ਬਿਹਤਰੀਨ ਮੋਬਾਇਲ ਕੈਮਰੇ ਬਣਾਉਣ ਵਾਲੀ Carl Zeiss ਸਮਾਰਟ ਗਲਾਸੇਜ਼ ''ਤੇ ਆਜ਼ਮਾਏਗੀ ਆਪਣਾ ਹੱਥ

Sunday, Jan 10, 2016 - 04:33 PM (IST)

ਬਿਹਤਰੀਨ ਮੋਬਾਇਲ ਕੈਮਰੇ ਬਣਾਉਣ ਵਾਲੀ Carl Zeiss ਸਮਾਰਟ ਗਲਾਸੇਜ਼ ''ਤੇ ਆਜ਼ਮਾਏਗੀ ਆਪਣਾ ਹੱਥ

ਜਲੰਧਰ— Carl Zeiss ਇਕ ਜਰਮਨ ਦੀ ਕੰਪਨੀ ਹੈ ਜੋ ਆਪਟਿਕਲ ਸਿਸਟਮ ਲਈ ਜਾਣੀ ਜਾਂਦੀ ਹੈ ਅਤੇ ਇਹ ਮੋਬਾਇਲ ਕੈਮਰਿਆਂ ''ਚ ਤੇਜ਼ੀ ਨਾਲ ਨਾਂ ਬਣਾਉਣ ਵਾਲੀਆਂ ਕੰਪਨੀਆਂ ''ਚੋਂ ਵੀ ਇਕ ਰਹੀ ਹੈ, ਹੁਣ ਇਹ ਜਰਮਨ ਦੀ ਕੰਪਨੀ ਫੈਸ਼ਨ ਨੂੰ ਧਿਆਨ ''ਚ ਰੱਖਦੇ ਹੋਏ ਸਮਾਰਟ ਗਲਾਸੇਜ਼ ਬਣਾਉਣ ਜਾ ਰਹੀ ਹੈ। 
ਇਸ ''ਤੇ Carl Zeiss ਦੇ ਆਪਟਿਕਲ ਐਕਸਪਰਟਜ਼ ਦਾ ਕਹਿਣਾ ਹੈ ਕਿ ਉਹ ਇਸ ਨਵੀਂ ਕੈਟਾਗਰੀ ''ਚ ਮਾਰਕੀਟ ''ਚ ਕੰਪਨੀ ਨੂੰ ਵਾਪਸ ਲਾਏਗੀ। ਇਨ੍ਹਾਂ ਸਮਾਰਟ ਗਲਾਸੇਜ਼ ''ਚ ਕਵਰਡ ਲੈਂਜ਼ ਦੇ ਉੱਪਰ ਹੈੱਡ-ਅਪ ਡਿਸਪਲੇ ਨੂੰ ਸ਼ਾਮਿਲ ਕੀਤਾ ਜਾਵੇਗਾ, ਜੋ ਏਜ ਨਾਲ ਲਾਈਟ ਨੂੰ ਪਾਲੀਕਾਰਬੋਨੇਟ/ਮਿਰਰ ਟਾਇਨੀ OLED ਡਿਸਪਲੇ ਦੀ ਮਦਦ ਨਾਲ ਪ੍ਰਦਰਸ਼ਿਤ ਕਰੇਗੀ। ਹਾਲ ਹੀ ''ਚ ਕੰਪਨੀ ਨੇ ਇਸ ਦੇ ਕਵਰਡ ਲੈਂਜ਼ਸ ਨੂੰ ਬਣਾਉਣ ਲਈ ਟੈਕਨਾਲੋਜੀ ਕੰਪਨੀ ਨਾਲ ਟਾਈ ਅਪ ਕੀਤਾ ਹੈ ਜੋ ਇਨ੍ਹਾਂ ਸਮਾਰਟ ਗਲਾਸੇਜ਼ ਦਾ ਹਾਰਡਵੇਅਰ ਬਣਾਏਗੀ। ਕੰਪਨੀ ਦਾ ਕਹਿਣਾ ਹੈ ਕਿ CES 2017 ਤੱਕ ਇਸ ਨੂੰ ਪੂਰੀ ਤਰ੍ਹਾਂ ਡਿਵੈਲਪ ਕਰਕੇ ਸ਼ੋਅ ਕੀਤਾ ਜਾਵੇਗਾ।


Related News