ਐਂਡ੍ਰਾਇਡ ਯੂਜ਼ਰਾਂ ਨੂੰ ਮਾਈਕ੍ਰੋਸਾਫਨ ਬੈਂਡ 2 ''ਚ ਮਿਲਿਆ ਕੋਰਟਾਨਾ ਸਪੋਰਟ

Monday, Jun 06, 2016 - 05:56 PM (IST)

 ਐਂਡ੍ਰਾਇਡ ਯੂਜ਼ਰਾਂ ਨੂੰ ਮਾਈਕ੍ਰੋਸਾਫਨ ਬੈਂਡ 2 ''ਚ ਮਿਲਿਆ ਕੋਰਟਾਨਾ ਸਪੋਰਟ

ਜਲੰਧਰ : ਮਾਈਕ੍ਰੋਸਾਫਟ ਬੈਂਡ 2 ਐਂਡ੍ਰਾਇਡ ਫੋਨ ਨਾਲ ਅਟੈਚ ਹੋ ਕੇ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਪਰ ਜੇ ਤੁਸੀਂ ਇਸ ਵੇਅਰੇਬਲ ਦੀ ਮਦਦ ਨਾਲ ਵੁਆਇਸ ਕਮਾਂਡ ਦੇਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਮਾਈਕ੍ਰੋਸਾਫਟ ਹੈਲਥ ਐਪ ਦੀ ਨਵੀਂ ਅਪਡੇਟ ਚੈੱਕ ਕਰਨੀ ਹੋਵੇਗੀ। ਇਸ ਐਪ ਦੀ ਨਵੀਂ ਅਪਡੇਟ ''ਚ ਐਂਡ੍ਰਾਇਡ ਨਾਲ ਕੋਰਟਾਨਾ ਸਪੋਰਟ ਦਿੱਤਾ ਗਿਆ ਹੈ। 

 

ਇਸ ਨਵੀਂ ਅਪਡੇਟ ਨਾਲ ਤੁਸੀਂ ਫੋਨ ਨੂੰ ਬਿਨਾਂ ਹੱਥ ਲਾਏ ਆਪਣੇ ਬੈਂਡ ਤੋਂ ਵੁਆਇਸ ਕਮਾਂਡ ਦੇ ਕੇ ਇੰਸਟੈਂਟ ਨੋਟੀਫਿਕੇਸ਼ਨ ਪ੍ਰਾਪਤ ਕਰ ਸਕਦੇ ਹੋ। ਇਸ ਅਪਡੇਟ ਦੀਆਂ ਕੁਝ ਕਮੀਆਂ ਵੀ ਹਨ, ਜਿਵੇਂ ਕਿ ਇਸ ਨੂੰ ਯੂ. ਐੱਸ. ਤੋਂ ਬਾਹਰ ਇਸ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਹੈ ਤੇ ਐਂਡ੍ਰਾਇਡ ''ਚ ਕੋਰਟਾਨਾ ਐਪ ਡਾਊਨਲੋਡ ਹੋਣੀ ਜ਼ਰੂਰੀ ਹੈ।


Related News