ਮਰਸਡੀਜ਼ ਬਣਾ ਰਹੀ ਹੈ ਨਵੀਂ ਆਫ ਰੋਡਿੰਗ ਕਾਰ (ਤਸਵੀਰਾਂ)
Sunday, Jun 05, 2016 - 01:56 PM (IST)

ਜਲੰਧਰ-ਮਰਸਡੀਜ਼ ਨੇ ਆਪਣੇ ਲਗਜ਼ਰੀ ਕਾਰ ਸੇਟਮੈਂਟ ਤੋਂ ਹੱਟ ਕੇ ਨਵੀਂ 7-ਕਲਾਸ ਦੇ ਤਹਿਤ G350d ਪ੍ਰੋਫੈਸ਼ਨਲ ਕਾਰ ਵਿਕਸਿਤ ਕੀਤੀ ਹੈ ਜਿਸ ਦਾ ਟੈਸਟ ਕੈਲੀਫੋਰਨੀਆ ਦੀ ਬੇਵਰਲੀ ਹਿਲਸ ''ਚ ਕੀਤਾ ਜਾ ਰਿਹਾ ਹੈ ।
ਇਸ ਕਾਰ ਦੀਆਂ ਖੂਬੀਆਂ -
ਇਸ ਆਫ ਰੋਡਿੰਗ ਕਾਰ ''ਚ ਕ੍ਰੋਮ ਟ੍ਰਿਮ ਦੇ ਨਾਲ ਹੈੱਡਸ ''ਤੇ ਪ੍ਰੋਟੈਕਟਿਵ ਗਰਿੱਲਜ਼ ਮੌਜੂਦ ਹਨ । ਇਸ ਕਾਰ ''ਚ 16-ਇੰਚ ਦੇ ਵ੍ਹੀਲਸ ਅਤੇ 245 mm ( 9 . 65 in ) ਦੀ ਗਰਾਊਂਡ ਕਲੀਅਰੈਂਸ ਦਿੱਤੀ ਗਈ ਹੈ । ਆਪਣੇ ਟਵੀਕਡ ਸਸਪੈਂਸ਼ਨ ਦੇ ਨਾਲ ਇਹ ਕਾਰ 36 ਡਿਗਰੀ ਤੱਕ ਟਰਨ ਕਰ ਸਕਦੀ ਹੈ ।
ਇਸ 3,200 ਕਿੱਲੋਗ੍ਰਾਮ ਭਾਰੀ ਕਾਰ ਦੇ ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 3.0 ਲੀਟਰ ਦਾ V6 ਟਰਬੋ ਚਾਰਜ਼ਡ ਡੀਜ਼ਲ ਇੰਜਣ ਮੌਜੂਦ ਹੈ ਜੋ 180 kW ( 240 hp ) ਦੀ ਪਾਵਰ ਅਤੇ 600 Nm ਦਾ ਟਾਰਕ ਜਨਰੇਟ ਕਰਦਾ ਹੈ , ਜਿਸ ਦੇ ਨਾਲ ਇਹ ਕਾਰ 8.8 ਸੈਕਿੰਡ ''ਚ 100 km / h ( 62 mph ) ਦੀ ਸਪੀਡ ਤੱਕ ਆਸਾਨੀ ਨਾਲ ਪਹੁੰਚ ਜਾਂਦੀ ਹੈ ਅਤੇ ਇਸ ਦੀ ਟਾਪ ਸਪੀਡ 160 km / h ( 99 mph ) ਹੈ । ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ਨੂੰ ਆਉਣ ਵਾਲੇ ਸਮੇਂ ''ਚ ਸਟੈਂਡਰਡ ਅਤੇ 4x4 ਆਪਸ਼ੰਜ਼ ਦੇ ਨਾਲ US$89 , 500 ( ਲਗਭਗ 59 , 76 , 895 ਰੁਪਏ ) ਕੀਮਤ ''ਚ ਲਾਂਚ ਕੀਤਾ ਜਾਵੇਗਾ ।