Microsoft ਨੇ ਆਪਣੇ ਹਜ਼ਾਰਾਂ ਗਾਹਕਾਂ ਨੂੰ ਦਿੱਤੀ ਇਸ ਵੱਡੇ ਖ਼ਤਰੇ ਦੀ ਚਿਤਾਵਨੀ
Saturday, Aug 28, 2021 - 03:42 PM (IST)

ਗੈਜੇਟ ਡੈਸਕ– ਮਾਈਕ੍ਰੋਸਾਫਟ ਦੀ ਕਲਾਊਡ ਕੰਪਿਊਟਿੰਗ Microsoft Azure ਦੇ ਹਜ਼ਾਰਾਂ ਯੂਜ਼ਰਸ ਦਾ ਡਾਟਾ ਲੀਕ ਹੋ ਗਿਆ ਹੈ। ਮਾਈਕ੍ਰੋਸਾਫਟ ਨੂੰ ਵੀ ਇਸ ਦੀ ਜਾਣਕਾਰੀ ਮਿਲ ਗਈ ਹੈ ਅਤੇ ਕੰਪਨੀ ਨੇ ਆਪਣੇ ਸਾਰੇ ਗਾਹਕਾਂ ਨੂੰ ਇਸ ਡਾਟਾ ਲੀਕ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਇਕ ਸਾਈਬਰ ਸਕਿਓਰਿਟੀ ਰਿਸਰਚਰ ਦਾ ਦਾਅਵਾ ਹੈ ਕਿ ਇਸ ਡਾਟਾ ਲੀਕ ਤੋਂ ਬਾਅਦ ਹੈਕਰ Microsoft Azure ਯੂਜ਼ਰਸ ਦੇ ਡਾਟਾ ਨੂੰ ਪੜ੍ਹ ਸਕਦੇ ਹਨ, ਉਸ ਵਿਚ ਬਦਲਾਅ ਕਰ ਸਕਦੇ ਹਨ ਅਤੇ ਮੇਨ ਡਾਟਾਬੇਸ ਨੂੰ ਡਿਲੀਟ ਵੀ ਕਰ ਸਕਦੇ ਹਨ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 8 ਖਤਰਨਾਕ ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
Microsoft Azure ਦੇ Cosmos DB ਡਾਟਾਬੇਸ ’ਚ ਇਕ ਕਮੀਂ ਕਾਰਨ ਇਹ ਸੰਨ੍ਹ ਲੱਗੀ ਹੈ। ਸਕਿਓਰਿਟੀ ਕੰਪਨੀ Wiz ਦੀ ਟੀਮ ਨੇ ਇਸ ਡਾਟਾ ਲੀਕ ਬਾਰੇ ਆਪਣੇ ਬਲਾਗ ਰਾਹੀਂ ਜਾਣਕਾਰੀ ਦਿੱਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਹੈਕਰ Microsoft Azure ਦੇ ਹਜ਼ਾਰਾਂ ਗਾਹਕਾਂ ਦੇ ਡਾਟਾ ਨਾਲ ਛੇੜਛਾੜ ਕਰ ਸਕਦੇ ਹਨ। ਦੱਸ ਦੇਈਏ ਕਿ Wiz ’ਚ Ami Luttwak ਚੀਫ ਤਕਨਾਲੋਜੀ ਅਫਸਰ ਹਨ ਜੋ ਕਿ ਪਹਿਲਾਂ ਮਾਈਕ੍ਰੋਸਾਫਟ ਕਲਾਊਡ ਸਕਿਓਰਿਟੀ ਦੇ ਚੀਫ ਤਕਨਾਲੋਜੀ ਅਫਸਰ ਸਨ। Luttwak ਮੁਤਾਬਕ, Azure ਦੇ ਸੈਂਟਰਲ ਡਾਟਾਬੇਸ ’ਚ ਖਾਮੀ ਸੀ।
ਇਸ ਡਾਟਾ ਲੀਕ ਤੋਂ ਬਾਅਦ ਮਾਈਕ੍ਰੋਸਾਫਟ ਨੇ ਆਪਣੇ ਗਾਹਕਾਂ ਨੂੰ ਪਾਸਵਰਡ ਬਦਲਣ ਲਈ ਈ-ਮੇਲ ਕੀਤਾ ਹੈ ਕਿਉਂਕਿ ਕੰਪਨੀ ਖੁਦ ਅਜਿਹਾ ਨਹੀਂ ਕਰ ਸਕਦੀ। Microsoft Azure ’ਚ ਇਸ ਖਾਮੀ ਲਈ ਮਾਈਕ੍ਰੋਸਾਫਟ ਨੇ Wiz ਨੂੰ 40,000 ਡਾਲਰ ਦੇਣ ਦਾ ਐਲਾਨ ਕੀਤਾ ਹੈ। ਮਾਈਕ੍ਰੋਸਾਫਟ ਨੇ ਇਸ ਸੰਬੰਧ ’ਚ Wiz ਨੂੰ ਇਕ ਈ-ਮੇਲ ਵੀ ਭੇਜਿਆ ਹੈ।
ਇਹ ਵੀ ਪੜ੍ਹੋ– ਇੰਤਜ਼ਾਰ ਖਤਮ: Netflix ਦੀ ਗੇਮਿੰਗ ਸਰਵਿਸ ਸ਼ੁਰੂ, ਖੇਡ ਸਕੋਗੇ ਹੁਣ ਇਹ ਗੇਮਾਂ
ਇਸ ਡਾਟਾ ਲੀਕ ਨੂੰ ਲੈ ਕੇ ਮਾਈਕ੍ਰੋਸਾਫਟ ਨੇ ਇਕ ਨਿਊਜ਼ ਏਜੰਸੀ ਨੂੰ ਕਿਹਾ ਹੈ ਕਿ ਇਸ ਖਾਮੀ ਨੂੰ ਤੁਰੰਤ ਦੂਰ ਕਰ ਦਿੱਤਾ ਗਿਆ ਹੈ ਅਤੇ ਸਾਡੇ ਗਾਹਕ ਤੇ ਉਨ੍ਹਾਂ ਦਾ ਡਾਟਾ ਸੁਰੱਖਿਅਤ ਹੈ। ਅਸੀਂ ਉਨ੍ਹਾਂ ਸਕਿਓਰਿਟੀ ਰਿਸਰਚਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਵੱਡੀ ਖਾਮੀ ਬਾਰੇ ਸਾਨੂੰ ਜਾਣਕਾਰੀ ਦਿੱਤੀ। ਮਾਈਕ੍ਰੋਸਾਫਟ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ Wiz ਤੋਂ ਇਲਾਵਾ ਕਿਸੇ ਵੀ ਥਰਡ ਪਾਰਟੀ ਕੋਲ ਯੂਜ਼ਰਸ ਦਾ ਡਾਟਾ ਨਹੀਂ ਹੈ।