ਮਾਈਕ੍ਰੋਮੈਕਸ ਨੇ ਲਾਂਚ ਕੀਤਾ ਸਭ ਤੋਂ ਸਸਤਾ ਲੈਪਟਾਪ
Wednesday, May 04, 2016 - 05:36 PM (IST)

ਜਲੰਧਰ— ਜੇਕਰ ਤੁਸੀਂ ਘੱਟ ਕੀਮਤ ''ਚ ਵਧੀਆ ਲੈਪਟਾਪ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਮਾਈਕ੍ਰੋਮੈਕਸ ਨੇ ਆਪਣਾ ਨਵਾਂ ਕੈਨਵਸ ਲੈਪਬੁੱਕ L1160 ਲੈਪਟਾਪ ਲਾਂਚ ਕਰ ਦਿੱਤਾ ਹੈ। ਨਵੇਂ ਲੈਪਬੁੱਕ ਦੀ ਕੀਮਤ ਸਿਰਫ 10,499 ਰੁਪਏ ਹੈ ਅਤੇ ਇਹ ਐਕਸਕਲੂਜ਼ਿਵ ਤੌਰ ''ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮੇਜ਼ਾਨ ''ਤੇ ਮਿਲੇਗਾ। ਨਵਾਂ ਮਾਈਕ੍ਰੋਮੈਕਸ ਲੈਪਬੁੱਕ ਬਲੈਕ ਕਲਰ ਵੇਰੀਅੰਟ ''ਚ ਮਿਲੇਗਾ।
ਮਾਈਕ੍ਰੋਮੈਕਸ ਕੈਨਵਸ ਲੈਪਬੁੱਕ L1160 ''ਚ (1366x768 ਪਿਕਸਲ) ਰੈਜ਼ੋਲਿਊਸ਼ਨ ਦਾ 11.6-ਇੰਚ ਮਲਟੀਟੱਚ ਆਈ.ਪੀ.ਐੱਸ. ਡਿਸਪਲੇ ਹੈ। ਵਿੰਡੋਜ਼ 10 OS ''ਚੇ ਚੱਲਣ ਵਾਲੇ ਇਸ ਲੈਪਬੁੱਕ ''ਚ 1.33 ਗੀਗਾਹਰਟਜ਼ ਕਵਾਡ-ਕੋਰ ਇੰਟੈਲ ਐਟਮ Z3735F ਪ੍ਰੋਸੈਸਰ ਦਿੱਤਾ ਗਿਆ ਹੈ। ਮਾਈਕ੍ਰੋਮੈਕਸ ਨੇ ਇਸ ਲਈ ਇੰਟੈਲ ਅਤੇ ਮਾਈਕ੍ਰੋਸਾਫਟ ਨਾਲ ਸਾਂਝੇਦਾਰੀ ਕੀਤੀ ਹੈ।
ਨਵੇਂ ਕੈਨਵਸ ਲੈਪਬੁੱਕ ਐੱਲ1160 ''ਚ 2ਜੀ.ਬੀ. ਰੈਮ ਹੈ। ਲੈਪਟਾਪ 32ਜੀ.ਬੀ. ਇੰਟਰਨਲ ਸਟੋਰੇਜ਼ ਦੇ ਨਾਲ ਆਉਂਦਾ ਹੈ ਜਿਸ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਾ ਜਾ ਸਕਦਾ ਹੈ। ਲੈਪਟਾਪ ਟ੍ਰੈਕਪੈਡ ਦ ੇਨਾਲ ਬਿਲਟ-ਇੰਨ ਕੀਬੋਰਡ ਨਾਲ ਲੈਸ ਹੈ। ਲੈਪਟਾਪ ਦਾ ਡਾਈਮੈਂਸ਼ਨ 295.5x199.5x18 ਮਿਲੀਮੀਟਰ ਅਤੇ ਭਾਰ 1.13 ਕਿਲੋਗ੍ਰਾਮ ਹੈ। ਮਾਈਕ੍ਰੋਮੈਕਸ ਕੈਨਵਸ ਲੈਪਬੁੱਕ ਐੱਲ1160 ''ਚ 4100 ਐੱਮ.ਏ.ਐੱਚ. ਦੀ ਬੈਟਰੀ ਹੈ ਜਦੋਂਕਿ ਲੈਪਬੁੱਕ ਐੱਲ1161 ''ਚ 5000 ਐੱਮ.ਏ.ਐੱਚ. ਪਾਵਰ ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਲੈਪਟਾਪ ''ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੂਥ 4.0, ਦੋ ਯੂ.ਐੱਸ.ਬੀ. 2.0 ਪੋਰਟ, ਇਕ ਐੱਚ.ਡੀ.ਐੱਮ.ਆਈ. ਪੋਰਟ ਅਤੇ ਇਕ ਈਦਰਨੈੱਟ ਪੋਰਟ ਹੈ।