ਸੈਮਸੰਗ ਤੇ ਰੀਅਲਮੀ ਨੂੰ ਪਛਾੜ Mi ਬਣਿਆ ਭਾਰਤ ਦਾ ਸਭ ਤੋਂ ਭਰੋਸੇਯੋਗ ਬ੍ਰਾਂਡ: TRA

Friday, Dec 11, 2020 - 05:16 PM (IST)

ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਵੀ ਸ਼ਾਓਮੀ ਦੇ ਮੀ ਬ੍ਰਾਂਡ ਦਾ ਸਮਾਰਟਫੋਨ ਜਾਂ ਕੋਈ ਹੋਰ ਪ੍ਰੋਡਕਟ ਹੈ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਤਮਾਮ ਕੰਪਨੀਆਂ ਨੂੰ ਪਿੱਛੇ ਛਡਦੇ ਹੋਏ ਮੀ ਇੰਡੀਆ ਸਮਾਰਟਫੋਨ ਦੇ ਮਾਮਲੇ ’ਚ ਭਾਰਤ ਦਾ ਸਭ ਤੋਂ ਭਰੋਸੇਯੋਗ ਬ੍ਰਾਂਡ ਬਣ ਕੇ ਉਭਰਿਆ ਹੈ ਜਦਕਿ ਹੋਰ ਪ੍ਰੋਡਕਟਸ ਦੇ ਮਾਮਲੇ ’ਚ ਵੀ ਮੀ ਇੰਡੀਆ ਦੂਜਾ ਸਭ ਤੋਂ ਭਰੋਸੇਯੋਗ ਬ੍ਰਾਂਡ ਹੈ। TRA ਬ੍ਰਾਂਡ ਟਰੱਸਟ ਰਿਪੋਰਟ 2020 ਰਾਹੀਂ ਇਸ ਦੀ ਜਾਣਕਾਰੀ ਮਿਲੀ ਹੈ। 

ਟੀ.ਆਰ.ਏ. ਨੇ ਦਸਵੇਂ ਐਡੀਸ਼ਨ ਯਾਨੀ TRA Brand Trust Report 2020 ਲਈ 8,000 ਬ੍ਰਾਂਡਸ, ਦੇਸ਼ ਦੇ 16 ਸ਼ਹਿਰ ਅਤੇ ਹਜ਼ਾਰਾਂ ਇੰਫਲੂਐਂਸਰਾਂ ਨੂੰ ਚੁਣਿਆਂ ਸੀ। ਸਰਵੇ ਤੋਂ ਬਾਅਦ ਟੀ.ਆਰ.ਏ. ਨੇ ਮੀ ਇੰਡੀਆ ਨੂੰ ਸਭ ਤੋਂ ਭਰੋਸੇਯੋਗ ਬ੍ਰਾਂਡ ਦੇ ਤੌਰ ’ਤੇ ਘੋਸ਼ਿਤ ਕੀਤਾ ਹੈ। ਰਿਪੋਰਟ ਮੁਤਾਬਕ, ਮੀ ਇੰਡੀਆ ਇਨੋਵੇਸ਼ਨ ਤੋਂ ਲੈ ਕੇ ਪ੍ਰੋਡਕਟ ਦੀ ਕੁਆਲਿਟੀ ਹਰ ਇਕ ਮਾਮਲੇ ’ਚ ਸਭ ਤੋਂ ਭਰੋਸੇਯੋਗ ਹੈ ਅਤੇ ਇਹ ਕੰਪਨੀ ਦੀ ਸਫਲਤਾ ਦਾ ਸਭ ਤੋਂ ਵੱਡਾ ਰਾਜ਼ ਹੈ। 

ਇਸ ਪ੍ਰਾਪਤੀ ’ਤੇ ਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਕਿਹਾ ਕਿ ਅਸੀਂ ਅਸਲ ’ਚ ਭਾਰਤ ਦਾ ਸਭ ਤੋਂ ਭਰੋਸੇਯੋਗ ਸਮਾਰਟਫੋਨ ਬ੍ਰਾਂਡ ਬਣਨ ਲਈ ਤਿਆਰ ਹਾਂ। ਭਰੋਸਾ ਇਕ ਦਿਨ ’ਚ ਨਹੀਂ ਸਗੋਂ ਇਕ ਲੰਬੇਂ ਸਮੇਂ ’ਚ ਬਣਦਾ ਹੈ। ਸਾਡੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਕਿ ਅਸੀਂ ਆਪਣੇ ਗਾਹਕਾਂ ਨੂੰ ਬੈਸਟ ਕੁਆਲਿਟੀ ਦੇ ਹੋਰ ਅਨੋਖੇ ਪ੍ਰੋਡਕਟ ਮੁਹੱਈਆ ਕਰਵਾਈਏ। ਅੱਜ ਅਸੀਂ ਆਪਣੇ ਸਾਰੇ ਸਮਾਰਟਫੋਨਾਂ ਦਾ ਨਿਰਮਾਣ ਭਾਰਤ ’ਚ ਹੀ ਕਰਦੇ ਹਾਂ ਅਤੇ ਸਾਡੇ ਕੋਲ ਦੇਸ਼ ਦਾ ਸਭ ਤੋਂ ਵੱਡਾ ਸਰਵਿਸ ਨੈੱਟਵਰਕ ਹੈ। ਦੱਸ ਦੇਈਏ ਕਿ ਟੀ.ਆਰ.ਏ. ਰਿਸਰਚ ਇਕ ਕੰਜ਼ਿਊਮਰ ਬ੍ਰਾਂਡ ਇਨਸਾਈਟ ਐਂਡ ਬ੍ਰਾਂਡ ਐਨਾਲਿਟਿਕਸ ਕੰਪਨੀ ਹੈ ਜੋ ਲੋਕਾਂ ਦੀ ਪਸੰਦ ਅਤੇ ਕਿਸੇ ਪ੍ਰੋਡਕਟ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨੂੰ ਲੈ ਕੇ ਰਿਸਰਚ ਕਰਦੀ ਹੈ। 


Rakesh

Content Editor

Related News