MG ਮੋਟਰਸ ਨੇ ਪੇਸ਼ ਕੀਤਾ ਇਲੈਕਟ੍ਰਿਕ ਪਿਕਅਪ ਟਰੱਕ, ਸਿੰਗਲ ਚਾਰਜ ’ਚ ਦੇਵੇਗਾ 330km ਦੀ ਰੇਂਜ

Monday, Nov 28, 2022 - 01:14 PM (IST)

MG ਮੋਟਰਸ ਨੇ ਪੇਸ਼ ਕੀਤਾ ਇਲੈਕਟ੍ਰਿਕ ਪਿਕਅਪ ਟਰੱਕ, ਸਿੰਗਲ ਚਾਰਜ ’ਚ ਦੇਵੇਗਾ 330km ਦੀ ਰੇਂਜ

ਆਟੋ ਡੈਸਕ– ਐੱਮ.ਜੀ. ਮੋਟਰਸ ਨੇ ਆਪਣੇ ਇਲੈਕਟ੍ਰਿਕ ਟਰੱਕ ਟੀ-60 ਤੋਂ ਪਰਦਾ ਚੁੱਕ ਦਿੱਤਾ ਹੈ। ਕੰਪਨੀ ਨੇ ਇਸ ਨੂੰ ਆਸਟ੍ਰੇਲੀਆ ’ਚ ਪੇਸ਼ ਕੀਤਾ ਹੈ। ਇਸ ਵਿਚ ਬਿਹਤਰੀਨ ਮੋਟਰ, ਬੈਟਰੀ ਅਤੇ ਫੀਚਰਜ਼ ਦਿੱਤੇ ਗਏ ਹਨ। ਆਓ ਜਾਣਦੇ ਹਾਂ ਇਸ ਟਰੱਕ ਬਾਰੇ ਵਿਸਤਾਰ ਨਾਲ...

ਫੀਚਰਜ਼

ਐੱਮ.ਜੀ. ਟੀ-60 ਇਲੈਕਟ੍ਰਿਕ ਪਿਕਅਪ ਟਰੱਕ ’ਚ ਆਟੋ ਹੈੱਡਲਾਈਟਾਂ ਅਤੇ ਵਾਈਪਰ, ਇਲੈਕਟ੍ਰਿਕਲੀ ਐਡਜਸਟੇਬਲ ਫਰੰਟ ਸੀਟਾਂ, 10.25 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਐਪਲ ਕਾਰ ਪਲੇਅ ਅਤੇ ਐਂਡਰਾਇਡ ਸਪੋਰਟ, ਚਾਰ ਸਪੀਕਰ, ਰਿਵਰਸ ਕੈਮਰਾ, ਐੱਲ.ਈ.ਡੀ. ਲਾਈਟਾਂ, 6 ਏਅਰਬੈਗ, ਬ੍ਰੇਕ ਅਸਿਸਟ, ਏ.ਬੀ.ਐੱਸ. ਈ.ਬੀ.ਡੀ. ਹਿਲ ਡਿਸੈਂਟ ਅਤੇ ਹਿਲ ਏਸੇਂਟ ਕੰਟਰੋਲਸ, ਟ੍ਰੈਕਸ਼ਨ ਕੰਟਰੋਲ, ਈ.ਐੱਸ.ਪੀ. ਅਤੇ ADAS ਵਰਗੇ ਫੀਚਰਜ਼ ਦਿੱਤੇ ਗਏ ਹਨ। 

PunjabKesari

ਪਾਵਰਟ੍ਰੇਨ

ਐੱਮ.ਜੀ. ਟੀ-60 ਇਲੈਕਟ੍ਰਿਕ ਪਿਕਅਪ ਟਰੱਕ ’ਚ ਦਿੱਤੀ ਗਈ ਬੈਟਰੀ ਨਾਲ ਸਿੰਗਲ ਚਾਰਜ ’ਚ 330 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਇਸਨੂੰ ਏ.ਸੀ. ਅਤੇ ਡੀ.ਸੀ. ਦੋਵਾਂ ਤਰ੍ਹਾਂ ਦੇ ਚਾਰਜਰ ਨਾਲ ਚਾਰਜ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆਈ ਬਾਜ਼ਾਰ ’ਚ ਇਸਦੀ ਭਾਰਤੀ ਕਰੰਸੀ ’ਚ ਕੀਮਤ ਕਰੀਬ 51 ਲੱਖ ਰੁਪਏ ਹੈ।


author

Rakesh

Content Editor

Related News