Mi Smart Speaker ਭਾਰਤ ’ਚ ਲਾਂਚ, ਜਾਣੋ ਕੀਮਤ

09/29/2020 7:25:28 PM

ਗੈਜੇਟ ਡੈਸਕ—ਸ਼ਾਓਮੀ ਨੇ ਸਮਾਰਟਰ ਲਿਵਿੰਗ 2021 ਵਰਚੁਅਲ ਈਵੈਂਟ ਦੌਰਾਨ ਭਾਰਤ ’ਚ ਆਪਣਾ ਸਮਾਰਟ ਸਪੀਕਰ Mi Smart Speaker ਲਾਂਚ ਕਰ ਦਿੱਤਾ ਹੈ। ਇਸ ਸਮਾਰਟ ਸਪੀਕਰ ਦਾ ਹਾਈਲਾਈਟ ਇਹ ਹੈ ਕਿ ਇਸ ’ਚ ਮੈਟਲ ਮੇਸ਼ ਡਿਜ਼ਾਈਨ ਹੈ। ਇਸ ਸਮਾਰਟ ਸਪੀਕਰ ’ਚ ਬੈਟਰੀ ਨਹੀਂ ਹੈ ਅਤੇ ਇਸ ਨੂੰ ਪਾਵਰ ਸਾਕਟ ਨਾਲ ਕੁਨੈਕਟ ਕਰਕੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। Mi Smart Speaker ਦੀ ਕੀਮਤ 3,499 ਰੁਪਏ ਹੈ। ਕੰਪਨੀ ਇਸ ਨੂੰ ਇੰਟ੍ਰੋਡਕਟਰੀ ਕੀਮਤ ਦੱਸ ਰਹੀ ਹੈ। ਅਸਲ ਕੀਮਤ 5,999 ਰੁਪਏ ਕੰਪਨੀ ਦੀ ਵੈੱਬਸਾਈਟ ’ਤੇ ਦਰਜ ਹੈ। ਭਾਰਤ ’ਚ ਇਸ ਸਮਾਰਟ ਸਪੀਕਰ ਨੂੰ Google Home Mini ਅਤੇ Amazon Echo Dot ਤੋਂ ਸਖਤ ਟੱਕਰ ਮਿਲੇਗੀ।

PunjabKesari

Mi Smart Speaker ’ਚ 12ਵਾਟ ਦਾ 2.5 ਇੰਚ ਫਰੰਟ ਫਾਇਰਿੰਗ ਆਡੀਓ ਡ੍ਰਾਈਵਰ ਦਿੱਤਾ ਗਿਆ ਹੈ। ਇਹ ਸਮਾਰਟ ਸਪੀਕਰ ਮੈਟ ਫਿਨਿਸ਼ ਵਾਲਾ ਹੈ ਅਤੇ ਸਪੀਕਰ ਦੇ ਉੱਤੇ ਟੱਚ ਪੈਨਲ ਦਿੱਤਾ ਗਿਆ ਹੈ। ਇਥੋਂ ਆਡੀਓ ਕੰਟਰੋਲ ਅਤੇ ਮਾਈਕ੍ਰੋਫੋਨ ਆਫ ਕਰ ਸਕਦੇ ਹੋ। ਇਹ ਸਮਾਰਟ ਸਪੀਕਰ ਗੂਗਲ ਅਸੀਸਟੈਂਟ ਬੇਸਡ ਹੈ ਅਤੇ ਇਸ ’ਚ ਹਿੰਦੀ ਸਪੋਰਟ ਵੀ ਹੈ। ਭਾਵ ਤੁਸੀਂ ਹਿੰਦੀ ’ਚ ਵੀ ਕਮਾਂਡ ਦੇ ਸਕਦੇ ਹੋ। ਐੱਮ.ਆਈ. ਸਮਾਰਟ ਸਪੀਕਰ ਦੇ ਟੌਪ ’ਚ ਵਾਇਸ ਲਾਈਟ ਹੈ ਜੋ ਦੇਖਣ ’ਚ ਐਮਾਜ਼ੋਨ ਇਕੋ ਸਪੀਕਰ ਵਰਗਾ ਹੀ ਲੱਗਦਾ ਹੈ। ਇਸ ’ਚ ਮਿਊਜ਼ਿਕ ਲਾਈਟਿੰਗ ਇਫੈਕਟ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਸਿਲਿੰਡਿ੍ਰਕਲ ਸ਼ੇਪ ਦਾ ਹੈ ਅਤੇ ਇਕੋ ਨਾਲ ਇੰਸਪਾਇਰਡ ਲੱਗਦਾ ਹੈ।

PunjabKesari

ਸ਼ਾਓਮੀ ਨੇ ਦਾਅਵਾ ਕੀਤਾ ਹੈ ਕਿ ਇਸ ਸਮਾਰਟ ਸਪੀਕਰ ’ਚ Hi Fi ਆਡੀਓ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟ ਸਪੀਕਰ ਨੂੰ ਵਾਈਫਾਈ ਨਾਲ ਕੁਨੈਕਟ ਕਰ ਸਕਦੇ ਹੋ ਅਤੇ ਇਸ ’ਚ ਬਲੂਟੁੱਥ ਦਾ ਵੀ ਸਪੋਰਟ ਹੈ। ਦੋ ਐੱਮ.ਆਈ. ਸਪੀਕਰ ਨੂੰ ਬਲੂਟੁੱਥ ਰਾਹੀਂ ਕੁਨੈਕਟ ਕਰ ਸਕਦੇ ਹੋ। ਇਹ ਸਮਾਰਟ ਸਪੀਕਰ ਹੈ ਇਸ ਲਈ ਗੂਗਲ ਅਸਿਸਟੈਂਟ ਉਪਲੱਬਧ ਹੈ। ਅਜਿਹੇ ’ਚ ਤੁਸੀਂ ਗੂਗਲ ਅਸਿਸਟੈਂਟ ਨਾਲ ਦੂਜੇ ਸਮਾਰਟ ਡਿਵਾਈਸ ਕੁਨੈਕਟ ਸਿੰਕ ਕਰ ਸਕਦੇ ਹੋ। ਸਮਾਰਟ ਲਾਈਟ ਵੀ ਕੁਨੈਕਟ ਕੀਤੀ ਜਾ ਸਕਦੀ ਹੈ।

PunjabKesari

ਸਪੀਕਰ ਭਾਰਤ ’ਚ 1 ਅਕਤੂਬਰ ਤੋਂ ਮਿਲੇਗਾ। ਇਸ ਨੂੰ ਫਲਿੱਪਕਾਰਟ Mi.com, Mi Home ਸਟੋਰਸ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਕਿਹਾ ਕਿ ਇਸ ਨੂੰ ਆਉਣ ਵਾਲੇ ਸਮੇਂ ’ਚ ਆਫਲਾਈਨ ਰਿਟੇਲ ਸਟੋਰਸ ਤੋਂ ਵੀ ਖਰੀਦਿਆ ਜਾ ਸਕੇਗਾ। ਐੱਮ.ਆਈ. ਸਮਾਰਟ ਸਪੀਕਰ ਨਾਲ 1 ਸਾਲ ਲਈ ਗਾਣਾ ਦਾ ਸਬਸਕਰੀਪਸ਼ਨ ਵੀ ਦਿੱਤਾ ਜਾਵੇਗਾ। ਇਸ ਸਮਾਰਟ ਸਪੀਕਰ ’ਚ ਬੈਟਰੀ ਨਹੀਂ ਹੈ ਅਤੇ ਇਸ ਨੂੰ ਯੂਜ਼ ਕਰਨ ਲਈ ਹਮੇਸ਼ਾ ਪਾਵਰ ਦੀ ਜ਼ਰੂਰਤ ਹੁੰਦੀ ਹੈ।


Karan Kumar

Content Editor

Related News