ਮੋਬਾਇਲ ਕੰਟੈਂਟ ਭੁਗਤਾਨ ਲਈ ਤੈਅ ਕੀਤੀ ਗਈ ਲਿਮਟ, 20000 ਤੋਂ ਵੱਧ ਨਹੀਂ ਹੋ ਸਕਦੀ ਪੇਮੈਟ

Wednesday, Apr 19, 2017 - 01:03 PM (IST)

ਮੋਬਾਇਲ ਕੰਟੈਂਟ ਭੁਗਤਾਨ ਲਈ ਤੈਅ ਕੀਤੀ ਗਈ ਲਿਮਟ, 20000 ਤੋਂ ਵੱਧ ਨਹੀਂ ਹੋ ਸਕਦੀ ਪੇਮੈਟ

ਜਲੰਧਰ-ਦੂਰਸੰਚਾਰ ਵਿਭਾਗ (ਡਾਟ) ਨੇ ਮੋਬਾਇਲ ਸਬਸਕ੍ਰਾਇਬਰ (ਗਾਹਕਾਂ) ਦੇ ਲਈ ਕੰਟੇਂਟ ਦੀ ਖਾਤਿਰ ਭੁਗਤਾਨ ਦੀ ਉਪਰੀ ਲਿਮਟ ਤੈਅ ਕਰ ਦਿੱਤੀ ਹੈ। ਹੁਣ ਯੂਜ਼ਰ ਪ੍ਰੀਪੇਡ ਅਕਾਊਂਟ ਬੈਲੇਂਸ ਜਾਂ ਪੋਸਟਪੇਡ ਬਿਲ ਦੇ ਜ਼ਰੀਏ ਮੋਬਾਇਲ ਕੰਟੈਂਟ ਦੇ ਲਈ ਇਕ ਵਾਰ ''ਚ 20 ਹਜ਼ਾਰ ਰੁਪਏ ਤੋਂ ਜਿਆਦਾ ਦਾ ਭੁਗਤਾਨ ਨਹੀਂ ਕਰ ਸਕਣਗੇ। ਮਤਲਬ ਸਬਸਕ੍ਰਾਇਬਰ (ਗਾਹਕ) ਕੁਲ ਇੰਨ੍ਹੀ ਰਾਸ਼ੀ ਦਾ ਹੀ ਪੇਡ ਡਿਜੀਟਲ ਕੰਟੈਂਟ ਆਪਣੇ ਫੋਨ ''ਚ ਡਾਊਨਲੋਡ ਕਰ ਸਕਣਗੇ। 

ਵਿਭਾਗ ਨੇ ਆਦੇਸ਼ ਦਿੰਦੇ ਹੋਏ ਕਿਹਾ ਹੈ ਕਿ ਹੁਣ ਮੋਬਾਇਲ ਖਪਤਕਾਰਾਂ ਆਪਣੇ ਫੋਨ ''ਚ ਸਾਰੇ ਡਿਜੀਟਲ ਪੇਡ ਕੰਟੈਂਟ ਨੂੰ ਡਾਊਨਲੋਡ ਕਰ ਸਕਣਗੇ। ਇਸ ਦੇ ਲਈ ਖਪਤਕਾਰਾਂ ਆਪਣੇ ਪ੍ਰੀਪੇਡ ਬੈਲੇਂਸ ਅਤੇ ਪੋਸਟਪੇਡ ਬਿਲ ਦਾ ਉਪਯੋਗ ਕਰ ਸਕਦੇ ਹਨ। ਕਈ ਅਜਿਹੇ ਖਪਤਕਾਰ ਵੀ ਹੈ ਜੋ ਹੁਣ ਵੀ ਡਿਜੀਟਲ ਕੰਟੈਂਟ ਨੂੰ ਡਾਊਨਲੋਡ ਕਰਨ ਦੇ ਲਈ ਪ੍ਰੀਪੇਡ ਬੈਲੇਂਸ ਦਾ ਇਸਤੇਮਾਲ ਕਰਦੇ ਹੈ ਜਾਂ ਫਿਰ ਰਾਸ਼ੀ ਪੋਸਟਪੇਡ ਬਿਲ ''ਚ ਜੋੜ ਦਿੱਤੀ ਜਾਂਦੀ ਹੈ।  

ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਹ ਸੁਵਿਧਾ ਉਨ੍ਹਾਂ ਖਪਤਕਾਰਾਂ ਦੇ ਲਈ ਬੇਹਤਰ ਹੈ ਜਿਸ ਦੇ ਕੋਲ ਡੈਬਿਟ, ਕ੍ਰੈਡਿਟ ਕਾਰਡ ਜਾਂ ਨੈਟ ਬੈਕਿੰਗ ਦੀ ਸੁਵਿਧਾ ਨਹੀਂ ਹੁੰਦੀ ਹੈ। 


Related News