ਭਾਰਤ ''ਚ ਲਾਂਚ ਹੋਇਆ ਮਾਈਕ੍ਰੋਮੈਕਸ Canvas 1 ਸਮਾਰਟਫੋਨ, ਕੀਮਤ 6,999 ਰੁਪਏ

Tuesday, Jul 18, 2017 - 12:24 AM (IST)

ਜਲੰਧਰ— ਭਾਰਤ ਦੀ ਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਅੱਜ ਆਪਣੀ Canvas ਸੀਰੀਜ਼ ਦਾ ਨਵਾਂ ਸਮਰਾਟਫੋਨ Canvas 1 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਮਾਈਕ੍ਰੋਮੈਕਸ Canvas 1 ਨੂੰ 6,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਹੈ। ਇਹ ਸਮਾਰਟਫੋਨ ਦੇਸ਼ਭਰ ਦੇ ਰਿਟੇਲ ਸਟੋਰ 'ਚ ਸੇਲ ਲਈ ਉਪਲੱਬਧ ਹੈ। Canvas 1 'ਚ ਕਿਸੇ ਵੀ ਹਾਰਡਵੇਅਰ 'ਚ ਖਰਾਬੀ ਲਈ ਕੰਪਨੀ ਨੇ 1 ਸਾਲ ਦੀ ਵਰੰਟੀ ਤਹਿਤ 100 ਦਿਨ ਤੱਕ ਰੀਪਲੈਸਮੈਂਟ ਕਰਨ ਦਾ ਵਾਅਦਾ ਕੀਤਾ ਹੈ। ਮਾਈਕ੍ਰੋਮੈਕਸ Canvas 1 ਸਮਾਰਟਫੋਨ ਮੈਟ ਬਲੈਕ ਅਤੇ ਕ੍ਰੋਮ ਬਲੈਕ ਕਲਰ ਵੇਰੀਅੰਟ 'ਚ ਉਪਲੱਬਧ ਹੋਵੇਗਾ। ਮਾਈਕ੍ਰੋਮੈਕਸ Canvas 1 ਸਮਰਾਟਫੋਨ 'ਚ 5 ਇੰਚ ਦੀ 2.5ਡੀ (720*1280) ਪਿਕਸਲ ਡਿਸਪਲੇ ਦਿੱਤੀ ਗਈ ਹੈ। ਇਸ ਫੋਨ 'ਚ 1.3Ghz ਕਵਾਡ-ਕੋਰ ਮੀਡੀਆਟੇਕ ਐੱਮ.ਟੀ 6737 ਪ੍ਰੋਸੈਸਰ ਹੈ। ਇਸ ਸਮਾਰਟਫੋਨ 'ਚ 2 ਜੀ.ਬੀ ਰੈਮ ਅਤੇ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਸਮਾਰਟਫੋਨ 4ਜੀ Volte ਨੂੰ ਸਪੋਰਟ ਕਰਦਾ ਹੈ। ਫੋਟੋਗ੍ਰਾਫੀ ਲਈ ਇਸ ' ਅਪਰਚਰ ਐੱਫ 2.2/ ਅਤੇ ਡਿਊਲ ਟੋਨ ਐੱਲ.ਈ.ਡੀ ਫਲੈਸ਼ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ, ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਐਂਡ੍ਰਾਇਡ 7.0 ਨੌਗਟ 'ਤੇ ਆਧਾਰਿਤ ਹੈ। ਪਾਵਰ ਬੈਕਅਪ ਲਈ ਇਸ 'ਚ 2,500 mAh ਦੀ ਬੈਟਰੀ ਦਿੱਤੀ ਗਈ ਹੈ। ਕੁਨੇਕਟਿਵਿਟੀ ਲਈ ਇਸ 'ਚ 4G, Volte ਦੇ ਇਲਾਵਾ ਜੀ.ਪੀ.ਐੱਸ, ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ ਅਤੇ ਮਾਈਕ੍ਰੋਮੈਕਸ ਅਤੇ USB ਵਰਗੇ ਫੀਚਰ ਦਿੱਤੇ ਗਏ ਹਨ। 


Related News