 ਇੰਚ ਦੀ ਗੋਲਾਕਾਰ ਡਿਸਪਲੇ ਦਿੱਤੀ ਗਈ ਹੈ । ਨਾਲ ਹੀ ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 410 ਚਿਪ ਅਤੇ 1 ਜੀਬੀ ਰੈਮ ਵਰਗੇ ਫੀਚਰਸ ਨਾਲ ਲੈਸ ਹੈ ।ਇਸ ''ਚ 7 ਐੱਮ.ਪੀ. ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਇਸ ਦੇ ਫਰੰਟ ਕੈਮਰੇ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ । ਇਸ ਤੋਂ ਇਲਾਵਾ ਇਸ ''ਚ 8 ਜੀ.ਬੀ. ਦੀ ਇੰਟਰਨਲ ਮੈਮੋਰੀ ਵੀ ਦਿੱਤੀ ਗਈ ਹੈ । ਇਸ ਦਾ ਡਿਜ਼ਾਇਨ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਸਕਦਾ ਹੈ, ਫਿਲਹਾਲ ਇਹ ਫੋਨ ਭਾਰਤ ''ਚ ਕਦੋਂ ਲਾਂਚ ਹੋਵੇਗਾ ਜਾਂ ਨਹੀਂ ਇਸ ਦੀ ਕੋਈ ਜਾਣਕਾਰੀ ਉਪਲੱਬਧ ਨਹੀਂ ਹੈ ।