Microsoft ਦਾ ਵੱਡਾ ਐਲਾਨ, ਹਮੇਸ਼ਾ ਲਈ ਬੰਦ ਕਰੇਗੀ ਦੁਨੀਆ ਭਰ ਦੇ ਸਾਰੇ ਰਿਟੇਲ ਸਟੋਰ

Saturday, Jun 27, 2020 - 11:03 AM (IST)

Microsoft ਦਾ ਵੱਡਾ ਐਲਾਨ, ਹਮੇਸ਼ਾ ਲਈ ਬੰਦ ਕਰੇਗੀ ਦੁਨੀਆ ਭਰ ਦੇ ਸਾਰੇ ਰਿਟੇਲ ਸਟੋਰ

ਗੈਜੇਟ ਡੈਸਕ– ਟੈਕਨਾਲੋਜੀ ਦੀ ਦਿੱਗਜ ਕੰਪਨੀ ਮਾਈਕ੍ਰੋਸਾਫਟ ਨੇ ਦੁਨੀਆ ਭਰ ਦੇ ਆਪਣੇ ਸਾਰੇ ਰਿਟੇਲ ਸਟੋਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਮਾਈਕ੍ਰੋਸਾਫਟ ਨੇ ਆਪਣੇ ਖ਼ਬਰਨਾਮਾ ’ਚ ਕਿਹਾ ਹੈ ਕਿ ਉਸ ਦੇ ਸਾਰੇ ਰਿਟੇਲ ਸਟੋਰ ਬੰਦ ਹੋਣਗੇ। ਸਿਰਫ਼ ਚਾਰ ਸਟੋਰ ਖੁਲ੍ਹੇ ਰਹਿਣਗੇ ਜਿਨ੍ਹਾਂ ’ਚ ਹੁਣ ਪ੍ਰੋਡਕਟ ਦੀ ਵਿਕਰੀ ਨਹੀਂ ਹੁੰਦੀ। ਇਨ੍ਹਾਂ ਚਾਰ ਸਟੋਰਾਂ ਦੀ ਵਰਤੋਂ ਹੁਣ ਸਿਰਫ਼ ਤਜਰਬਾ ਕੇਂਦਰ ਦੇ ਤੌਰ ’ਤੇ ਹੁੰਦੀ ਹੈ। 

ਅਮਰੀਕਾ ਅਤੇ ਦੁਨੀਆ ਭਰ ’ਚ ਮਾਈਕ੍ਰੋਸਾਫਟ ਦੇ ਸਾਰੇ ਸਟੋਰ ਬੰਦ ਹੋਣਗੇ। ਕੰਪਨੀ ਨੇ ਕਿਹਾ ਹੈ ਕਿ ਉਹ ਹੁਣ ਡਿਜੀਟਲ ਸਟੋਰਾਂ ’ਤੇ ਧਿਆਨ ਦੇਵੇਗੀ। ਮਾਈਕ੍ਰੋਸਾਫਟ ਨੇ ਕਿਹਾ ਹੈ ਕਿ Microsoft.com, Xbox ਅਤੇ ਵਿੰਡੋਜ਼ ਦੇ ਮੰਥਲੀ ਐਕਟਿਵ ਯੂਜ਼ਰਸ ਦੀ ਗਿਣਤੀ 1.2 ਬਿਲੀਅਨ ਹੈ ਜੋ ਕਿ 190 ਬਾਜ਼ਾਰਾਂ ’ਚੋਂ ਹਨ। ਹਾਲਾਂਕਿ, ਕੰਪਨੀ ਨੇ ਅੰਗਰੇਜੀ ਟੈੱਕ ਨਿਊਜ਼ ਵੈੱਬਸਾਈਟ ‘ਦਿ ਵਰਜ’ ਨੂੰ ਕਿਹਾ ਹੈ ਕਿ ਉਹ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਛਾਂਟੀ ਨਹੀਂ ਕਰ ਰਹੀ। 

PunjabKesari

ਮਾਈਕ੍ਰੋਸਾਫਟ ਨੇ ਇਹ ਨਹੀਂ ਦੱਸਿਆ ਕਿ ਆਖਿਰ ਕਿਸ ਤਾਰੀਖ਼ ਤੋਂ ਇਹ ਸਟੋਰ ਹਮੇਸ਼ਾ ਲਈ ਬੰਦ ਹੋ ਜਾਣਗੇ। ਹਾਲਾਂਕਿ, ਇਹ ਜ਼ਰੂਰ ਕਿਹਾ ਹੈ ਕਿ ਸਟੋਰਾਂ ’ਤੇ ਮਿਲਣ ਵਾਲੀਆਂ ਸੇਵਾਵਾਂ ਗਾਹਕਾਂ ਨੂੰ ਆਨਲਾਈਨ ਦਿੱਤੀਆਂ ਜਾਣਗੀਆਂ। ਕੰਪਨੀ ਨੇ ਕਿਹਾ ਹੈ ਕਿ ਉਸ ਦੀ ਆਨਲਾਈਨ ਵਿਕਰੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਾਡੀ ਟੀਮ ਗਾਹਕਾਂ ਨੂੰ ਰਿਟੇਲ ਸਟੋਰ ਦੇ ਮੁਕਾਬਲੇ ਵਰਚੁਅਲ ਤੌਰ ’ਤੇ ਬਿਹਤਰ ਤਰੀਕੇ ਨਾਲ ਸੇਵਾ ਦੇ ਰਹੀ ਹੈ। ਮਾਈਕ੍ਰੋਸਾਫਟ ਨੇ ਕਿਹਾ ਕਿ ਅਸੀਂ ਇਕ ਅਜਿਹੀ ਟੀਮ ਦਾ ਨਿਰਮਾਣ ਕੀਤਾ ਹੈ ਜਿਸ ਵਿਚ ਮਲਟੀਟੈਲੇਂਟਿਡ ਲੋਕ ਹਨ ਜੋ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਕੰਮ ਕਰ ਸਕਦੇ ਹਨ। ਸਾਡੀ ਟੀਮ ਹਰ ਤਰ੍ਹਾਂ ਦੇ ਗਾਹਕਾਂ ਦੀ ਮਦਦ ਕਿਸੇ ਵੀ ਹਾਲਤ ’ਚ ਕਰਨ ਲਈ ਤਿਆਰ ਹੈ। ਸਾਡੀ ਟੀਮ ’ਚ 120 ਤੋਂ ਜ਼ਿਆਦਾ ਭਾਸ਼ਾਵਾਂ ਨੂੰ ਜਾਣਨ ਵਾਲੇ ਲੋਕ ਹਨ। ਸਾਡੀ ਟੀਮ ਹੁਣ ਪਹਿਲਾਂ ਨਾਲੋਂ ਜ਼ਿਆਦਾ ਮਜਬੂਤ ਹੈ। 

PunjabKesari

ਮਾਰਚ ’ਚ ਕੋਰੋਨਾ ਮਾਹਾਮਾਰੀ ਫ਼ੈਲਣ ਤੋਂ ਬਾਅਦ ਕੰਪਨੀ ਨੇ ਆਪਣੇ ਸਟੋਰ ਬੰਦ ਕੀਤੇ ਸਨ। ਇਸ ਦੌਰਾਨ ਮਾਈਕ੍ਰੋਸਾਫਟ ਦੀ ਟੀਮ ਨੇ ਛੋਟੇ ਵਪਾਰੀਆਂ ਅਤੇ ਐਜੁਕੇਸ਼ਨ ਵਾਲੇ ਗਾਹਕਾਂ ਦੀ ਮਦਦ ਆਨਲਾਈਨ ਕੀਤੀ। ਇਸ ਲਈ ਹਜ਼ਾਰਾਂ ਲੋਕਾਂ ਦੀ ਸਿਖਲਾਈ ਹੋਈ ਅਤੇ ਕਾਲ ਰਾਹੀਂ ਲੋਕਾਂ ਦੀ ਮਦਦ ਕੀਤੀ ਗਈ। ਇਸ ਦੌਰਾਨ ਮਾਈਕ੍ਰੋਸਾਫਟ ਦੀ ਟੀਮ ਨੇ 14,000 ਆਨਲਾਈਨ ਵਰਕਸ਼ਾਪ ਦਾ ਆਯੋਜਨ, ਸਮਰ ਕੈਂਪ ਅਤੇ 3,000 ਵਰਚੁਅਲ ਗ੍ਰੈਜੁਏਟ ਕਲਾਸਾਂ ਦਾ ਆਯੋਜਨ ਕੀਤਾ ਹੈ। 


author

Rakesh

Content Editor

Related News