14 ਦਿਨਾਂ ਦੀ ਬੈਟਰੀ ਲਾਈਫ ਨਾਲ Mi Smart Band 7 ਲਾਂਚ, ਜਾਣੋ ਫੀਚਰਜ਼

06/22/2022 6:26:19 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਬੈਂਡ Mi Smart Band 7 ਨੂੰ ਯੂਰਪ ’ਚ ਲਾਂਚ ਕਰ ਦਿੱਤਾ ਹੈ। Mi Smart Band 7 ਪਹਿਲਾਂ ਹੀ ਚੀਨ ’ਚ ਲਾਂਚ ਹੋ ਚੁੱਕਾ ਹੈ। ਯੂਰਪ ’ਚ Mi Smart Band 7 ਦੇ ਨਾਨ NFC ਵਰਜ਼ਨ ਨੂੰ ਲਾਂਚ ਕੀਤਾ ਗਿਆ ਹੈ। ਐੱਮ.ਆਈ. ਦੇ ਇਸ ਬੈਂਡ ’ਚ 1.62 ਇੰਚ ਦੀ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸਦੀ ਬੈਟਰੀ ਨੂੰ ਲੈ ਕੇ 14 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ।

Mi Smart Band 7 ਦੀ ਕੀਮਤ
ਬਿਨਾਂ NFC ਵਾਲੇ ਵੇਰੀਐਂਟ ਦੀ ਕੀਮਤ 59.99 ਯੂਰੋ(ਕਰੀਬ 4,700 ਰੁਪਏ) ਰੱਖੀ ਗਈ ਹੈ। ਹਾਲਾਂਕਿ, ਲਾਂਚਿੰਗ ਆਫਰ ਤਹਿਤ Mi Smart Band 7 ਨੂੰ 49.99 ਯੂਰੋ (ਕਰੀਬ 4,100 ਰੁਪਏ) ’ਚ ਖਰੀਦਿਆ ਜਾ ਸਕੇਗਾ। ਦੱਸ ਦੇਈਏ ਕਿ Mi Smart Band 7 ਨੂੰ ਚੀਨ ’ਚ 249 ਚੀਨੀ ਯੁਆਨ (ਕਰੀਬ 2,900 ਰੁਪਏ) ’ਚ ਲਾਂਚ ਕੀਤਾ ਗਿਆ ਸੀ। ਇਸਨੂੰ ਕਾਲੇ, ਨੀਲੇ, ਹਰੇ, ਨਾਰੰਗੀ, ਗੁਲਾਈ ਅਤੇ ਚਿੱਟੇ ਰੰਗ ’ਚ ਖਰੀਦਿਆ ਜਾ ਸਕੇਗਾ।

Mi Smart Band 7 ਦੇ ਫੀਚਰਜ਼
Mi Smart Band 7 ’ਚ ਕੁੱਲ 120 ਸਪੋਰਟਸ ਮੋਡ ਦਿੱਤੇ ਗਏ ਹਨ। ਇਸਤੋਂ ਇਲਾਵਾ ਇਸ ਵਿਚ ਡਾਟਾ ਐਨਾਲਿਸਿਸ ਵੀ ਹੈ। Mi Smart Band 7 ਦੀ ਬੈਟਰੀ ਨੂੰ ਲੈ ਕੇ 14 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। Mi Smart Band 7 ਨੂੰ ਵਾਟਰ ਰੈਸਿਸਟੈਂਟ ਲਈ 5ATM ਦੀ ਰੇਟੰਗ ਮਿਲੀ ਹੈ।

ਚਾਰਜਿੰਗ ਲਈ ਇਸ ਵਿਚ ਮੈਗਨੇਟਿਕ ਪਿੰਨ ਹੈ। Mi Smart Band 7 ’ਤੇ ਫੋਨ ਦੇ ਸਾਰੇ ਮੈਸੇਜ ਅਤੇ ਕਾਲ ਦੇ ਨੋਟੀਫਿਕੇਸ਼ਨ ਮਿਲਣਗੇ। ਕੁਨੈਕਟੀਵਿਟੀ ਲਈ Mi Smart Band 7 ’ਚ ਬਲੂਟੁੱਥ v5.2 ਹੈ। ਯੂਰਪ ’ਚ ਬਿਨਾਂ NFC ਸਪੋਰਟ ਵਾਲੇ ਵੇਰੀਐਂਟ ਨੂੰ ਲਾਂਚ ਕੀਤਾ ਗਿਆ ਹੈ।


Rakesh

Content Editor

Related News