ਮਾਈਕ੍ਰੋਮੈਕਸ ਦੇ ਨਵੇਂ ਸਮਾਰਟਫੋਨ ''ਤੇ ਪਹਿਲੇ ਮਹੀਨੇ ਮਿਲੇਗਾ 2 ਹਜ਼ਾਰ ਦਾ ਡਿਸਕਾਊਂਟ

Tuesday, Jun 07, 2016 - 05:03 PM (IST)

ਮਾਈਕ੍ਰੋਮੈਕਸ ਦੇ ਨਵੇਂ ਸਮਾਰਟਫੋਨ ''ਤੇ ਪਹਿਲੇ ਮਹੀਨੇ ਮਿਲੇਗਾ 2 ਹਜ਼ਾਰ ਦਾ ਡਿਸਕਾਊਂਟ
ਜਲੰਧਰ— ਮਾਈਕ੍ਰੋਮੈਕਸ ਦੇ ਯੂ ਟੈਲੀਵੇਂਚਰਸ ਬ੍ਰਾਂਡ ਨੇ ਹਾਲ ਹੀ ''ਚ YU Yunicorn ਸਮਾਰਟਫੋਨ ਲਾਂਚ ਕੀਤਾ ਹੈ ਅਤੇ ਅੱਜ ਦੁਪਹਿਰ ਨੂੰ 2 ਵਜੇ ਇਸ ਸਮਾਰਟਫੋਨ ਦੀ ਪਹਿਲੀ ਫਲੈਸ਼ ਸੇਲ ਆਨਲਾਈਨ ਸਟੋਰ ਫਲਿੱਪਕਾਰਟ ''ਤੇ ਸ਼ੁਰੂ ਹੋਈ ਹੈ। ਉਂਝ ਤਾਂ ਇਸ ਸਮਾਰਟਫੋਨ ਦੀ ਕੀਮਤ 14,999 ਰੁਪਏ ਹੈ ਪਰ ਮੈਟਲ ਬਾਡੀ ਵਾਲੀ ਇਸ ਸਮਾਰਟਫੋਨ ਨੂੰ ਪਹਿਲੇ ਮਹੀਨੇ 12,999 ਰੁਪਏ ''ਚ ਵੇਚਿਆ ਜਾਵੇਗਾ। YU Yunicorn ਰਸ਼ ਸਿਲਵਰ, ਗ੍ਰੇਫਾਇਟ ਅਤੇ ਰਸ਼ ਗੋਲਡ ਕਲਰ ਵੇਰੀਅੰਟ ''ਚ ਉਪਲੱਬਧ ਹੋਵੇਗਾ। 
YU Yunicorn ਦੇ ਖਾਸ ਫੀਚਰਜ਼-
-ਐਂਡ੍ਰਾਇਡ 5.1 ਲੀਲਾਪਾਪ ਓ.ਐੱਸ., ਐਂਡ੍ਰਾਇਡ 6.0.1 ਮਾਰਸ਼ਮੈਲੋ ''ਤੇ ਕੀਚਾ ਜਾ ਸਕੇਗਾ ਅਪਡੇਟ।
-ਪੜ੍ਹਨ ਅਤੇ ਬੈਟਰੀ ਲਾਈਫ ਵਧਾਉਣ ਲਈ ਮੋਨੋਕ੍ਰੋਮ ਮੋਡ।
-ਫਿੰਗਰਪ੍ਰਿੰਟ ਸੈਂਸਰ ਸਪੋਰਟ।
-5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਨਾਲ ਗੋਰਿੱਲਾ ਗਲਾਸ 3 ਦੀ ਪ੍ਰੋਟੈਕਸ਼ਨ।
-1.8 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ-10 ਚਿਪਸੈੱਟ।
-4ਜੀ.ਬੀ. ਰੈਮ।
-ਡਿਊਲ-ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ।
-32ਜੀ.ਬੀ. ਦੀ ਇੰਟਰਨਲ ਮੈਮਰੀ, ਹਾਈਬ੍ਰਿਡ ਡਿਊਲ-ਸਿਮ ਕਾਰਡ ਸਲਾਟ ਦੇ ਨਾਲ 128ਜੀ.ਬੀ. ਤੱਕ ਦੀ ਐਕਸਪੈਂਡੇਬਲ ਮੈਮਰੀ।
-4,000 ਐੱਮ.ਏ.ਐੱਚ. ਪਾਵਰ ਦੀ ਬੈਟਰੀ ਅਤੇ ਫਾਸਟ ਚਾਰਜਿੰਗ ਸਪੋਰਟ।

Related News