Candy Crush ਦੇ ਦੀਵਾਨੇ ਸਿਰਫ਼ ਧੋਨੀ ਹੀ ਨਹੀਂ, ਇਸ ਵੱਡੀ ਕੰਪਨੀ ਦੇ CEO ਵੀ ਖਡਦੇ ਹਨ ਇਹ ਗੇਮ

Saturday, Jul 01, 2023 - 05:45 PM (IST)

ਗੈਜੇਟ ਡੈਸਕ- ਕੁਝ ਦਿਨ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਐੱਮ.ਐੱਸ.ਧੋਨੀ ਨੂੰ ਫਲਾਈਟ 'ਚ ਕੈਂਡੀ ਕ੍ਰਸ਼ ਗੇਮ ਖੇਡਦੇ ਹੋਏ ਦੇਖਿਆ ਗਿਆ ਸੀ ਅਤੇ ਇਸ ਵੀਡੀਓ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਜਿਸਤੋਂ ਬਾਅਦ ਕੈਂਡੀ ਕ੍ਰਸ਼ ਟਵਿਟਰ 'ਤੇ ਟ੍ਰੈਂਡ ਕਰਨ ਲੱਗਾ ਅਤੇ ਦੇਖਦੇ ਹੀ ਦੇਖਦੇ ਤਿੰਨ ਘੰਟਿਆਂ ਦੇ ਅੰਦਰ 36 ਲੱਖ ਲੋਕਾਂ ਨੇ ਇਹ ਗੇਮ ਆਪਣੇ ਫੋਨ 'ਚ ਡਾਊਨਲੋਡ ਕਰ ਲਈ। ਹੁਣ, ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਨੇ ਸਵੀਕਾਰ ਕੀਤਾ ਹੈ ਕਿ ਉਹ ਵੀ ਕੈਂਡੀ ਕ੍ਰਸ਼ ਦੇ ਖਿਡਾਰੀ ਹਨ।

ਕੈਂਡ ਕ੍ਰਸ਼ ਖੇਡਣਾ ਪਸੰਦ- ਸੱਤਿਆ ਨਡੇਲਾ

ਮਾਈਕ੍ਰੋਸਾਫਟ ਦੇ ਸੀ.ਈ.ਓ. ਸੱਤਿਆ ਨਡੇਲਾ ਨੇ ਕਿਹਾ ਕਿ ਉਹ ਕੈਂਡੀ ਕ੍ਰਸ਼ ਗੇਮ ਖੇਡਦੇ ਹਨ। ਨਡੇਲਾ ਸੈਨ ਫ੍ਰਾਂਸਿਸਕੋ ਸੰਘੀ ਅਦਾਲਤ 'ਚ ਮਾਈਕ੍ਰੋਸਾਫਟ ਦੇ ਐਕਟੀਵਿਜ਼ਨ ਬਲਿਜਾਰਡ ਦੇ ਪ੍ਰਸਤਾਵਿਤ ਸੌਦੇ ਦਾ ਬਚਾਅ ਕਰ ਰਹੇ ਸਨ। ਗਵਾਹੀ ਦਿੰਦੇ ਸਮੇਂ ਨਡੇਲਾ ਨੇ ਜੱਜ ਦੇ ਨਾਲ ਹਲਕੇ-ਫੁਲਕੇ ਪਲ ਸਾਂਝੇ ਕੀਤੇ ਅਤੇ ਜਦੋਂ ਜੱਜ ਨੇ ਉਨ੍ਹਾਂ ਤੋਂ ਲੋਕਪ੍ਰਸਿੱਧ ਮੋਬਾਇਲ ਗੇਮ ਬਾਰੇ ਪੁੱਛਿਆ ਤਾਂ ਉਨ੍ਹਾਂ ਕੈਂਡੀ ਕ੍ਰਸ਼ ਖੇਡਣ ਦੀ ਗੱਲ ਸਵੀਕਾਰ ਕੀਤੀ। ਫਾਰਚਿਊਨ ਦੀ ਰਿਪੋਰਟ ਮੁਤਾਬਕ, ਨਡੇਲਾ ਨੇ ਕਿਹਾ ਕਿ ਮੈਂ ਇਸਨੂੰ ਖੇਡਦਾ ਹਾਂ। ਉਨ੍ਹਾਂ ਕਿਹਾ ਕਿ ਉਹ ਕਾਲ ਆਫ ਡਿਊਟੀ ਵੀ ਖੇਡਦੇ ਹਨ। ਉਨ੍ਹਾਂ ਦੇ ਜਵਾਬ ਨਾਲ ਅਦਾਲਤ 'ਚ ਹਾਸਾ ਗੂੰਝ ਉੱਠਿਆ।


Rakesh

Content Editor

Related News