ਇਸ ਸਮਾਰਟਫੋਨ ਦੇ ਨਾਲ 1 ਸਾਲ ਤੱਕ ਮੁਫਤ ਮਿਲੇਗਾ 4G ਡਾਟਾ ਅਤੇ ਅਨਲਿਮਟਿਡ ਕਾਲਿੰਗ

Monday, May 15, 2017 - 12:53 PM (IST)

ਇਸ ਸਮਾਰਟਫੋਨ ਦੇ ਨਾਲ 1 ਸਾਲ ਤੱਕ ਮੁਫਤ ਮਿਲੇਗਾ 4G ਡਾਟਾ ਅਤੇ ਅਨਲਿਮਟਿਡ ਕਾਲਿੰਗ
ਜਲੰਧਰ-  ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਆਪਣੇ ਬੇਹੱਦ ਹੀ ਲੋਕਪ੍ਰਿਅ ਹੈਂਡਸੈੱਟ ਕੈਨਵਸ 2 ਦਾ ਅਪਗ੍ਰੇਡ ਵੇਰੀਅੰਟ ਨੂੰ ਲਾਂਚ ਕੀਤਾ ਹੈ। ਪਿਛਲੇ ਹਫਤੇ ਲਾਂਚ ਹੋਏ ਇਸ ਸਮਾਰਟਫੋਨ ਨੂੰ ਮਾਈਕ੍ਰੋਮੈਕਸ ਕੈਨਵਸ 2 (2017) ਨਾਂ  ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਵੱਲੋਂ ਇਸ ਸਮਾਰਟਫੋਨ ਨੂੰ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਦੇ ਨਾਲ ਸਾਂਝੇਦਾਰੀ ਦੇ ਤਹਿਤ ਲਾਂਚ ਕੀਤਾ ਗਿਆ ਹੈ। ਮਾਈਕ੍ਰੋਮੈਕਸ ਕੈਨਵਸ 2 (2017) ਨੂੰ ਖਰੀਦਣ ''ਤੇ ਏਅਰਟੈੱਲ ਦਾ 4ਜੀ ਸਿਮ ਕਾਰਡ ਮੁਫਤ ਦਿੱਤਾ ਜਾਵੇਗਾ ਜਿਸ ਵਿਚ ਗਾਹਕਾਂ ਨੂੰ ਇਕ ਸਾਲ ਤੱਕ ਮੁਫਤ 4ਜੀ ਡਾਟਾ (1 ਜੀ.ਬੀ. ਰੋਜ਼ਾਨਾ) ਅਤੇ ਅਨਲਿਮਟਿਡ ਵਾਇਸ ਕਾਲਿੰਗ ਦੀ ਸਹੂਲਤ ਵੀ ਮਿਲੇਗੀ। ਸਮਾਰਟਫੋਨ ਦੀ ਕੀਮਤ 11,999 ਰੁਪਏ ਹੈ ਅਤੇ ਇਸ ਨੂੰ 17 ਮਈ ਤੋਂ ਦੇਸ਼ਭਰ ਦੇ ਰਿਟੇਲ ਸਟੋਰਾਂ ''ਚ ਉਪਲੱਬਧ ਕਰਵਾਇਆ ਜਾਵੇਗਾ। 
 
 
Micromax Canvas 2 (2017) ਸਪੈਸੀਫਿਕੇਸ਼ਨ 
- 5 ਇੰਚ ਦੀ ਐੱਚ. ਡੀ (720x1280 ਪਿਕਸਲ) ਡਿਸਪਲੇ
- ਸਕਰੀਨ ''ਤੇ ਕਾਰਨਿੰਗ ਗੋਰਿੱਲਾ ਗਲਾਸ 5 ਦੀ ਪ੍ਰੋਟੈਕਸ਼ਨ
- ਡਿਊਲ ਸਿਮ ਸਲਾਟ
- ਐਂਡ੍ਰਾਇਡ 7.0 ਨੂਗਟ ਆਪਰੇਟਿੰਗ ਸਿਸਟਮ
- 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ
- 3 ਜੀ. ਬੀ ਰੈਮ
- ਇਨਬਿਲਟ ਸਟੋਰੇਜ 16 ਜੀ. ਬੀ
- 64 ਜੀ. ਬੀ ਤੱਕ ਦੀ ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ
- 13 ਮੈਗਾਪਿਕਸਲ ਦਾ ਰਿਅਰ ਕੈਮਰਾ
- ਫਰੰਟ ਪੈਨਲ ''ਤੇ 5 ਮੈਗਾਪਿਕਸਲ ਦਾ ਵਾਇਡ ਐਂਗਲ ਲੈਨਜ਼
- ਕੁਨੈੱਕਟੀਵਿਟੀ ਫੀਚਰ ''ਚ 4ਜੀ ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ ਅਤੇ ਜੀ. ਪੀ. ਐੱਸ
- ਬੈਟਰੀ 3050 ਐੱਮ. ਏ. ਐੱਚ 
- ਸਮਾਰਟਫੋਨ ਸ਼ੈਂਪੇਨ ਅਤੇ ਬਲੈਕ ਕਲਰ

Related News