ਘਾਟੇ ''ਚ ਚੱਲ ਰਹੀ ਏ ਮਾਈਕ੍ਰੋਸਾਫਟ : ਬੰਦ ਕਰੇਗੀ ਇਹ ਡਿਵਾਈਜ਼
Saturday, Jun 25, 2016 - 02:07 PM (IST)

ਜਲੰਧਰ : ਮਾਈਕ੍ਰੋਸਾਫਟ ਨੇ ਇਹ ਫੈਸਲਾ ਲਿਆ ਹੈ ਕਿ ਮਾਈਕ੍ਰੋਸਾਫਟ ਦੇ ਐਂਟ੍ਰੀ ਲੈਵਲ ਸਰਫੇਸ 3 ਟੈਬਲੇਟ ਦੀ ਮੈਨੂਫੈਰਚਰਿੰਗ ਇਸ ਸਾਲ ਦੇ ਅੰਤ ਤੱਕ ਬੰਦ ਹੋ ਜਾਵੇਗੀ। ਸਰਫੇਸ 3 ਨੂੰ ਮਈ 2015 ''ਚ ਕੰਪਨੀ ਵੱਲੋਂ ਲਾਂਚ ਕੀਤਾ ਗਿਆ ਸੀ। ਇਸ ਨੂੰ ਲਾਂਚ ਕਰਨ ਦਾ ਮਕਸਦ 2 ਇਨ 1 ਤੇ ਸਸਤਾ ਹੋਣ ਦੇ ਨਾਲ-ਨਾਲ ਯੰਗ ਜਨਰੇਸ਼ਨ ਨੂੰ ਐਟ੍ਰੈਕਟ ਕਰਨ ਨਾਲ ਪ੍ਰਾਡਕਟ ਪ੍ਰੋਵਾਈਡ ਕਰਵਾਉਣਾ ਸੀ। ਕੰਪਨੀ ਨੇ ਇਸ ਦੀ ਮੈਨੂਫੈਕਚਰਿੰਗ ਬੰਦ ਕਰਨ ਪਿੱਛੇ ਕਾਰਨ, ਇਸ ਦੀ ਸੇਲ ''ਚ ਆਈ ਗਿਰਾਵਟ ਨੂੰ ਦੱਸਿਆ ਹੈ। ਇਕ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਅਗਲੇ 6 ਮਹੀਨਿਆਂ ''ਚ ਕੰਪਨੀ ਸਰਫੇਸ 3 ਦੀ ਪ੍ਰਾਡਕਸ਼ਨ ਬੰਦ ਕਰ ਸਕਦੀ ਹੈ ਤੇ ਹੁਣ ਖੁਦ ਮਾਈਕ੍ਰੋਸਾਫਟ ਵੱਲੋਂ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਗਿਆ ਹੈ।
ਅਕਤੂਬਰ 2015 ''ਚ ਆਏ ਸਰਫੇਸ ਪ੍ਰੋ 4 ਤੋਂ ਬਾਅਦ ਅਜੇ ਤੱਕ ਕੋਈ ਵੀ ਹਰਡਵੇਅਰ ਅਪਡੇਟ ਮਾਈਕ੍ਰੋਸਾਫਟ ਵੱਲੋਂ ਪੇਸ਼ ਨਹੀਂ ਕੀਤੀ ਗਈ ਹੈ ਤੇ ਲੱਗ ਰਿਹਾ ਹੈ ਕਿ 2017 ਤੋਂ ਪਹਿਲਾਂ ਮਾਈਕ੍ਰੋਸਾਫਟ ਕੋਈ ਨਵੀਂ ਹਾਰਡਵੇਅਰ ਅਪਡੇਟ ਪੇਸ਼ ਨਹੀਂ ਕਰੇਗੀ। ਜ਼ਿਕਰਯੋਗ ਹੈ ਕਿ 2012 ''ਚ ਸਰਫੇਸ ਸੀਰੀਜ਼ ਨੂੰ ਸ਼ੁਰੂ ਕਰਨ ਤੋਂ ਲੈ ਕੇ ਹੁਣ ਤੱਕ ਮਾਈਕ੍ਰੋਸਾਫਟ ਆਪਣੀ ਸੀਰੀਜ਼ ਨੂੰ ਇਕ ਫਰੈੱਸ਼ ਸਟਾਰਟ ਦੇਣ ਲਈ ਅਜਿਹੇ ਫੈਸਲੇ ਲੈਂਦੀ ਆ ਰਹੀ ਹੈ।