ਮਾਈਕ੍ਰੋਸਾਫਟ ਦਾ ''Internet Explorer'' ਇਸ ਤਾਰੀਖ਼ ਤੋਂ ਹੋ ਜਾਵੇਗਾ ਬੰਦ

Thursday, May 20, 2021 - 12:36 PM (IST)

ਮਾਈਕ੍ਰੋਸਾਫਟ ਦਾ ''Internet Explorer'' ਇਸ ਤਾਰੀਖ਼ ਤੋਂ ਹੋ ਜਾਵੇਗਾ ਬੰਦ

ਨਵੀਂ ਦਿੱਲੀ- ਮਾਈਕ੍ਰੋਸਾਫਟ ਨੇ ਇੰਟਰਨੈੱਟ ਐਕਸਪਲੋਰਰ ਨੂੰ ਬੰਦ ਕਰਨ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਅਨੁਸਾਰ, 15 ਜੂਨ 2022 ਤੋਂ ਉਸ ਦਾ ਇਹ ਵੈੱਬ ਬ੍ਰਾਊਜ਼ਰ ਬੰਦ ਹੋ ਜਾਵੇਗਾ। ਕੰਪਨੀ ਨੇ ਆਪਣੇ ਹੋਰ ਵੈੱਬ ਬ੍ਰਾਊਜ਼ਰ ਮਾਈਕ੍ਰੋਸਾਫਟ Edge ਦੇ ਇਸਤੇਮਾਲ ਨੂੰ ਵਧਾਉਣ ਲਈ ਇਹ ਫ਼ੈਸਲਾ ਕੀਤਾ ਹੈ। ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਹੈ ਕਿ ਯੂਜ਼ਰਜ਼ ਇੰਟਰਨੈੱਟ ਐਕਸਪਲੋਰਰ ਦੀ ਵਰਤੋਂ ਨਹੀਂ ਕਰਨ ਪਾਉਗੇ। ਬੰਦ ਕਰਨ ਤੋਂ ਕੰਪਨੀ ਦਾ ਮਤਲਬ ਹੈ ਕਿ ਉਹ ਅਗਲੇ ਸਾਲ ਤੋਂ ਇਸ ਲਈ ਤਕਨੀਕੀ ਸਹਾਇਤਾ ਤੇ ਇਸ ਦਾ ਨਵੀਨੀਕਰਨ ਜਾਰੀ ਨਹੀਂ ਕਰੇਗੀ।

Microsoft Edge ਦੇ ਪ੍ਰੋਗਰਾਮ ਮੈਨੇਜਰ ਸੀਨ ਲਿੰਡਰਸੇਯ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ, ''ਅਸੀਂ ਇਸ ਗੱਲ ਦਾ ਐਲਾਨ ਕਰਦੇ ਹਾਂ ਕਿ ਮਾਈਕ੍ਰੋਸਾਫਟ Edge ਸਾਡੇ ਆਪਰੇਟਿੰਗ ਸਿਸਟਮ ਵਿੰਡੋ 10 ਵਿਚ ਇੰਟਰਨੈੱਟ ਐਕਸਪਲੋਰਰ ਦਾ ਭਵਿੱਖ ਹੋਵੇਗਾ। ਇੰਟਰਨੈੱਟ ਐਕਸਪਲੋਰਰ 11 ਨੂੰ 15 ਜੂਨ 2022 ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਯੂਜ਼ਰਜ਼ ਨੂੰ ਕੰਪਨੀ ਵੱਲੋਂ ਇਸ ਲਈ ਕਿਸੇ ਵੀ ਤਰ੍ਹਾਂ ਦਾ ਟੈਕਨੀਕਲ ਸਪੋਰਟ ਅਤੇ ਅਪਡੇਨ ਨਹੀਂ ਮਿਲੇਗਾ।''' 

ਮਾਈਕ੍ਰੋਸਾਫਟ ਨੇ ਇੰਟਰਨੈੱਟ ਐਕਸਪਲੋਰਰ ਨੂੰ 16 ਅਗਸਤ 1955 ਨੂੰ ਰਿਲੀਜ਼ ਕੀਤਾ ਸੀ ਪਰ ਯੂਜ਼ਰਜ਼ ਵੱਲੋਂ ਘੱਟ ਇਸਤੇਮਾਲ ਕਰਨ ਕਾਰਨ ਹੁਣ ਕੰਪਨੀ 27 ਸਾਲਾਂ ਪਿੱਛੋਂ ਇਸ ਨੂੰ ਬੰਦ ਕਰਨ ਜਾ ਰਹੀ ਹੈ। ਲੈਪਟਾਪ ਤੇ ਡੈਸਕਟਾਪ ਵਿਚ ਹੁਣ ਤੱਕ ਇੰਟਰਨੈੱਟ ਐਕਸਪਲੋਰਰ ਪਹਿਲਾਂ ਤੋਂ ਹੀ ਇੰਸਟਾਲ ਮਿਲਦਾ ਹੈ। ਹਾਲਾਂਕਿ, ਸਿਰਫ਼ ਪੰਜ ਫ਼ੀਸਦੀ ਯੂਜ਼ਰਜ਼ ਹੀ ਇਸ ਦਾ ਇਸਤੇਮਾਲ ਕਰਦੇ ਹਨ। ਇਸ ਦੀ ਘੱਟ ਇਸਤੇਮਾਲ ਦੀ ਪ੍ਰਮੁੱਖ ਵਜ੍ਹਾ ਗੂਗਲ ਕ੍ਰੋਮ ਤੇ ਮੌਜ਼ਿਲਾ ਫਾਇਰਫਾਕਸ ਵਰਗੇ ਹੋਰ ਬ੍ਰਾਊਜ਼ਰਜ਼ ਦਾ ਇਸਤੇਮਾਲ ਵਧਣਾ ਹੈ।


author

Sanjeev

Content Editor

Related News