ਪਲੇਅ ਸਟੋਰ ਤੋਂ ਗਾਇਬ ਹੋਈ Mitron App, ਪਾਲਿਸੀ ਨੂੰ ਲੈ ਕੇ ਗੂਗਲ ਨੇ ਕੀਤਾ ਡਿਲੀਟ

06/02/2020 6:34:25 PM

ਗੈਜੇਟ ਡੈਸਕ– ਟਿਕਟਾਕ ਦੀ ਟੱਕਰ ’ਚ ਸਵਦੇਸ਼ੀ ਦੇ ਨਾਂ ਨਾਲ ਵਾਇਰਲ ਹੋ ਰਹੀ ਮਿਤਰੋਂ ਐਪ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤੀ ਗਈਹੈ। ਮਿਤਰੋਂ ਐਪ ’ਤੇ ਸਪੈਮਿੰਗ ਅਤੇ ਕੰਟੈਂਟ ਨੀਤੀਆਂ ਦਾ ਉਲੰਘਣ ਕਰਨ ’ਤੇ ਇਹ ਫ਼ੈਸਲਾ ਲਿਆ ਗਿਆ ਹੈ। ਗੂਗਲ ਪਲੇਅ ਸਟੋਰ ’ਤੇ ਹੁਣ ਤੁਹਾਨੂੰ ਮਿਤਰੋਂ ਐਪ ਨਹੀਂ ਮਿਲੇਗੀ। 

ਦੱਸ ਦੇਈਏ ਕਿ ਟਿਕਟਾਕ ਖ਼ਿਲਾਫ ਭਾਰਤ ’ਚ ਵਿਰੋਧ ਸ਼ੁਰੂ ਹੋਣ ’ਤੇ ਮਿਤਰੋਂ ਐਪ ਅਚਾਨਕ ਸਵਦੇਸ਼ੀ ਨਾਂ ’ਤੇ ਵਾਇਰਲ ਹੋ ਗਈ ਅਤੇ ਵੇਖਦੇ-ਹੀ-ਵੇਖਦੇ 50 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਐਪ ਨੂੰ ਡਾਊਨਲੋਡ ਕਰ ਲਿਆ। ਬਾਅਦ ’ਚ ਇਕ ਰਿਪੋਰਟ ’ਚ ਖੁਲਾਸਾ ਹੋਇਆ ਕਿ ਮਿਤਰੋਂ ਐਪ ਅਸਲ ’ਚ ਪਾਕਿਸਤਾਨੀ ਹੈ ਅਤੇ ਇਸ ਨੂੰ ਕਿਸੇ ਨੇ ਖਰੀਦ ਕੇ ਪਲੇਅ ਸਟੋਰ ’ਤੇ ਅਪਲੋਡ ਕਰ ਦਿੱਤਾ ਹੈ। ਮਿਤਰੋਂ ਐਪ ’ਤੇ ਦੂਜੇ ਐਪ ਦੇ ਕੰਟੈਂਟ ਕਾਪੀ ਕਰਨ ਦਾ ਦੋਸ਼ ਲੱਗਾ ਹੈ। ਗੂਗਲ ਦੀ ਕੰਟੈਂਟ ਪਾਲਿਸੀ ਤਹਿਤ ਕੋਈ ਵੀ ਐਪ ਕਿਸੇ ਦੂਜੀ ਐਪ ਤੋਂ ਕੰਟੈਂਟ ਲੈ ਕੇ ਉਸ ਨੂੰ ਐਪਣੀ ਐਪ ’ਤੇ ਅਪਲੋਡ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਇਸ ਐਪ ਦੇ ਸਾਰੇ ਫੀਚਰਜ਼ ਟਿਕਟਾਕ ਵਰਗੇ ਹੀ ਹਨ। ਗੂਗਲ ਨੇ ਪਲੇਅ ਸਟੋਰ ’ਤੇ ਇਸ ਐਪ ਨੂੰ ਰੈੱਡ ਫਲੈਗ ਕਰ ਦਿੱਤਾ ਹੈ। 


ਮਿਤਰੋਂ ਐਪ ਨੂੰ ਪਾਕਿਸਤਾਨੀ ਸਾਫਟਵੇਅਰ ਡਿਵੈਲਪਰ ਇਰਫਾਨ ਸ਼ੇਖ ਤੋਂ ਖਰੀਦਿਆ ਗਿਆ ਹੈ, ਜਦਕਿ ਦਾਅਵਾ ਕੀਤਾ ਗਿਆ ਸੀ ਕਿ ਇਸ ਐਪ ਨੂੰ ਆਈ.ਆਈ.ਟੀ., ਰੁੜਕੀ ਦੇ ਇਕ ਵਿਦਿਆਰਥੀ ਸ਼ਿਵਾਂਕ ਅੱਗਰਵਾਲ ਨੇ ਤਿਆਰ ਕੀਤਾ ਹੈ। ਦੱਸ ਦੇਈਏ ਕਿ ਮਿਤਰੋਂ ਐਪ ਦਾ ਅਸਲੀ ਨਾਂ ਟਿਕਟਿਕ ਐਪ ਹੈ ਜਿਸ ਨੂੰ ਪਾਕਿਸਤਾਨ ਦੇ ਇਰਫਾਮ ਸ਼ੇਖ ਦੀ ਕੰਪਨੀ Qboxus ਨੇ ਤਿਆਰ ਕੀਤਾ ਸੀ। ਇਰਫਾਨ ਸ਼ੇਖ ਨੇ ਇਸ ਐਪ ਦੇ ਸਰੋਤ ਕੋਡ ਨੂੰ 34 ਡਾਲਰ (ਕਰੀਬ 2,500 ਰੁਪਏ) ’ਚ ਕਿਸੇ ਨੂੰ ਵੇਚ ਦਿੱਤਾ। ਹੁਣ ਸਮੱਸਿਆ ਡਿਵੈਲਪਰ ਅਤੇ ਪਾਕਿਸਤਾਨ ਤੋਂ ਨਹੀਂ, ਸਮੱਸਿਆ ਹੈ ਪ੍ਰਾਈਵੇਸੀ ਅਤੇ ਮੇਡ ਇਨ ਇੰਡੀਆ ਦੇ ਨਾਂ ’ਤੇ ਪ੍ਰਚਾਰ ਕਰਨ ਦੀ। ਸੱਚ ਤਾਂ ਇਹ ਹੈ ਕਿ ਪਾਕਿਸਤਾਨੀ ਟਿਕਟਿਕ ਐਪ ’ਚ ਕੋਈ ਬਦਲਾਅ ਹੀ ਨਹੀਂ ਕੀਤਾ ਗਿਆ ਸੀ। ਸਿਰਫ ਟਿਕਟਿਕ ਦਾ ਨਾਂ ਮਿਤਰੋਂ ਰੱਖ ਕੇ ਇਸ ਨੂੰ ਪਲੇਅ ਸਟੋਰ ’ਤੇ ਅਪਲੋਡ ਕਰ ਦਿੱਤਾ ਗਿਆ ਸੀ। 


Rakesh

Content Editor

Related News