ਮਾਈਕ੍ਰੋਸਾਫਟ ਡੋਨੇਟ ਕਰੇਗੀ 1 ਬਿਲੀਅਨ ਦੀ Cloud Services
Wednesday, Jan 20, 2016 - 01:02 PM (IST)

ਜਲੰਧਰ : ਮਾਈਕ੍ਰੋਸਾਫਟ ਆਪਣੀਆਂ ਡੋਨੇਸ਼ਨਜ਼ ਲਈ ਜਾਣਿਆ ਜਾਂਦਾ ਹੈ। ਮਾਈਕ੍ਰੋਸਾਫਟ ਯੂਨੀਵਰਸਿਟੀਜ਼ ਤੇ 70,000 ਹੋਰ ਨਾਨ-ਪ੍ਰੋਫਿਟ ਆਰਗਿਨਾਈਜ਼ੇਸ਼ਨਜ਼ ਲਈ ਡੋਨੇਟਸ਼ਨਾਂ ਦਿੰਦਾ ਹੈ। ਇਸ ਵਾਰ ਮਾਈਕ੍ਰੋਸਾਫਟ ਪੈਸੇ ਡੋਨੇਟ ਕਰਨ ਦੀ ਬਜਾਏ 1 ਬਿਲੀਅਨ ਡਾਲਰ ਦੀ ਕਲਾਊਡ ਸਰਵਿਸ ਅਗਲੇ 3 ਸਾਲਾਂ ਲਈ ਡੋਨੇਟ ਕਰਨ ਜਾ ਰਿਹਾ ਹੈ। ਸਤਿਆ ਨਾਡਿਲਾ ਜੋ ਕੰਪਨੀ ਦੇ ਸੀ. ਈ. ਓ. ਹਨ, ਨੇ ਕਿਹਾ ਕਿ ਪਹਿਲਾਂ ਅਸੀਂ ਫ੍ਰੀ ਡਿਵਾਈਜ਼ਾਂ ਦਿੰਦੇ ਆ ਰਹੇ ਹਨ ਪਰ ਇਸ ਵਾਰ ਕਲਾਊਡ ਕੰਪਿਊਟਿੰਗ ਨੂੰ ਡੋਨੇਸ਼ਨ ਦਾ ਜ਼ਰੀਆ ਬਣਾਇਆ ਹੈ।
ਇਹ ਪੂਰਾ ਪ੍ਰੋਸੀਜ਼ਰ 3 ਹਿੱਸਿਆਂ ''ਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ''ਚ ਮਾਈਕ੍ਰੋਸਾਫਟ ਗਲੋਬਲ ਡੋਨੇਸ਼ਨ ਪ੍ਰੋਗਰਾਮ ''ਚ ਆਪਣੀ ਕਲਾਉਡ ਸਰਵਿਸ ਨੂੰ ਐਡ ਕਰੇਗੀ। ਇਸ ਤੋਂ ਬਾਅਦ ਕੰਪਨੀਆਂ ਤੇ ਨਾਨ-ਪ੍ਰੋਫਿਟ ਆਰਗਿਨਾਈਜ਼ੇਸ਼ਨਜ਼ ਮਾਈਕ੍ਰੋਸਾਫਟ ਆਜ਼ੂਰਾ ''ਚ ਆਪਣੀਆਂ ਐਪਸ, ਡਿਵਾਈਸਾਂ ਤੇ ਡਾਟਾ ਐਕਸੈੱਸ ਕਰ ਸਕਨਗੇ। ਇਸ ''ਚ ਸੀ. ਆਰ. ਐੱਮ. (ਕਸਟਮਰ ਰਿਲੇਸ਼ਨਸ਼ਿਪ ਮੈਟੇਜਮੈਂਟ) ਵੀ ਜੋੜਿਆ ਜਾ ਰਿਹਾ ਹੈ। ਇਸ ਨਾਲ ਡੋਨਰਜ਼ ਨੂੰ ਮੈਨੇਜ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ। ਇਸ ਦੇ ਨਾਲ-ਨਾਲ ਕਲਾਉਡ ਬੇਸਡ ਆਫਿਸ 365 ਨਾਨ ਪ੍ਰੋਫਿਟ ਪ੍ਰੋਗਰਾਮ ਨੂੰ ਵੀ ਇਸ ''ਚ ਅੱਗੇ ਵਧਾਇਆ ਦਾ ਰਿਹਾ ਹੈ।