ਸ਼ਾਓਮੀ ਦਾ Mi 11 Lite ਸਮਾਰਟਫੋਨ ਭਾਰਤ ’ਚ ਲਾਂਚ, ਕੀਮਤ 18,999 ਰੁਪਏ ਤੋਂ ਸ਼ੁਰੂ

06/22/2021 2:28:41 PM

ਗੈਜੇਟ ਡੈਸਕ– ਸ਼ਾਓਮੀ ਇੰਡੀਆ ਨੇ ਆਪਣੇ ਨਵੇਂ ਸਮਾਰਟਫੋਨ Mi 11 Lite ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਨਵੀਂ ਸਮਾਰਟਵਾਚ Mi Watch Revolve Active ਨੂੰ ਵੀ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। Mi 11 Lite 6.8mm ਪਤਲਾ ਅਤੇ ਇਸ ਦਾ ਭਾਰ 157 ਗ੍ਰਾਮ ਹੈ। Mi 11 Lite ਨੂੰ ਇਸ ਤੋਂ ਪਹਿਲਾਂ ਗਲੋਬਲੀ ਲਾਂਚ ਕੀਤਾ ਗਿਆ ਸੀ। ਇਹ ਫੋਨ ਇਸੇ ਸਾਲ ਲਾਂਚ ਹੋਏ Mi 11 ਦਾ ਲਾਈਟ ਵਰਜ਼ਨ ਹੈ।

ਇਹ ਵੀ ਪੜ੍ਹੋ– ਵਾਪਸ ਆਇਆ ਖ਼ਤਰਨਾਕ ਵਾਇਰਸ ‘ਜੋਕਰ’, ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ

Mi 11 Lite ਦੀ ਕੀਮਤ
ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਹੈ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 20,999 ਰੁਪਏ ਹੈ। ਫੋਨ ਦੀ ਪ੍ਰੀ-ਬੁਕਿੰਗ 25 ਜੂਨ ਨੂੰ ਦੁਪਹਿਰ 12 ਵਜੇ ਹੋਵੇਗੀ। ਉਥੇ ਹੀ ਪਹਿਲੀ ਸੇਲ 28 ਜੂਨ ਨੂੰ ਫਲਿਪਕਾਰਟ ਅਤੇ ਕੰਪਨੀ ਦੀ ਵੈੱਬਸਾਈਟ ’ਤੇ ਹੋਵੇਗੀ। 

ਇਹ ਵੀ ਪੜ੍ਹੋ– 5 ਫੁੱਟ ਡੁੰਘੇ ਪਾਣੀ ’ਚ ਡਿੱਗਣ ’ਤੇ ਵੀ ਖ਼ਰਾਬ ਨਹੀਂ ਹੋਵੇਗਾ ਮੋਟੋਰੋਲਾ ਦਾ ਨਵਾਂ ਫੋਨ

PunjabKesari

Mi 11 Lite ਦੇ ਫੀਚਰਜ਼
ਫੋਨ ’ਚ 6.55 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ਦੇ ਨਾਲ ਐੱਚ.ਡੀ.ਆਰ. 10 ਦੀ ਸੁਪੋਰਟ ਹੈ ਅਤੇ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ 5 ਹੈ। ਫੋਨ ’ਚ ਸਨੈਪਡ੍ਰੈਗਨ 732ਜੀ ਪ੍ਰਸੈਸਰ ਦਿੱਤਾ ਗਿਆ ਹੈ। ਫੋਨ ’ਚ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕੇਗਾ।

ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum 

Mi 11 Lite ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 64 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ 5 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਸੈਲਫ਼ੀ ਲਈ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਨਾਲ 23 ਡਾਇਰੈਕਟਰ ਮੋਡ ਮਿਲਣਗੇ। 

PunjabKesari

ਫੋਨ ਨੂੰ ਪਾਵਰ ਦੇਣ ਲਈ 4250mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨਾਲ 33 ਵਾਟ ਦੀ ਫਾਸਟ ਚਾਰਜਿੰਗ ਦੀ ਸੁਪੋਰਟ ਹੈ। ਇਹ ਚਾਰਜਰ ਤੁਹਾਨੂੰ ਫੋਨ ਦੇ ਨਾਲ ਹੀ ਮਿਲੇਗਾ। ਫੋਨ ’ਚ ਡਿਊਲ ਸਪੀਕਰ ਵੀ ਹੈ। ਕੁਨੈਕਟੀਵਿਟੀ ਲਈ ਫੋਨ ’ਚ G LTE, Wi-Fi 802.11ac, IR, ਬਲੂਟੂਥ, GPS/A-GPS, USB ਟਾਈਪ-ਸੀ ਪੋਰਟ ਹੈ। ਫੋਨ ਨੂੰ ਵਾਟਰ ਰੈਸਿਸਟੈਂਟ ਲਈ IP53 ਦੀ ਰੇਟਿੰਗ ਵੀ ਮਿਲੀ ਹੈ। 

ਇਹ ਵੀ ਪੜ੍ਹੋ– ਸੈਮਸੰਗ ਦਾ ਧਮਾਕੇਦਾਰ ਆਫਰ! TV ਖ਼ਰੀਦਣ ’ਤੇ ਮੁਫ਼ਤ ਮਿਲੇਗਾ 1 ਲੱਖ ਰੁਪਏ ਦਾ ਸਾਊਂਡਬਾਰ


Rakesh

Content Editor

Related News