ਮਰਸਡੀਜ਼ ਨੇ ਲਾਂਚ ਕੀਤੀ ‘ਮੇਡ-ਇਨ-ਇੰਡੀਆ’ AMG GLC 43 Coupe, ਜਾਣੋ ਕੀਮਤ

11/04/2020 2:06:29 PM

ਆਟੋ ਡੈਸਕ– ਮਰਸਡੀਜ਼ ਬੈਂਜ਼ ਨੇ ਆਪਣੀ ‘ਮੇਡ-ਇਨ-ਇੰਡੀਆ’ AMG GLC 43 Coupe ਨੂੰ ਆਖ਼ਿਰਕਾਰ ਲਾਂਚ ਕਰ ਦਿੱਤਾ ਹੈ। ਭਾਰਤੀ ਬਾਜ਼ਾਰ ’ਚ ਇਸ ਦੀ ਐਕਸ-ਸ਼ੋਅਰੂਮ ਕੀਮਤ 76.70 ਲੱਖ ਰੁਪਏ ਰੱਖੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਹ ਦੇਸ਼ ਦੀ ਪਹਿਲੀ ਮੇਡ-ਇਨ-ਇੰਡੀਆ ਏ.ਐੱਮ.ਜੀ. ਕਾਰ ਹੈ। ਇਸ ਕੂਪੇ ਐੱਸ.ਯੂ.ਵੀ. ਨੂੰ ਕੰਪਨੀ ਆਪਣੇ ਪੁਣੇ ਦੇ ਚਾਕਨ ਪਲਾਂਟ ’ਚ ਰੋਲਆਊਟ ਕਰੇਗੀ। 

ਇਹ ਵੀ ਪੜ੍ਹੋ– ਹੀਰੋ ਦਾ ਦੀਵਾਲੀ ਆਫਰ, ਸਿਰਫ਼ 4,999 ਰੁਪਏ ਦੇ ਘਰ ਲੈ ਜਾਓ ਟੂ-ਵ੍ਹੀਲਰ

3.0-ਲੀਟਰ ਦਾ V6 ਬਾਈ-ਟਰਬੋ ਇੰਜਣ
AMG GLC 43 Coupe ਦੀ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ਵਿਚ 3.0-ਲੀਟਰ ਦਾ ਵੀ6 ਬਾਈ-ਟਰਬੋ ਇੰਜਣ ਲੱਗਾ ਹੈ ਜੋ 382 ਬੀ.ਐੱਚ.ਪੀ. ਦੀ ਪਾਵਰ ਅਤੇ 520 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ ਸਿਰਫ 4.9 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਇੰਜਣ ਨੂੰ 9ਜੀ-ਟ੍ਰੋਨਿਕ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ ਵਿਚ ਆਲ ਵ੍ਹੀਲ ਡਰਾਈਵ ਦੀ ਸੁਵਿਧਾ ਵੀ ਮਿਲਦੀ ਹੈ। 

ਇਹ ਵੀ ਪੜ੍ਹੋ- Ducati ਦੀ ਜ਼ਬਰਦਸਤ ਬਾਈਕ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

5 ਡਰਾਈਵਿੰਗ ਮੋਡਸ
ਮਰਸਡੀਜ਼ AMG GLC 43 Coupe ਪੂਰੀ ਤਰ੍ਹਾਂ ਕੰਫਰਟ ਅਤੇ ਟੈਕਨਾਲੋਜੀ ’ਤੇ ਆਧਾਰਿਤ ਹੈ। ਇਸ ਕਾਰ ’ਚ ਸਪੋਰਟ ਸੀਟਾਂ  ਮਿਲਦੀਆਂ ਹਨ ਅਤੇ ਇਸ ਵਿਚ MBUX ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਕਾਰ ’ਚ ਚਾਲਕ ਨੂੰ 5 ਡਰਾਈਵਿੰਗ ਮੋਡਸ ਮਿਲਦੇ ਹਨ ਜਿਨ੍ਹਾਂ ’ਚ ਸਲਿਪਰੀ, ਕੰਫਰਟ, ਸਪੋਰਟ, ਸਪੋਰਟ + ਅਤੇ ਇੰਡੀਵਿਜ਼ੁਅਲ ਅਦਿ ਸ਼ਾਮਲ ਹਨ। ਇਕ ਹੋ ਖ਼ਾਸ ਗੱਲ ਹੈ ਕਿ ਇਸ ਕਾਰ ’ਚ ਗਾਹਕ 19 ਤੋਂ 21 ਇੰਚ ਤਕ ਦੇ ਟਾਇਰ ਆਪਣੀ ਮਰਜ਼ੀ ਮੁਤਾਬਕ, ਲਗਵਾ ਸਕਦੇ ਹਨ। ਇਸ ਕਾਰ ’ਚ ਪੈਨਾਮੇਰਿਕਾਨਾ ਸਲੈਟੇਡ ਗਰਿੱਲ, ਮੈਟ ਇੰਟੈਂਸ ਆਨ ਏਅਰ ਇੰਟੈਕਸ, ਮਸਕੁਲਰ ਫਰੰਟ ਬੰਪਰ ਅਤੇ ਇੰਟੀਗ੍ਰੇਟਿਡ DRLs ਨਾਲ ਹਾਈ ਪਰਫਾਰਮੈਂਸ ਐੱਲ.ਈ.ਡੀ. ਹੈੱਡਲਾਈਟਾਂ ਦਾ ਇਸਤੇਮਾਲ ਕੀਤਾ ਗਿਆ ਹੈ। 


Rakesh

Content Editor

Related News