ਮਾਈਕ੍ਰੋਮੈਕਸ ਨੇ ਲਾਂਚ ਕੀਤਾ ਨਵਾਂ 4G ਟੈਬਲੇਟ, ਕੀਮਤ 7300 ਰੁਪਏ ਤੋਂ ਵੀ ਘੱਟ

Tuesday, May 31, 2016 - 12:33 PM (IST)

ਮਾਈਕ੍ਰੋਮੈਕਸ ਨੇ ਲਾਂਚ ਕੀਤਾ ਨਵਾਂ 4G ਟੈਬਲੇਟ, ਕੀਮਤ 7300 ਰੁਪਏ ਤੋਂ ਵੀ ਘੱਟ
ਜਲੰਧਰ— ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਆਪਣਾ ਨਵਾਂ 4ਜੀ ਕੈਨਵਸ ਟੈਬ (P701) ਭਾਰਤ ''ਚ 7,250 ਰੁਪਏ ਦੀ ਕੀਮਤ ''ਚ ਲਾਂਚ ਕਰ ਦਿੱਤਾ ਹੈ ਜਿਸ ਨੂੰ ਐਕਸਕਲੂਜ਼ਿਵ ਤੌਰ ''ਤੇ ਫਲਿੱਪਕਾਰਟ ''ਤੇ ਨੀਲੇ ਰੰਗ ''ਚ ਉਪਲੱਬਧ ਕੀਤਾ ਗਿਆ ਹੈ। 
ਇਸ ਟੈਬਲੇਟ ਦੇ ਖਾਸ ਫੀਚਰਜ਼-
ਡਿਸਪਲੇ- ਇਸ ਟੈਬਲੇਟ ''ਚ 7-ਇੰਚ ਦੀ WSVGA 1024x600 ਪਿਕਸਲ ਰੈਜ਼ੋਲਿਊਸ਼ਨ ''ਤੇ ਕੰਮ ਕਰਨ ਵਾਲੀ ਡਿਸਪਲੇ ਦਿੱਤੀ ਗਈ ਹੈ। 
ਪ੍ਰੋਸੈਸਰ- ਇਸ ਟੈਬ ''ਚ 1 ਗੀਗਾਹਰਟਜ਼ ''ਤੇ ਕੰਮ ਕਰਨ ਵਾਲਾ ਕਵਾਡ-ਕੋਰ ਮੀਡੀਆਟੈੱਕ (MT8735V/WM) ਪ੍ਰੋਸੈਸਰ ਲੱਗਾ ਹੈ। 
ਮੈਮਰੀ- ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਟੈਬ ''ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਕੈਮਰਾ- ਇਸ ਵਿਚ 5 ਮੈਗਾਪਿਕਸਲ ਦਾ ਆਟੋ-ਫੋਕਸ ਰਿਅਰ ਕੈਮਰਾ ਅਤੇ 2 ਮੈਗਾਪਕਿਸਲ ਦਾ ਫਿਕਸਡ ਫੋਕਸ ਫਰੰਟ ਕੈਮਰਾ ਮੌਜੂਦ ਹੈ। 
ਬੈਟਰੀ- ਇਸ ਵਿਚ 3500ਐੱਮ.ਏ.ਐੱਚ. ਦੀ ਲਿਥੀਅਮ-ਪਾਲੀਮਰ ਨਾਨ-ਰਿਮੂਵੇਬਲ ਬੈਟਰੀ ਦਿੱਤੀ ਗਈ ਹੈ ਜੋ 15 ਘੰਟਿਆਂ ਦਾ ਟਾਕਟਾਈਮ ਅਤੇ 48 ਘੰਟਿਆਂ ਦਾ ਸਟੈਂਡਬਾਏ ਟਾਈਮ ਦੇਵੇਗੀ। 
ਹੋਰ ਫੀਚਰਜ਼-
ਹੋਰ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ 4ਜੀ ਟੈਬਲੇਟ ''ਚ ਜੀ.ਪੀ.ਐੱਸ., ਬਲੂਟੁਥ 4.0, ਓ.ਟੀ.ਜੀ. ਸਪੋਰਟ, ਐੱਫ.ਐੱਮ., ਵਾਈ-ਫਾਈ ਓ/ਜੀ/ਐੱਨ/ਏਸੀ, ਮਾਈਕ੍ਰੋ-ਯੂ.ਐੱਸ.ਬੀ. 2.0 ਪੋਰਟ, ਗ੍ਰੇਵਿਟੀ ਸੈਂਸਰ, ਪ੍ਰੋਕਸੀਮਿਟੀ ਸੈਂਸਰ ਅਤੇ ਲਾਈਟ ਸੈਂਸਰ ਆਦਿ ਫੀਚਰਜ਼ ਸ਼ਾਮਲ ਹਨ।

Related News