2023 ਤਕ ਲਾਂਚ ਹੋਵੇਗੀ ਕਿਫਾਇਤੀ ਰੇਂਜ ਵਾਲੀ ਐੱਮ.ਜੀ. ਦੀ ਇਲੈਕਟ੍ਰਿਕ ਕਾਰ
Friday, Dec 10, 2021 - 05:53 PM (IST)
ਆਟੋ ਡੈਸਕ– ਐੱਮ.ਜੀ. ਮੋਟਰ ਇੰਡੀਆ ਭਾਰਤ ’ਚ ਇਕ ਵਾਰ ਫਿਰ ਤੋਂ ਇਲੈਕਟ੍ਰਿਕ ਵਾਹਨ ਲਾਂਚ ਕਰਨ ਲਈ ਤਿਆਰ ਹੈ। ਉਮੀਦ ਹੈ ਕਿ ਅਗਲੇ ਵਿੱਤੀ ਸਾਲ ਦੇ ਅੰਤ ਤਕ ਇਹ ਐੱਸ.ਯੂ.ਵੀ. ਭਾਰਤੀ ਤੱਟਾਂ ’ਤੇ ਪਹੁੰਚਾਈ ਜਾਵੇਗੀ। ਕੰਪਨੀ ਦੁਆਰਾ ਇਸ ਈ.ਵੀ. ਨੂੰ ਮੌਜੂਦਾ ਕਾਰ ਮੁਕਾਬਲੇ ’ਚ ਕਿਫਾਇਤੀ ਰੇਂਜ ’ਚ ਪੇਸ਼ ਕੀਤਾ ਜਾਵੇਗਾ।
ਇਸਤੋਂ ਪਹਿਲਾਂ ਐੱਮ.ਜੀ. ਮੋਟਰ ਨੇ ਇਸੇ ਸਾਲ ’ਚ ZS EV ਨੂੰ ਭਾਰਤ ’ਚ ਆਪਣੀ ਪਹਿਲੀ ਈ.ਵੀ. ਦੇ ਰੂਪ ’ਚ ਪੇਸ਼ ਕੀਤਾ ਸੀ ਜਿਸਦੀ ਕੀਮਤ 21 ਲੱਖ ਰੁਪਏ ਤੋਂ 24.68 ਲੱਖ ਰੁਪਏ ਦੇ ਵਿਚਕਾਰ ਹੈ ਪਰ ਕੰਪਨੀ ਦੁਆਰਾ ਪੇਸ਼ ਕੀਤੀ ਜਾਣ ਵਾਲੀ ਅਪਕਮਿੰਗ ਈ.ਵੀ. ਦੀ ਕੀਮਤ ਐੱਮ.ਜੀ. 10 ਲੱਖ ਰੁਪਏ ਤੋਂ 15 ਲੱਖ ਰੁਪਏ ਦੇ ਵਿਚਕਾਰ ਰੱਖੇ ਜਾਣ ਦੀ ਉਮੀਦ ਹੈ।
ਇਸ ਦੌਰਾਨ ਐੱਮ.ਜੀ. ਮੋਟਰ ਇੰਡੀਆ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰਾਜੀਵ ਚਾਬਾ ਨੇ ਕਿਹਾ ਕਿ ਨਵੀਂ ਈ.ਵੀ. ਇਕ ਕ੍ਰਾਸਓਵਰ ਹੋਵੇਗੀ। ZS EV ਤੋਂ ਇਲਾਵਾ ਕੰਪਨੀ ਕੋਲ ਗਲੋਬਲ ਬਾਜ਼ਾਰ ’ਚ ਦੋ ਹੋਰ ਪਲੱਗ-ਇਨ ਕਾਰਾਂ ਉਪਲੱਬਧ ਹਨ। ਇਸ ਨਵੀਂ ਇਲੈਕਟ੍ਰਿਕ ਕ੍ਰਾਸਓਵਰ ਨੂੰ ਅਗਲੇ ਵਿੱਤੀ ਸਾਲ ਦੇ ਅਖੀਰ ਤਕ ਪੇਸ਼ ਕੀਤਾ ਜਾਵੇਗਾ। ਇਸ ਨਵੀਂ ਇਲੈਕਟ੍ਰਿਕ ਕ੍ਰਾਸਓਵਰ ਨੂੰ ਵਿਸ਼ੇਸ਼ ਰੂਪ ਨਾਲ ਭਾਰਤ ਲਈ ਤਿਆਰ ਕੀਤਾ ਜਾਵੇਗਾ ਅਤੇ ਕੰਪਨੀ ਦੁਆਰਾ ਬਹੁਤ ਜਲਦ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।