ਮਰਸੀਡੀਜ਼ ਨੇ ਭਾਰਤ ’ਚ ਲਾਂਚ ਕੀਤੀ Maybach GLS 600, ਕੀਮਤ 2.43 ਕਰੋੜ ਤੋਂ ਸ਼ੁਰੂ

Wednesday, Jun 09, 2021 - 06:19 PM (IST)

ਮਰਸੀਡੀਜ਼ ਨੇ ਭਾਰਤ ’ਚ ਲਾਂਚ ਕੀਤੀ Maybach GLS 600, ਕੀਮਤ 2.43 ਕਰੋੜ ਤੋਂ ਸ਼ੁਰੂ

ਆਟੋ ਡੈਸਕ– Mercedes-Maybach GLS 600 ਭਾਰਤ ’ਚ ਲਾਂਚ ਹੋ ਗਈ ਹੈ। ਮਰਸੀਡੀਜ਼ ਬੈਂਜ਼ ਇੰਡੀਆ ਨੇ ਆਪਣੀ ਇਸ ਫਲੈਗਸ਼ਿਪ ਐੱਸ.ਯੂ.ਵੀ. ਦੇ ਨਵੇਂ ਮਾਡਲ ਨੂੰ ਭਾਰਤੀ ਬਾਜ਼ਾਰ ’ਚ 2.43 ਕਰੋੜ ਰੁਪਏ ਦੀ ਸ਼ੁਰੂਆਤੀ ਕੀਮਤ ’ਚ ਪੇਸ਼ ਕੀਤਾ ਹੈ। ਕੰਪਨੀ ਇਸ ਦੀ ਵਿਕਰੀ ਕੰਪਲੀਟ ਬਿਲਟ ਯੂਨਿਟ (ਸੀ.ਬੀ.ਯੂ.) ਰਾਹੀਂ ਕਰੇਗੀ। ਦੱਸ ਦੇਈਏ ਕਿ ਜਰਮਨੀ ਦੀ ਦਿੱਗਜ ਕਾਰ ਨਿਰਮਾਤਾ ਦਾ ਟੀਚਾ ਹੈ ਕਿ ਉਹ ਇਸ ਸਾਲ ਭਾਰਤ ’ਚ ਆਪਣੇ 15 ਨਵੇਂ ਮਾਡਲਾਂ ਨੂੰ ਲਾਂਚ ਕਰੇਗੀ। ਇਸੇ ਕੜੀ ’ਚ Mercedes-Maybach GLS 600 ਵੀ ਸ਼ਾਮਲ ਹੈ। ਭਾਰਤੀ ਬਾਜ਼ਾਰ ’ਚ Mercedes-Maybach GLS 600  ਦਾ ਸਿੱਧਾ ਮੁਕਾਬਲਾ entley Bentayga, Rolls-Royce Cullinan ਅਤੇ Land Rover Range Rover Autobiography ਵਰਗੀਆਂ ਕਾਰਾਂ ਨਾਲ ਹੋਵੇਗਾ। 

Mercedes-Maybach GLS 600 ਦੇ ਡਾਇਮੈਂਸ਼ਨ ਦੀ ਗੱਲ ਕਰੀਏ ਤਾਂ ਇਸ ਦੀ ਲੰਬਾਈ 5205 ਮਿਲੀਮੀਟਰ, ਚੌੜਾਈ 2157 ਮਿਲੀਮੀਟਰ ਅਤੇ ਉਚਾਈ 1838 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 3135 ਮਿਲੀਮੀਟਰ ਅਤੇ ਰੀਅਲ ਲੈੱਗਰੂਮ 1103 ਮਿਲੀਮੀਟਰ ਹੈ। ਇਸ ਪ੍ਰੀਮੀਅਮ ਕਾਰ ਦਾ ਭਾਰ 3250 ਕਿਲੋਗ੍ਰਾਮ ਹੈ। 

Mercedes-Maybach GLS 600 ’ਚ ਪਾਵਰ ਲਈ 4.0 ਲੀਟਰ ਦਾ ਵੀ8 ਬਾਈ-ਟਰਬੋ ਇੰਜਣ ਦਿੱਤਾ ਗਿਆ ਹੈ। ਇਸ ਦਾ ਇੰਜਣ 542 ਬੀ.ਐੱਚ.ਪੀ. ਦੀ ਪਾਵਰ ਅਤੇ 730 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਦਾ ਇੰਜਣ 9ਜੀ-ਟ੍ਰੋਨਿਕ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਹੈ। ਇਸ ਦਾ ਇੰਜਣ 48-ਵੋਲਟ ਸਿਸਟਮ ਈ.ਕਿਊ. ਬੂਸਟ ਸਿਸਟਮ ਨਾਲ ਲੈਸ ਹੈ, ਜੋ ਇਸ ਵਿਚ ਵਾਧੂ 250 ਨਿਊਟਨ ਮੀਟਰ ਦਾ ਟਾਰਕ ਅਤੇ 21 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। 

ਇਹ ਕਾਰ ਰਾਫਤਾਰ ਦੇ ਮਾਮਲੇ ’ਚ ਵੀ ਬੇਮਿਸਾਲ ਹੈ। Mercedes-Maybach GLS 600 ਸਿਰਫ਼ 4.9 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਲੈਂਦੀ ਹੈ। ਇਸ ਵਿਚ 250 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਮਿਲਦੀ ਹੈ। ਇਸ ਵਿਚ 4-ਸੀਟਰ ਅਤੇ 5-ਸੀਟਰ ਦਾ ਆਪਸ਼ਨ ਮਿਲਦਾ ਹੈ। ਇਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਕਾਰ ਦੇ ਅੰਦਰ ਗਾਹਕਾਂ ਨੂੰ ਚੌੜੀ ਡਿਸਪਲੇਅ ਵਾਲਾ ਇੰਸਟਰੂਮੈਂਟ ਕਲੱਸਟਰ ਅਤੇ ਮੀਡੀਆ ਡਿਸਪਲੇਅ ਮਿਲੇਗੀ। ਇਸ ਵਿਚ 12.3 ਇੰਚ ਦੀਆਂ ਦੋ ਸਕਰੀਨਾਂ ਬਤੌਰ ਸਟੈਂਡਰਡ ਮਿਲਣਗੀਆਂ, ਜੋ ਲੇਟੈਸਟ MBUX ਇੰਫੋਟੇਨਮੈਂਟ ਸਿਸਟਮ ਨਾਲ Hey Mercedes ਵੌਇਸ ਕਮਾਂਡ ਸਿਸਟਮ ਅਤੇ Mercedes Me ਕੁਨੈਕਟਿਡ ਕਾਰ ਟੈੱਕ ਵਰਗੇ ਫੀਚਰਜ਼ ਨਾਲ ਲੈਸ ਹੋਵੇਗਾ।


author

Rakesh

Content Editor

Related News