ਇਕੱਠੇ 1000 ਲੋਕ ਕਰ ਸਕਣਗੇ ਵੀਡੀਓ ਕਾਲ, ਮਾਈਕ੍ਰੋਸਾਫਟ ਲਿਆਈ ਨਵਾਂ ਫੀਚਰ

07/11/2020 5:29:36 PM

ਗੈਜੇਟ ਡੈਸਕ– ਇਨ੍ਹੀ ਦਿਨੀਂ ਵੀਡੀਓ ਕਾਲਿੰਗ ਐਪਸ ਅਤੇ ਪਲੇਟਫਾਰਮਾਂ ਦੀ ਮੰਗ ਵਧਦੀ ਜਾ ਰਹੀ ਹੈ। ਵੀਡੀਓ ਕਾਲਿੰਗ ਐਪ ਜ਼ੂਮ ਪਿਛਲੇ ਦਿਨੀਂ ਕਾਫੀ ਪ੍ਰਸਿੱਧ ਹੋਇਆ ਹੈ। ਇਹੀ ਕਾਰਨ ਹੈ ਕਿ ਗੂਗਲ ਤੋਂ ਲੈ ਕੇ ਮਾਈਕ੍ਰੋਸਾਫਟ ਤਕ ਉਸ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਈਕ੍ਰੋਸਾਫਟ ਨੇ ਆਪਣੇ ਸਾਫਟਵੇਅਰ Microsoft Teams ’ਚ ਕਈ ਨਵੇਂ ਫੀਚਰ ਜੋੜੇ ਹਨ। ਨਵੇਂ ਫੀਚਰ ਰਾਹੀਂ ਕੰਪਨੀ ਨੇ ਇਕੱਠੇ 1000 ਲੋਕਾਂ ਤਕ ਨੂੰ ਵੀਡੀਓ ਕਾਲ ਕਰਨ ਦੀ ਸੁਵਿਧਾ ਦੇ ਦਿੱਤੀ ਹੈ। ਆਓ ਜਾਣਦੇ ਹਾਂ ਮਾਈਕ੍ਰੋਸਾਫਟ ਟੀਮ ਦੇ ਨਵੇਂ ਫੀਚਰਜ਼ ਬਾਰੇ।

Together Mode
ਜਦੋਂ ਤੁਸੀਂ ਜ਼ਿਆਦਾ ਲੋਕਾਂ ਨਾਲ ਵੀਡੀਓ ਕਾਲਿੰਗ ਕਰ ਰਹੇ ਹੁੰਦੇ ਹੋ ਤਾਂ ਇਸ ਮੋਡ ਰਾਹੀਂ ਪਤਾ ਚਲਦਾ ਹੈ ਕਿ ਕਿਹੜਾ ਮੈਂਬਰ ਬੋਲ ਰਿਹਾ ਹੈ। ਇਸ ਨਾਲ ਯੂਜ਼ਰ ਉਸੇ ਵਿੱਕਤੀ ਨੂੰ ਵੇਖਦੇ ਹਨ ਅਤੇ ਜ਼ਿਆਦਾ ਬਿਹਤਰ ਕਮਿਊਨੀਕੇਸ਼ਨ ਕਰ ਪਾਉਂਦੇ ਹਨ। 

Video Filters
ਇਹ ਇੰਸਟਾਗ੍ਰਾਮ ਅਤੇ ਸਨੈਪਚੈਟ ’ਤੇ ਮਿਲਣ ਵਾਲੇ ਫਿਲਟਰਾਂ ਦੀ ਤਰ੍ਹਾਂ ਹੀ ਹੈ। ਤੁਸੀਂ ਵੀਡੀਓ ਕਾਲ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਪਸੰਦ ਦਾ ਫਿਲਟਰ ਚੁਣ ਸਕਦੇ ਹੋ, ਜਿਸ ਨਾਲ ਤੁਹਾਡਾ ਲਾਈਟਿੰਗ ਲੈਵਲ ਅਤੇ ਲੁਕ ਬਿਹਤਰ ਹੋ ਜਾਂਦੀ ਹੈ। 

Live Reactions
ਇਹ ਵੀਡੀਓ ਕਾਲਿੰਗ ਦੌਰਾਨ ਮਿਲਣ ਵਾਲੇ ਇਮੋਜੀ ਹਨ, ਜਿਨ੍ਹਾਂ ਨਾਲ ਤੁਸੀਂ ਆਪਣੀਆਂ ਭਾਵਨਾਵਾਂ ਬਿਹਤਰ ਤਰੀਕੇ ਨਾਲ ਜ਼ਾਹਰ ਕਰ ਪਾਉਂਦੇ ਹੋ। 

Chat Bubbles
ਇਹ ਫੇਸਬੁੱਕ ਮੈਸੇਂਜਰ ਦੀ ਤਰ੍ਹਾਂ ਕੰਮ ਕਰਨ ਵਾਲਾ ਫੀਚਰ ਹੈ। ਇਸ ਦਾ ਫਾਇਦਾ ਇਹ ਹੈ ਕਿ ਵੀਡੀਓ ਕਾਲਿੰਗ ਦੌਰਾਨ ਜੇਕਰ ਕੋਈ ਨਵਾਂ ਮੈਸੇਜ ਆਉਂਦਾ ਹੈ ਤਾਂ ਤੁਹਾਨੂੰ ਚੈਟ ਸਕਰੀਨ ’ਤੇ ਵਾਪਸ ਜਾਣ ਦੀ ਲੋੜ ਨਹੀਂ ਪੈਂਦੀ। 

1000 Participants
ਨਵੀਂ ਅਪਡੇਟ ਰਾਹੀਂ ਇਸ ਸਾਫਟਵੇਅਰ ’ਚ ਸਿੰਗਲ ਵੀਡੀਓ ਕਾਲ ’ਚ 1000 ਮੈਂਬਰਾਂ ਦੀ ਸੁਪੋਰਟ ਦੇ ਦਿੱਤੀ ਹੈ। ਇੰਨਾ ਹੀ ਨਹੀਂ, ਜੇਕਰ ਯੂਜ਼ਰ ਨੂੰ ਵੱਡੇ ਪੱਧਰ ’ਤੇ ਕੋਈ ਵੀਡੀਓ ਕਾਨਫਰੰਸ ਕਰਨੀ ਹੈ ਤਾਂ view-only ਫੀਚਰ ਰਾਹੀਂ 20 ਹਜ਼ਾਰ ਯੂਜ਼ਰਸ ਤਕ ਇਕੱਠੇ ਜੁੜ ਸਕਦੇ ਹਨ। 


Rakesh

Content Editor

Related News