ਭਾਰਤ ’ਚ ਲਾਂਚ ਹੋਈ Mini Cooper SE, ਕੀਮਤ 47.20 ਲੱਖ ਰੁਪਏ

02/25/2022 6:31:06 PM

ਆਟੋ ਡੈਸਕ– ਮਿੰਨੀ ਨੇ ਭਾਰਤ ’ਚ ਆਲ ਇਲੈਕਟਰਿਕ Cooper SE ਨੂੰ ਲਾਂਚ ਕਰ ਦਿੱਤਾ ਹੈ। ਇਸਦੀ ਕੀਮਤ 47.20 ਲੱਖ ਰੁਪਏ ਰੱਖੀ ਗਈ ਹੈ। ਭਾਰਤ ’ਚ ਵਿਕਰੀ ਲਈ ਇਸ ਕਾਰ ਦੀਆਂ ਸਿਰਫ 30 ਇਕਾਈਆਂ ਹੀ ਮੁਹੱਈਆ ਕਰਵਾਈਆਂ ਜਾਣਗੀਆਂ ਜਿਨ੍ਹਾਂ ਦੀ ਬੁਕਿੰਗ ਪੂਰੀ ਹੋ ਚੁੱਕੀ ਹੈ। ਕੰਪਨੀ ਦੁਆਰਾ ਇਸਦੇ ਪਹਿਲੇ ਬੈਚ ਦੀ ਡਿਲਿਵਰੀ ਮਾਰਚ ਤੋਂ ਸ਼ੁਰੂ ਹੋਵੇਗੀ।

Mini Cooper SE: ਐਕਸਟੀਰੀਅਰ ਡਿਟੇਲਸ
ਮਿੰਨੀ ਕੂਪਰ ਐੱਸ.ਈ. ਨੂੰ ਭਾਰਤ ’ਚ ਇਕ ਨਵੇਂ ਡਿਜ਼ਾਇਨ ਦੇ ਰੂਪ ’ਚ ਪੇਸ਼ ਕੀਤਾ ਗਿਆ ਹੈ ਪਰ ਕੰਪਨੀ ਦੁਆਰਾ ਇਸਦੇ ਟਰਡੀਸ਼ਨਲ ਡਿਜ਼ਾਇਨ ਐਲੀਮੈਂਟਸ ਜਿਵੇਂ ਗੋਲ ਐੱਲ.ਈ.ਡੀ. ਹੈੱਡਲੈਂਪ, ਯੂਨੀਅਨ ਜੈੱਕ-ਥੀਮ ਵਾਲੇ ਐੱਲ.ਈ.ਡੀ. ਟੇਲ-ਲੈਂਪ ਦਿੱਤੇ ਗਏ ਹਨ। ਹਾਲਾਂਕਿ, ਇਸ ਵਿਚ ਕੁਝ ਬਦਲਾਅ ਕਰਦੇ ਹੋਏ ਵੱਡੀ ਬਲੈਂਕਡ-ਆਊਟ ਫਰੰਟ ਗਰਿੱਲ, ਥੋੜਾ ਹੀ-ਪ੍ਰੋਫਾਈਲ ਫਰੰਟ ਬੰਪਰ, ਰੀਡਿਜ਼ਾਇਨਡ ਰੀਅਰ ਬੰਪਰ, ਮਿਰਰ ਕੈਪ ਨੂੰ ਸ਼ਾਮਿਲ ਕੀਤਾ ਗਿਆ ਹੈ। 

PunjabKesari

Mini Cooper SE: ਇੰਟੀਰੀਅਰ ਅਤੇ ਫੀਚਰਜ਼
ਇੰਟੀਰੀਅਰ ਡਿਜ਼ਾਇਨਿੰਗ ਦੀ ਗੱਲ ਕਰੀਏ ਤਾਂ ਇਸਦਾ ਡੈੱਸ਼ਬੋਰਡ ਸਟੈਂਡਰਡ ਕੂਪਰ ਹੈਚਬੈਕ ਵਰਗਾ ਹੈ ਪਰ ਨਾਲ ਹੀ ਇਸ ਵਿਚ ਨਵਾਂ 5.5 ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ ਜੋ ਕਿ ਇਸ ਤੋਂ ਪਹਿਲਾਂ ਕਿਸੇ ਵੀ ਕੂਪਰ ਐੱਸ.ਈ. ’ਚ ਨਹੀਂ ਦਿੱਤਾ ਗਿਆ। ਫੀਚਰਜ਼ ਦੀ ਗੱਲ ਕਰੀਏ ਤਾਂ ਕੂਪਰ ਐੱਸ.ਈ. ’ਚ ਐਪਲ ਕਾਰ ਪਲੇਅ ਕੁਨੈਕਟੀਵਿਟੀ, ਸਪੋਰਟਸ ਸੀਟਾਂ, ਹਰਮਨ ਕਾਰਡਨ ਆਡੀਓ ਸਿਸਟਮ, ਪੈਨੋਰਮਿਕ ਗਲਾਸ ਰੂਫ, ਨੱਪਾ ਲੈਦਰ ਸਟੀਅਰਿੰਗ ਵ੍ਹੀਲ ਅਤੇ ਟੀ.ਪੀ.ਐੱਮ.ਐੱਸ. ਦੇ ਨਾਲ 8.8 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਵੀ ਸ਼ਾਮਲ ਕੀਤਾ ਗਿਆ ਹੈ। 

PunjabKesari

4 ਰੰਗਾਂ ’ਚ ਹੋਵੇਗੀ ਉਪਲੱਬਧ
ਕੂਪਰ ਐੱਸ.ਈ. ਭਾਰਤ ’ਚ 4 ਰੰਗਾਂ- ਵਾਈਟ ਸਿਲਵਰ, ਮਿਡਨਾਈਟ ਬਲੈਕ, ਮੂਨਵਾਕ ਗ੍ਰੇਅ ਅਤੇ ਬ੍ਰਿਟਿਸ਼ ਰੇਸਿੰਗ ਗਰੀਨ ’ਚ ਉਪਲੱਬਧ ਹੈ। 

PunjabKesari

Mini Cooper SE: ਪਾਵਰਟ੍ਰੇਨ, ਬੈਟਰੀ ਅਤੇ ਚਾਰਜਿੰਗ
ਕੂਪਰ ਐੱਸ.ਈ. ਇਕ ਇਲੈਕਟ੍ਰਿਕ ਮੋਟਰ ਨਾਲ ਸੰਚਾਲਿਤ ਹੋਵੇਗੀ, ਜੋ ਕਿ 32.6 ਕਿਲੋਵਾਟ ਦੇ ਬੈਟਰੀ ਪੈਕ ਤੋਂ ਪਾਵਰ ਲਵੇਗੀ ਅਤੇ 184hp ਦੀ ਪਾਵਰ ਅਤੇ 270Nm ਦਾ ਟਾਰਕ ਜਨਰੇਟ ਕਰਨ ’ਚ ਸਮਰੱਥ ਹੋਵੇਗੀ। ਇਹ ਸਿਰਫ 7.3 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਕੂਪਰ ਐੱਸ.ਈ. ’ਚ 4 ਡਰਾਈਵਿੰਗ ਮੋਡਸ- ਮਿਡ, ਸਪੋਰਟ, ਗਰੀਨ ਅਤੇ ਗਰੀਨ ਪਲੱਸ ਵੀ ਸ਼ਾਮਿਲ ਕੀਤੇ ਗਏ ਹਨ। ਚਾਰਜਿੰਗ ਦੀ ਗੱਲ ਕਰੀਏ ਤਾਂ ਕੂਪਰ ਐੱਸ.ਈ. ਨੂੰ 50 ਕਿਲੋਵਾਟ ਚਾਰਜਰ ਨਾਲ 36 ਮਿੰਟਾਂ ’ਚ 0 ਤੋਂ80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ, ਜਦਕਿ 11 ਕਿਲੋਵਾਟ ਵਾਲ ਬਾਕਸ ਚਾਰਜਰ ਨਾਲ ਇਸਨੂੰ 150 ਮਿੰਟਾਂ ’ਚ 0 ਤੋਂ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਖ਼ਾਸ ਗੱਲ ਇਹ ਹੋਵੇਗੀ ਕਿ ਕੰਪਨੀ ਮਿੰਨੀ ਕੂਪਰ ਐੱਸ.ਈ. ’ਤੇ ਅਸੀਮਿਤ ਕਿਲੋਮੀਟਰ ਦੇ ਨਾਲ 2 ਸਾਲ ਦੀ ਵਾਰੰਟੀ ਵੀ ਦੇ ਰਹੀ ਹੈ।


Rakesh

Content Editor

Related News