ਮਾਈਕ੍ਰੋਮੈਕਸ ਇਕੱਠੇ ਲਾਂਚ ਕਰੇਗੀ ਤਿੰਨ ਸਮਾਰਟਫੋਨ, ਕੀਮਤ ਹੋਵੇਗੀ 10 ਹਜ਼ਾਰ ਰੁਪਏ ਤੋਂ ਵੀ ਘੱਟ

Friday, Jun 19, 2020 - 02:01 AM (IST)

ਗੈਜੇਟ ਡੈਸਕ—ਭਾਰਤ-ਚੀਨ ਸਰਹੱਦ ਵਿਵਾਦ ਅਤੇ ਵਪਾਰਕ ਵਿਵਾਦ ਬਣ ਗਿਆ ਹੈ। ਪੂਰੇ ਦੇਸ਼ 'ਚ ਵੱਖ-ਵੱਖ ਤਰੀਕਿਆਂ ਨਾਲ ਵਿਰੋਧ ਹੋ ਰਿਹਾ ਹੈ। ਇਸ ਦੌਰਾਨ ਘਰੇਲੂ ਮੋਬਾਇਲ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਕਿਹਾ ਕਿ ਉਹ ਜਲਦ ਹੀ ਬਾਜ਼ਾਰ 'ਚ ਤਿੰਨ ਨਵੇਂ ਸਮਾਰਟਫੋਨ ਪੇਸ਼ ਕਰੇਗੀ ਜਿਨ੍ਹਾਂ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਹੋਵੇਗੀ। ਕੰਪਨੀ ਨੇ ਇਹ ਐਲਾਨ ਟਵਿੱਟਰ 'ਤੇ ਕੀਤਾ ਹੈ। ਰਿਪੋਰਟ ਮੁਤਾਬਕ ਮਾਈਕ੍ਰੋਮੈਕਸ ਤਿੰਨ ਨਵੇਂ ਸਮਾਰਟਫੋਨ ਪੇਸ਼ ਕਰੇਗੀ ਜਿਨ੍ਹਾਂ 'ਚ ਇਕ ਬਜਟ ਫੋਨ ਹੋਵੇਗਾ, ਇਕ ਪ੍ਰੀਮੀਅਮ ਅਤੇ ਇਕ ਮਾਰਡਨ ਲੁੱਕ ਸਮਾਰਟਫੋਨ ਸ਼ਾਮਲ ਹੈ। ਦੱਸ ਦੇਈਏ ਕਿ ਮਾਈਕ੍ਰੋਮੈਕਸ ਨੇ ਆਪਣਾ ਆਖਿਰੀ ਫੋਨ ਪਿਛਲੇ ਸਾਲ ਲਾਂਚ ਕੀਤਾ ਸੀ ਜਿਸ ਦਾ ਨਾਂ iOne Note ਸੀ ਅਤੇ ਇਸ ਦੀ ਕੀਮਤ 8,199 ਰੁਪਏ ਸੀ।

ਮਾਈਕ੍ਰੋਮੈਕਸ ਦੇ ਫੋਨ ਅਗਲੇ ਮਹੀਨੇ ਲਾਂਚ ਹੋ ਸਕਦੇ ਹਨ। ਸਾਰੇ ਫੋਨ ਦੀਆਂ ਕੀਮਤਾਂ 10 ਹਜ਼ਾਰ ਰੁਪਏ ਤੋਂ ਘੱਟ ਹੋਵੇਗੀ। ਕੰਪਨੀ ਨੇ ਟਵਿਟੱਰ 'ਤੇ ਇਕ ਯੂਜ਼ਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਨਵੇਂ ਫੋਨ ਦੀ ਲਾਂਚਿੰਗ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ। ਮਾਈਕ੍ਰੋਮੈਕਸ ਆਪਣੇ ਆਗਾਮੀ ਫੋਨ ਲਈ  #MadeByIndian ਅਤੇ  #MadeForIndian ਹੈਸ਼ਟੈਗ ਦਾ ਇਸਤੇਮਾਲ ਕਰ ਰਹੀ ਹੈ, ਹਾਲਾਂਕਿ ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਸ ਦੇ ਫੋਨ ਭਾਰਤ 'ਚ ਬਣੇ ਹਨ ਜਾਂ ਫਿਰ ਕਿਸੇ ਚਾਈਨੀਜ਼ ਕੰਪਨੀ ਦੀ ਮਦਦ ਨਾਲ ਫੋਨ ਤਿਆਰ ਕੀਤੇ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਮੈਕਸ ਨੇ ਭਾਰਤ 'ਚ ਪਹਿਲਾਂ ਚਾਈਨੀਜ਼ ਫੋਨ ਨੂੰ ਰੀਬ੍ਰਾਂਡ ਕਰਕੇ ਵੇਚਿਆ ਹੈ। ਮਾਈਕ੍ਰੋਮੈਕਸ ਦੇ ਸਹਿ-ਸੰਸਥਾਪਕ ਰਾਹੁਲ ਸ਼ਰਮਾ ਨੇ ਦਸੰਬਰ 2014 'ਚ ਯੂ ਟੈਲੀਵਰਕ ਨਾਂ ਨਾਲ ਇਕ ਸਬ-ਬ੍ਰਾਂਡ ਦੀ ਸਥਾਪਨਾ ਕੀਤੀ, ਜਿਸ ਦੇ ਤਹਿਤ ਸ਼ੁਰੂਆਤ 'ਚ ਸ਼ੇਨਜੇਨ ਸਥਿਤ ਵਿਕਰੇਤਾ ਕੂਲਪੈਡ ਦੇ ਰੀਬ੍ਰਾਂਡ ਕੀਤੇ ਗਏ ਫੋਨ ਵੇਚੇ ਗਏ। ਬਾਅਦ 'ਚ ਕੂਲਪੈਡ ਖੁਦ ਹੀ ਭਾਰਤ 'ਚ ਆਪਣੇ ਫੋਨ ਵੇਚਣ ਲੱਗੀ ਸੀ।


Karan Kumar

Content Editor

Related News