Mitron ਐਪ ਯੂਜ਼ਰਜ਼ ਲਈ ਚਿਤਾਵਨੀ ਜਾਰੀ, ਤੁਰੰਤ ਕਰੋ ਡਿਲੀਟ

06/03/2020 6:39:19 PM

ਗੈਜੇਟ ਡੈਸਕ– ਮਹਾਰਾਸ਼ਟਰ ਸਾਈਬਰ ਸੈੱਲ ਨੇ ਟਿਕਟਾਕ ਦੀ ਤਰ੍ਹਾਂ ਕੰਮ ਕਰਨ ਵਾਲੀ ਮਿਤਰੋਂ ਐਪ ਦੀ ਵਰਤੋਂ ਕਰਨ ਵਾਲਿਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਐਪ ’ਚ ਅਜਿਹੀਆਂ ਕਈ ਸੁਰੱਖਿਆ ਖਾਮੀਆਂ ਹਨ, ਜਿਨ੍ਹਾਂ ਦੇ ਚਲਦੇ ਹੈਕਰ ਤੁਹਾਡੇ ਖਾਤੇ ਦੀ ਗਲਤ ਵਰਤੋਂ ਕਰ ਸਕਦੇ ਹਨ। ਇੰਨਾ ਹੀ ਨਹੀਂ, ਤੁਹਾਡੇ ਖਾਤੇ ਰਾਹੀਂ ਲੋਕਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਮਹਾਰਾਸ਼ਟਰ ਸਾਈਬਰ ਸੈੱਲ ਨੇ ਇਹ ਚਿਤਾਵਨੀ ਇਕ ਟਵਿਟਰ ਪੋਸਟ ਰਾਹੀਂ ਜਾਰੀ ਕੀਤੀ ਹੈ, ਜਿਸ ਵਿਚ ਵਿਸਤਾਰ ਨਾਲ ਇਸ ਦੀਆਂ ਖਾਮੀਆਂ ਬਾਰੇ ਦੱਸਿਆ ਗਿਆ ਹੈ ਅਤੇ ਐਪ ਨੂੰ ਤੁਰੰਤ ਡਿਲੀਟ ਕਰਨ ਦੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ ਮਿਤਰੋਂ ਐਪ ਨੂੰ ਹਾਲ ਹੀ ’ਚ ਗੂਗਲ ਨੇ ਵੀ ਪਲੇਅ ਸਟੋਰ ਤੋਂ  ਹਟਾ ਦਿੱਤਾ ਹੈ। 

 

ਕੀ ਹੈ ਖਾਮੀ
ਸਾਈਬਰ ਸੈੱਲ ਦੀ ਮੰਨੀਏ ਤਾਂ ਮਿਤਰੋਂ ਐਪ ’ਤੇ ਕਿਸੇ ਵੀ ਖਾਤੇ ’ਚ ਲਾਗ-ਇਨ ਕਰਨ ਲਈ ਤੁਹਾਨੂੰ ਬਸ ਯੂਜ਼ਰ ਆਈ.ਡੀ. ਦਾ ਪਤਾ ਹੋਣਾ ਚਾਹੀਦਾ ਹੈ। ਇਸ਼ ਲਈ ਪਾਸਵਰਡ ਦੀ ਵੀ ਲੋੜ ਨਹੀਂ ਹੈ। ਦਰਅਸਲ, ਐਪ ’ਚ ਲਾਗ ਇਨ ਵਿਦ ਗੂਗਲ ਦਾ ਫੀਚਰ ਦਿੱਤਾ ਗਿਆ ਹੈ। ਇਹ ਐਪ ਗੂਗਲ ਖਾਤੇ ਰਾਹੀਂ ਨਿੱਜੀ ਜਾਣਕਾਰੀ ਪ੍ਰਾਪਤ ਕਰਦੀ ਹੈ ਪਰ ਇਹ ਪ੍ਰਮਾਣਿਕਤਾ ਲਈ ਕਿਸੇ ਸੀਕ੍ਰੇਟ ਟੋਕਨ ਨੂੰ ਕ੍ਰਿਏਟ ਨਹੀਂ ਕਰਦੀ। 

ਇਸ ਵਿਚ ਲਾਗ-ਇਨ ਲਈ ਸਕਿਓਰਿਟੀ ਸਾਕੇਟ ਪਰਤ ਪ੍ਰੋਟੋਕਾਲ ਫਾਲੋ ਨਹੀਂ ਕੀਤਾ ਜਾਂਦਾ। ਇਸ ਦਾ ਫਾਇਦਾ ਚੁੱਕ ਕੇ ਹੈਕਰ ਸਿਰਫ ਲਾਗ-ਇਨ ਆਈ.ਡੀ. ਰਾਹੀਂ ਯੂਜ਼ਰ ਅਕਾਊਂਟ ਪ੍ਰਾਪਤ ਕਰ ਲੈਂਦੇ ਹਨ। ਯਾਨੀ ਹੈਕਰ ਤੁਹਾਡੇ ਖਾਤੇ ’ਚੋਂ ਕਿਸੇ ਨੂੰ ਵੀ ਮੈਸੇਜ ਭੇਜ ਸਕਦੇ ਹਨ ਜਾਂ ਕੁਮੈਂਟ ਕਰ ਸਕਦੇ ਹਨ। ਸਾਈਬਰ ਸੈੱਲ ਨੇ ਇਸ ਐਪ ਨੂੰ ਤੁਰੰਤ ਡਿਲੀਟ ਕਰਨ ਦੀ ਸਲਾਹ ਦਿੱਤੀ ਹੈ। 


Rakesh

Content Editor

Related News