Mi TV Horizon Edition ਭਾਰਤ ’ਚ ਲਾਂਚ, ਕੀਮਤ 13,999 ਰੁਪਏ ਤੋਂ ਸ਼ੁਰੂ

09/07/2020 3:25:48 PM

ਗੈਜੇਟ ਡੈਸਕ– ਸ਼ਾਓਮੀ ਨੇ ਆਖ਼ਿਰਕਾਰ ਸੋਮਵਾਰ ਨੂੰ ਭਾਰਤ ’ਚ Mi TV Horizon Edition ਲਾਂਚ ਕਰ ਦਿੱਤਾ ਹੈ। ਕੰਪਨੀ ਦੀ ਇਹ ਨਵੀਂ ਡਿਵਾਈਸ ਭਾਰਤ ’ਚ ਪਹਿਲਾਂ ਤੋਂ ਮੌਜੂਦ ਮੀ ਟੀਵੀ ਦਾ ਪ੍ਰੀਮੀਅਮ ਐਡੀਸ਼ਨ ਹੈ। ਨਵੇਂ ਸਮਾਰਟ ਟੀਵੀ ਸ਼ਾਓਮੀ ਦੇ ਫਲੈਗਸ਼ਿਪ ਟੀਵੀ ਲਾਈਨਅਪ ਹੈ ਅਤੇ ਇਸ ਨੂੰ ਦੋ ਸਕਰੀਨ ਸਾਈਜ਼ ’ਚ ਪੇਸ਼ ਕੀਤਾ ਗਿਆਹੈ। Mi TV Horizon TV ਰੇਂਜ ਤੋਂ ਪਹਿਲਾਂ ਕੰਪਨੀ ਨੇ ਇਸੇ ਨਾਂ ਤਹਿਤ ਦੋ ਲੈਪਟਾਪ ਵੀ ਲਾਂਚ ਕੀਤੇ ਸਨ। 

ਨਵੇਂ ਸ਼ਾਓਮੀ ਟੀਵੀ ’ਚ ਪਤਲੇ ਬੇਜ਼ਲ ਅਤੇ ਛੋਟੇ ਫਰੰਟ ਫਰੇਮ ਹੈ। ਇਨ੍ਹਾਂ ਟੈਲੀਵਿਜ਼ਨ ਨੂੰ ਸ਼ਾਓਮੀ ਦੇ ਵਿਵਡ ਪਿਕਚਰ ਇੰਜਣ ਨਾਲ ਪੇਸ਼ ਕੀਤਾ ਗਿਆ ਹੈ। ਇਹ ਟੀਵੀ ਫੁਲ ਐੱਚ.ਡੀ. ਰੈਜ਼ੋਲਿਊਸ਼ਨ ਨੂੰ ਸੁਪੋਰਟ ਕਰਦੇ ਹਨ। ਇਹ ਐਂਡਰਾਇਡ ਟੀਵੀ ਗੂਗਲ ਪਲੇਅ ਸਟੋਰ ਸੁਪੋਰਟ ਕਰਦੇ ਹਨ ਯਾਨੀ ਤੁਹਾਨੂੰ ਹਜ਼ਾਰਾਂ ਐਪਸ ਦਾ ਐਕਸੈਸ ਮਿਲੇਗਾ। ਟੀਵੀ ’ਚ ਪ੍ਰੀਮੀਅਮ ਡਿਸਪਲੇਅ ਹੈ ਅਤੇ ਸ਼ਾਓਮੀ ਦਾ ਵਾਅਦਾ ਹੈ ਕਿ ਇਸ ਨਾਲ ਟੀਵੀ ਵਿਊਇੰਗ ਅਨੁਭਵ ਬਿਹਤਰ ਹੋਵੇਗਾ। 

Mi TV Horizon Edition ਦੀ ਕੀਮਤ ਤੇ ਉਪਲੱਬਧਤਾ
ਮੀ ਟੀਵੀ ਹੋਰੀਜ਼ਨ ਐਡੀਸ਼ਨ ਨੂੰ ਕੰਪਨੀ ਨੇ ਦੋ ਮਾਡਲਾਂ ’ਚ ਲਾਂਚ ਕੀਤਾ ਹੈ। 32 ਇੰਚ ਵਾਲੇ ਮੀ ਟੀਵੀ 4ਏ ਹੋਰੀਜ਼ਨ ਐਡੀਸ਼ਨ ਦੀ ਕੀਮਤ 13,499 ਰੁਪਏ ਹੈ। ਇਸ ਟੀਵੀ ਦੀ ਵਿਕਰੀ 11 ਸਤੰਬਰ ਨੂੰ ਦੁਪਹਿਰ 12 ਵਜੇ ਫਲਿਪਕਾਰਟ ’ਤੇ ਹੋਵੇਗੀ। ਉਥੇ ਹੀ 43 ਇੰਚ ਵਾਲੇ ਮੀ ਟੀਵੀ 4ਏ ਹੋਰੀਜ਼ਨ ਐਡੀਸ਼ਨ ਨੂੰ 22,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਹ ਟੀਵੀ 15 ਸਤੰਬਰ ਤੋਂ ਸ਼ਾਮ ਨੂੰ 6 ਵਜੇ ਐਮਾਜ਼ੋਨ ’ਤੇ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਸ਼ਾਓਮੀ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ’ਚ ਇਨ੍ਹਾਂ ਟੀਵੀਆਂ ਨੂੰ ਰਿਟੇਲ ਆਊਟਲੇਟਸ ਤੋਂ ਵੀ ਖ਼ਰੀਦਿਆ ਜਾ ਸਕੇਗਾ। 

Mi TV Horizon Edition ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਦੋਵੇਂ ਮੀ ਟੀਵੀ 4ਏ ਹੋਰੀਜ਼ਨ ਐਡੀਸ਼ਨ ਮਾਡਲ ਬਿਹਤਰ ਡਿਜ਼ਾਈਨ ਅਤੇ ਪਤਲੇ ਬੇਜ਼ਲ ਨਾਲ ਆਉਂਦੇ ਹਨ। ਨਵੇਂ ਟੀਵੀ ’ਚ ਬੇਜ਼ਲ ਦਾ ਸਾਈਜ਼ ਕਾਫੀ ਘੱਟ ਕਰ ਦਿੱਤਾ ਗਿਆ ਹੈ। ਬੇਹੱਦ ਪਤਲੇ ਬੇਜ਼ਲ ਨਾਲ ਇਨ੍ਹਾਂ ਟੀਵੀਆਂ ’ਚ ਸਕਰੀਨ-ਟੂ-ਬਾਡੀ ਰੇਸ਼ੀਓ 95 ਫੀਸਦੀ ਅਤੇ 178 ਡਿਗਰੀ ਵਿਊਇੰਗ ਐਂਗਲ ਮਿਲਦਾ ਹੈ। 

ਸਕਰੀਨ ਸਾਈਜ਼ ਦੀ ਗੱਲ ਕਰੀਏ ਤਾਂ 32 ਇੰਚ ਸਕਰੀਨ ਵਾਲਾ ਟੀਵੀ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਨਾਲ ਜਦਕਿ 43 ਇੰਚ ਸਕਰੀਨ ਵਾਲਾ ਟੀਵੀ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਸ਼ਾਓਮੀ ਦੇ ਦੂਜੇ ਟੀਵੀ ਦੀ ਤਰ੍ਹਾਂ ਹੀ ਇਨ੍ਹਾਂ ਨਵੇਂ ਟੀਵੀਆਂ ’ਚ ਵੀ ਪੈਚਵਾਲ ਯੂਜ਼ਰ ਇੰਟਰਫੇਸ ਹੈ। ਮੀ ਟੀਵੀ ਹੋਰੀਜ਼ਨ ਐਡੀਸ਼ਨ ਸੀਰੀਜ਼ ’ਚ ਸ਼ਾਓਮੀ ਦੀ Vivid Picture Engine ਤਕਨੀਕ ਹੈ। 

32 ਇੰਚ ਅਤੇ 43 ਇੰਚ ਸਕਰੀਨ ਸਾਈਜ਼ ਵਾਲੇ ਇਨ੍ਹਾਂ ਟੀਵੀਆਂ ’ਚ ਐੱਲ.ਈ.ਡੀ. ਪੈਨਲ ਦਿੱਤੇ ਗਏ ਹਨ। ਬੂਟਅਪ ਟਾਈਪ ’ਚ ਤੇਜ਼ੀ ਲਿਆਉਣ ਲਈ ਨਵੀਂ ਸੀਰੀਜ਼ ’ਚ Mi QuickWake ਫੀਚਰ ਹੈ ਜਿਸ ਨਾਲ ਯੂਜ਼ਰਸ ਆਪਣੇ ਟੀਵੀ ਨੂੰ ਫਟਾਫਟ ਐਕਟਿਵ ਕਰ ਸਕਣਗੇ। ਆਡੀਓ ਲਈ ਟੀਵੀ ’ਚ 20 ਵਾਟ ਸਟੀਰੀਓ ਸਪੀਕਰ ਦਿੱਤੇ ਗਏ ਹਨ ਜੋ DTS-HD ਨਾਲ ਲੈਸ ਹੈ। ਟੀਵੀ ’ਚ 3.5mm ਆਡੀਓ ਆਊਟਪੁਟ, SPDIF ਅਤੇ ਤਿੰਨ HDMI ਪੋਰਟਸ ਦਿੱਤੇ ਗਏ ਹਨ। 


Rakesh

Content Editor

Related News