ਐਂਡ੍ਰਾਇਡ ਤੇ ਆਈਫੋਨ ਲਈ ਐਂਟੀ ਵਾਇਰਸ ਐਪ ਲਿਆ ਰਹੀ ਹੈ ਮਾਈਕ੍ਰੋਸਾਫਟ

Saturday, Feb 22, 2020 - 01:56 AM (IST)

ਐਂਡ੍ਰਾਇਡ ਤੇ ਆਈਫੋਨ ਲਈ ਐਂਟੀ ਵਾਇਰਸ ਐਪ ਲਿਆ ਰਹੀ ਹੈ ਮਾਈਕ੍ਰੋਸਾਫਟ

ਗੈਜੇਟ ਡੈਸਕ—ਮਾਈਕ੍ਰੋਸਾਫਟ ਸਮਾਰਟਫੋਨ ਦੀ ਦੁਨੀਆ 'ਚ ਨਿਸ਼ਾਨ ਛੱਡਣ 'ਚ ਲਗਭਗ ਫੇਲ ਹੀ ਰਿਹਾ ਹੈ। ਵਿੰਡੋਜ਼ ਮੋਬਾਇਲ ਓ.ਐੱਸ. ਹੋਵੇ ਜਾਂ Lumia ਹਾਰਡਵੇਅਰ, ਦੋਵਾਂ 'ਚ ਹੀ ਕੰਪਨੀ ਨੂੰ ਉਹ ਸਫਲਤਾ ਨਹੀਂ ਮਿਲੀ ਜਿਸ ਤਰ੍ਹਾਂ ਦੀ ਕੰਪਨੀ ਨੂੰ ਉਮੀਦ ਸੀ। ਹੁਣ ਮਾਈਕ੍ਰੋਸਾਫਟ ਨੇ ਆਪਣੇ ਸਕਿਓਰਟੀ ਟੂਲ Windows Defender ਨੂੰ ਐਂਡ੍ਰਾਇਡ ਅਤੇ ਆਈ.ਓ.ਐੱਸ. ਲਈ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਹ ਦਰਅਸਲ ਇਕ ਐਂਟੀ ਵਾਇਰਸ ਸਾਫਟਵੇਅਰ ਹੈ ਜਿਸ ਨੂੰ ਕੰਪਨੀ ਨੇ Windows 8 ਨਾਲ ਦੇਣਾ ਸ਼ੁਰੂ ਕੀਤਾ ਸੀ।

ਕੰਪਨੀ ਨੇ ਕਿਹਾ ਕਿ ਐਂਡ੍ਰਾਇਡ ਸਮਾਰਟਫੋਨਸ ਅਤੇ ਆਈਫੋਨਸ ਲਈ Windows Defender ਦਾ ਫਾਈਨਲ ਵਰਜ਼ਨ ਇਸ ਸਾਲ ਕੁਝ ਸਮੇਂ ਬਾਅਦ ਆ ਜਾਵੇਗਾ। ਅਗਲੇ ਹਫਤੇ ਕੰਪਨੀ ਆਪਣੇ RSA ਕਾਨਫਰੰਸ ਦੌਰਾਨ ਇਸ ਦਾ ਪ੍ਰਿਵਿਊ ਦਿਖਾਵੇਗੀ। ਦੱਸਣਯੋਗ ਹੈ ਕਿ ਮਾਈਕ੍ਰੋਸਾਫਟ ਨੇ ਪਿਛਲੇ ਸਾਲ macOS ਦੇ ਡਿਫੈਂਡਰ ਐਂਟੀ ਵਾਇਰਸ ਦਾ ਪਬਲਿਕ ਪ੍ਰਿਵਿਊ ਜਾਰੀ ਕੀਤਾ ਸੀ। ਕੰਪਨੀ ਨੇ Windows Defender ਦੇ ਨਾਂ 'ਚ ਵੀ ਬਦਲਾਅ ਕੀਤਾ ਹੈ। ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਦਾ ਇਹ ਡਿਫੈਂਡਰ ਮੋਬਾਇਲ ਕਲਾਇੰਟ ਡੈਸਕਟਾਪ ਵਰਜ਼ਨ ਤੋਂ ਕਾਫੀ ਵੱਖ ਹੋਵੇਗਾ। ਇਸ ਰਾਹੀਂ ਐਂਡ੍ਰਾਇਡ ਸਮਾਰਟਫੋਨ 'ਚ ਵਾਇਰਸ ਅਤੇ ਮਾਲਵੇਅਰ ਸਕੈਨ ਕੀਤੇ ਜਾ ਸਕਣਗੇ।

ਆਈ.ਓ.ਐੱਸ. ਅਤੇ ਐਂਡ੍ਰਾਇਡ ਲਈ ਜਾਰੀ ਕੀਤੇ ਜਾਣ ਵਾਲੇ ਇਸ ਡਿਫੈਂਡਰ ਐਪ 'ਚ ਕੰਪਨੀ ਫਿਸ਼ਿੰਗ ਪ੍ਰੋਟੈਕਸ਼ਨ ਵੀ ਦੇਵੇਗੀ ਜੋ ਮਹਤਵਪੂਰਣ ਹੈ। ਇਸ ਦੇ ਤਹਿਤ ਕੰਪਨੀਆਂ ਦੇ ਕਰਮਚਾਰੀ ਗਲਤੀ ਨਾਲ ਕਾਪੀ ਨਾਲ ਜੁੜੇ ਯੂਜ਼ਰਨੇਮ ਪਾਸਵਰਡ ਅਤੇ ਦੂਜੀਆਂ ਜਾਣਕਾਰੀਆਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਣਗੀਆਂ। ਫਿਲਹਾਲ ਇਹ ਸਾਫ ਨ   ਹੀਂ ਹੈ ਕਿ ਇਸ 'ਚ ਇਨ ਐਪ ਪਰਚੇਜ ਦਾ ਫੀਚਰ ਹੋਵੇਗਾ ਜਾਂ ਇਸ ਨੂੰ ਫ੍ਰੀ ਦਿੱਤਾ ਜਾਵੇਗਾ। ਮੁਮਕਿਨ ਹੈ ਕਿ ਕੰਪਨੀ ਇਸ ਦਾ ਫ੍ਰੀ ਟ੍ਰਾਇਲ ਜਾਰੀ ਕਰ ਸਕਦੀ ਹੈ। ਐਂਡ੍ਰਾਇਡ ਸਮਾਰਟਫੋਨ ਦੀ ਗੱਲ ਕਰੀਏ ਤਾਂ ਆਈ.ਓ.ਐੱਸ. ਦੇ ਮੁਕਾਬਲੇ ਇਨ੍ਹਾਂ 'ਚ ਮਾਲਵੇਅਰ ਅਟੈਕ ਦਾ ਖਤਰਾ ਜ਼ਿਆਦਾ ਰਹਿੰਦਾ ਹੈ।


author

Karan Kumar

Content Editor

Related News