ਮਾਈਕ੍ਰੋਸਾਫਟ ਭਾਰਤ ''ਚ ਨਹੀਂ ਲਾਂਚ ਕਰੇਗੀ ਨਵੇਂ ਸਮਾਰਟਫੋਨ!
Monday, Jun 06, 2016 - 08:58 PM (IST)

ਜਲੰਧਰ : ਮਾਈਕ੍ਰੋਸਾਫਟ ਨੂੰ ਲਗਾਤਾਰ ਬਿਜ਼ਨੈੱਸ ''ਚ ਝਟਕੇ ਲੱਗ ਰਹੇ ਹਨ, ਜਿਸ ''ਚ ਪਿਛਲੇ ਹਫਤੇ ਹੀ ਇਸ ਸਾਫਟਵੇਅਰ ਜਾਇੰਟ ਵੱਲੋਂ ਫਿਨਲੈਂਡ ''ਚ 1,850 ਲੋਕਾਂ ਨੂੰ ਨੌਕਰੀ ਤੋਂ ਹਟਾਇਆ ਗਿਆ। ਨੋਕੀਆ ਨਾਲ ਆਪਣਾ ਕਾਂਟ੍ਰੈਕਟ ਖਤਮ ਕਰਨ ਤੋਂ ਬਾਅਦ ਮਾਈਕ੍ਰੋਸਾਫਟ ਨੇ ਇਕ ਮੇਲ ਰਾਹੀਂ ਓ. ਈ. ਐੱਮ. (ਓਰਿਜਨਲ ਇਕਿਉਪਮੈਂਟ ਮੈਨੂਫੈਰਚਰਰ) ਪਾਰਟਨਰਜ਼ ਨੂੰ ਇਹ ਵਿਸ਼ਵਾਸ ਦਿਵਾਊਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਵੱਲੋਂ ਆਪਣੇ ਪਾਰਟਨਰਜ਼ ਦਾ ਸਾਥ ਨਾ ਅਜੇ ਛੱਡਿਆ ਹੈ ਤੇ ਨਾ ਹੀ ਭਵਿੱਖ ''ਚ ਛੱਡਿਆ ਜਾਵੇਗਾ।
ਵਿੰਡੋਜ਼ ਫੋਨ ਅਜੇ ਰਿਸਕ ''ਤੇ ਨਹੀਂ ਹਨ ਤੇ ਇਸ ਨੂੰ ਪ੍ਰਸਨਲ ਕੰਪਿਊਟਿੰਗ ਦਾ ਹਿੱਸਾ ਬਣਾ ਕੇ ਹੀ ਅਸੀਂ ਨਵੇਂ ਫੋਨ ਤੇ ਪ੍ਰਾਡਕਟ ਬਣਾਵਾਂਗੇ ਤੇ ਲੂਮੀਆ ਡਿਵਾਈਜ਼ਾਂ ਦੀ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ HP, Acer, Alcatel, VAIO ਤੇ Trinity ਨਾਲ ਮਿਲ ਕੇ ਹੋਰ ਸਮਾਰਟਫੋਨ ਤਿਆਰ ਕਰਾਂਗੇ। ਇਸ ਤੋਂ ਪਹਿਲਾਂ ਕੈਮਰਾਜ਼ ਨੂੰ ਮੁੱਖ ਰੱਖ ਕੇ ਹੀ ਲੂਮੀਆ ਡਿਵਾਈਜ਼ਾਂ ਨੂੰ ਤਿਆਰ ਕੀਤਾ ਜਾਂਦਾ ਸੀ ਪਰ ਇਸ ਵਾਰ ਕੰਪਨੀ ਬਿਜ਼ਨੈੱਸ ਯੂਜ਼ ਨੂੰ ਮੁੱਖ ਰੱਖਦੇ ਹੋਏ ਨਵੀਆਂ ਡਿਵਾਈਜ਼ਾਂ ਤਿਆਰ ਕਰੇਗੀ। ਪਰ ਇਸ ਵਾਰ ਮਾਈਕ੍ਰੋਸਾਫਟ ਭਾਰਤ ਵੱਲ ਨਹੀਂ ਬਲਕਿ ਪੱਛਮੀ ਮਾਰਕੀਟ ''ਤੇ ਪੂਰਾ ਧਿਆਨ ਦੇਣਾ ਚਾਹੁੰਦੀ ਹੈ ਜਿਸ ਕਰਕੇ ਲੱਗ ਰਿਹਾ ਹੈ ਕਿ ਸ਼ਾਇਦ ਮਾਈਕ੍ਰੋਸਾਫਟ ਭਾਰਤ ''ਚ ਨਵੇਂ ਸਮਾਰਟਫੋਨ ਲਾਂਚ ਨਾ ਕਰੇ।