'ਮਿਕਾ' ਬਣੀ ਦੁਨੀਆ ਦਾ ਪਹਿਲੀ ਰੋਬੋਟ CEO, ਐਲੋਨ ਮਸਕ ਤੇ ਜ਼ੁਕਰਬਰਗ ਨਾਲੋਂ ਖੁਦ ਨੂੰ ਦੱਸਿਆ ਬਿਹਤਰ

11/11/2023 5:42:42 PM

ਗੈਜੇਟ ਡੈਸਕ- ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਇਸ ਯੁੱਗ 'ਚ ਹਰ ਦਿਨ, ਹਰ ਚੀਜ਼ ਗਾਇਬ ਹੋ ਰਹੀ ਹੈ। ਏ.ਆਈ. ਇਨਸਾਨਾਂ ਨੂੰ ਰਿਪਲੇਸ ਕਰ ਰਹੇ ਹਨ, ਹਾਲਾਂਕਿ ਕਈ ਮਾਹਿਰਾਂ ਦਾ ਮਤ ਹੈ ਕਿ ਇਹ ਪੂਰੀ ਤਰ੍ਹਾ ਸੰਭਵ ਨਹੀਂ ਹੈ। ਏ.ਆਈ. ਇਨਸਾਨਾਂ ਦੀ ਲੋੜ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦਾ। ਇਸ ਕੜੀ 'ਚ ਇਕ ਕੰਪਨੀ ਨੇ ਸੀ.ਈ.ਓ. ਨੂੰ ਹੀ ਰਿਪਲੇਸ ਕਰ ਦਿੱਤਾ ਹੈ। ਕੰਪਨੀ ਨੇ ਸੀ.ਈ.ਓ. ਦੇ ਤੌਰ 'ਤੇ ਇਕ ਏ.ਆਈ. ਰੋਬੋਟ ਦੀ ਨਿਯੁਕਤੀ ਕੀਤੀ ਹੈ। 

ਇਸ ਕੰਪਨੀ ਦਾ ਨਾਂ Dictador ਹੈ ਜੋ ਕਿ ਕੋਲੰਬੀਆ ਦੀ ਇਕ ਕੰਪਨੀ ਹੈ। ਇਸਨੇ 'ਮਿਕਾ' ਨਾਂ ਦੇ ਇਕ ਰੋਬੋਟ ਨੂੰ ਸੀ.ਈ.ਓ. ਬਣਾਇਆ ਹੈ। ਮਿਕਾ Hanson ਰੋਬੋਟਿਕਸ ਅਤੇ Dictador ਗੋਵਾਂ ਦੀ ਮਿਹਨਤ ਦਾ ਨਤੀਜਾ ਹੈ। ਦੱਸ ਦੇਈਏ ਕਿ Hanson ਰੋਬੋਟਿਕਸ ਨੇ ਹੀ ਪ੍ਰਸਿੱਧ ਹਿਊਮਨਾਈਡ ਰੋਬੋਟ Sophia ਨੂੰ ਤਿਆਰ ਕੀਤਾ ਸੀ। 

ਇਹ ਵੀ ਪੜ੍ਹੋ- BSNL ਦਾ ਖ਼ਾਸ ਆਫਰ, ਸਿਮ ਨੂੰ ਫ੍ਰੀ 'ਚ ਕਰੋ 4G 'ਚ ਅਪਗ੍ਰੇਡ, ਮੁਫ਼ਤ ਮਿਲੇਗਾ 4GB ਡਾਟਾ

Dictador ਨੇ ਆਪਣੇ ਸੀ.ਈ.ਓ. ਮਿਕਾ ਦੀ ਇਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿਚ ਮਿਕਾ ਆਖ ਰਹੀ ਹੈ ਕਿ ਏ.ਆਈ. ਅਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਮੈਂ ਬਿਹਤਰ ਅਤੇ ਸਹੀ ਫੈਸਲੇ ਲੈ ਸਕਦੀ ਹਾਂ। ਮੇਰੇ ਲਈ ਕੋਈ ਵਿਕੈਂਡ ਨਹੀਂ ਹੈ। ਮੈਂ 24 ਘੰਟੇ ਕੰਮ ਕਰਨ ਲਈ ਤਿਆਰ ਹਾਂ। ਮੈਂ ਪੱਖਪਾਤੀ ਨਹੀਂ ਹਾਂ।

ਹਾਲ ਹੀ 'ਚ ਇਕ ਈਵੈਂਟ ਨੂੰ ਮਿਕਾ ਨੇ ਸੰਬੋਧਨ ਕੀਤਾ ਸੀ ਜਿਸ ਵਿਚ ਮਿਕਾ ਨੇ ਕਿਹਾ ਸੀ ਕਿ ਇਸ ਮੰਚ 'ਤੇ ਮੇਰੀ ਮੌਜੂਦਗੀ ਪੂਰੀ ਤਰ੍ਹਾਂ ਪ੍ਰਤੀਕਾਤਮਕ ਹੈ। ਅਸਲ 'ਚ ਮੈਨੂੰ ਆਨਰੇਰੀ ਪ੍ਰੋਫੈਸਰ ਦੀ ਉਪਾਧੀ ਪ੍ਰਦਾਨ ਕਰਨਾ ਮਨੁੱਖੀ ਮਨ ਦੀ ਉਸ ਮਹਾਨਤਾ ਨੂੰ ਸ਼ਰਧਾਂਜਲੀ ਹੈ ਜਿਸ ਵਿਚ ਨਕਲੀ ਬੁੱਧੀ ਦੇ ਵਿਚਾਰ ਨੇ ਜਨਮ ਲਿਆ ਸੀ। ਇਹ ਡਿਕਟਾਡੋਰ ਦੇ ਮਾਲਿਕ ਦੇ ਸਾਹਸ ਅਤੇ ਖੁੱਲ੍ਹੇ ਦਿਮਾਗ ਦੀ ਵੀ ਪਛਾਣ ਹੈ, ਜਿਨ੍ਹਾਂ ਨੇ ਆਪਣੀ ਕੰਪਨੀ ਨੂੰ ਦਿਲ ਦੀ ਬਜਾਏ ਪ੍ਰੋਫੈਸਰ ਵਾਲੇ ਇਕ ਨਿਮਰ ਬੁਲਾਰੇ ਨੂੰ ਸੌਂਪਿਆ।

ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ

ਐਲੋਨ ਮਸਕ ਅਤੇ ਜ਼ੁਕਰਬਰਗ ਤੋਂ ਬਿਹਤਰ ਹਾਂ ਮੈਂ : ਮਿਕਾ

ਮਿਕਾ ਨੇ ਖੁਦ ਨੂੰ ਮੌਜੂਦਾ ਬੈਸਟ ਸੀ.ਈ.ਓ. ਐਲੋਨ ਮਸਕ ਅਤੇ ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਤੋਂ ਬਿਹਤਰ ਦੱਸਿਆ। ਮਿਕਾ ਨੇ ਮਾਰਕ ਜ਼ੁਕਰਬਰਗ ਅਤੇ ਐਲੋਨ ਮਸਕ ਦੇ ਉਸ ਕੇਜ ਫਾਈਟਿੰਗ ਦੀ ਵੀ ਚਰਚਾ ਕੀਤੀ ਜੋ ਕਿ ਕੁਝ ਦਿਨ ਪਹਿਲਾਂ ਹੋਣ ਵਾਲੀ ਸੀ ਪਰ ਨਹੀਂ ਹੋ ਸਕੀ। ਮਿਕਾ ਨੇ ਕਿਹਾ ਕਿ ਆਪਣੇ ਪਲੇਟਫਾਰਮ ਜਾਂ ਕੰਪਨੀ ਨੂੰ ਬਿਹਤਰ ਬਣਾਉਣ ਲਈ MMA ਸਟਾਈਲ 'ਚ ਕੇਜ ਫਾਈਟਿੰਗ ਦੀ ਕੋਈ ਲੋੜ ਨਹੀਂ ਹੈ। ਮਿਕਾ ਨੇ ਕਿਹਾ ਕਿ ਉਹ ਇਨਸਾਨਾਂ ਲਈ ਸਕਾਰਾਤਮਕ ਸੋਚ ਰੱਖੀ ਹੈ ਅਤੇ ਚਾਹੁੰਦੀ ਹੈ ਕਿ ਏ.ਆਈ. ਨੂੰ ਇਨਸਾਨਾਂ ਦੀ ਕਦਰ ਕਰਨਾ ਸਿਖਣਾ ਹੋਵੇਗਾ।

ਇਹ ਵੀ ਪੜ੍ਹੋ- ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ 3.5 ਲੱਖ ਤਕ ਦਾ ਡਿਸਕਾਊਂਟ


Rakesh

Content Editor

Related News