ਮਰਸਿਡੀਜ਼ ਬੈਂਜ AMG EQS 53 ਤੋਂ ਬਾਅਦ ਹੁਣ ਲਾਂਚ ਕਰੇਗੀ 2 ਹੋਰ ਇਲੈਕਟ੍ਰਿਕ ਗੱਡੀਆਂ

Saturday, Sep 03, 2022 - 11:11 AM (IST)

ਮਰਸਿਡੀਜ਼ ਬੈਂਜ AMG EQS 53 ਤੋਂ ਬਾਅਦ ਹੁਣ ਲਾਂਚ ਕਰੇਗੀ 2 ਹੋਰ ਇਲੈਕਟ੍ਰਿਕ ਗੱਡੀਆਂ

ਆਟੋ ਡੈਸਕ– ਮਰਸਿਡੀਜ਼ ਬੈਂਜ ਇੰਡੀਆ ਨੇ ਐਲਾਨ ਕੀਤਾ ਹੈ ਕਿ ਭਾਰਤੀ ਮੂਲ ਦੇ ਸੰਤੋਸ਼ ਅਈਅਰ ਮਰਸਿਡੀਜ਼ ਇੰਡੀਆ ਦੇ ਨਵੇਂ ਐੱਮ. ਡੀ. ਅਤੇ ਸੀ. ਈ. ਓ. ਹੋਣਗੇ। ਸੰਤੋਸ਼ ਅਈਅਰ 1 ਜਨਵਰੀ 2023 ਤੋਂ ਇਸ ਅਹੁਦੇ ਨੂੰ ਸੰਭਾਲਣਗੇ। ਮੌਜੂਦਾ ਸਮੇਂ ’ਚ ਉਹ ਕੰਪਨੀ ਦੇ ਵਾਈਸ ਪ੍ਰਧਾਨ ਦੇ ਤੌਰ ’ਤੇ ਕੰਮ ਕਰ ਰਹੇ ਹਨ। ਹਾਲ ਹੀ ’ਚ ਜਗ ਬਾਣੀ ਨਾਲ ਹੋਈ ਗੱਲਬਾਤ ਦੌਰਾਨ ਸੰਤੋਸ਼ ਅਈਅਰ ਨੇ ਮਰਸਿਡੀਜ਼ ਬੈਂਜ ਇੰਡੀਆ ਦੇ ਫਿਊਚਰ ਪਲਾਨ ’ਤੇ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਮਰਸਿਡੀਜ਼ ਭਾਰਤ ’ਚ ਇਸ ਸਾਲ ਦੇ ਅਖੀਰ ਤੱਕ 3 ਇਲੈਕਟ੍ਰਿਕ ਗੱਡੀਆਂ ਲਾਂਚ ਕਰਨ ਵਾਲੀ ਹੈ, ਜਿਸ ’ਚ ਪਹਿਲੀ ਮਰਸਿਡੀਜ਼ ਬੈਂਜ ਏ. ਐੱਮ. ਜੀ. 53 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਆਉਣ ਵਾਲੇ ਅਗਲੇ 2 ਮਹੀਨਿਆਂ ’ਚ 2 ਨਵੀਆਂ ਈ. ਵੀਜ਼ ਨੂੰ ਲਾਂਚ ਕੀਤਾ ਜਾਵੇਗਾ। ਇਕ ਹੋਵੇਗੀ ਈ. ਕਿਊਂ. ਐੱਸ. 580 ਅਤੇ ਦੂਜੀ ਹੋਵੇਗੀ ਈ.ਕਿਊ. ਬੀ. ਈ. ਵੀ.। ਦੱਸ ਦਈਏ ਕਿ ਈ. ਕਿਊ. ਬੀ. ਭਾਰਤ ’ਚ ਲਾਂਚ ਹੋਣ ਵਾਲੀ ਪਹਿਲੀ 7ਸੀਟਰ ਇਲੈਕਟ੍ਰਿਕ ਕਾਰ ਹੋਵੇਗੀ। ਸੰਤੋਸ਼ ਨੇ ਇਹ ਵੀ ਦੱਸਿਆ ਕਿ 2025 ਤੱਕ ਮਰਸਿਡੀਜ਼ ਬੈਂਜ ਦੇ ਪੋਰਟਫੋਲੀਓ ’ਚ 25 ਫੀਸਦੀ ਇਲੈਕਟ੍ਰਿਕ ਗੱਡੀਆਂ ਹੋਣਗੀਆਂ ਅਤੇ 2030 ਤੱਕ ਮਰਸਿਡੀਜ਼ ਦੀ ਹਰ ਗੱਡੀ ਇਲੈਕਟ੍ਰਿਕ ਹੋਵੇਗੀ।

ਦੱਸ ਦਈਏ ਕਿ ਮਰਸਿਡੀਜ਼ ਬੈਂਜ ਇੰਡੀਆ ਨੇ ਹਾਲ ਹੀ ਵਿਚ ਏ. ਐੱਮ. ਜੀ. ਈ. ਕਿਊ. ਐੱਸ. 53 ਨੂੰ ਭਾਰਤ ’ਚ ਲਾਂਚ ਕੀਤਾ ਹੈ। ਇਸ ਦੀ ਕੀਮਤ 2.45 ਕਰੋੜ ਰੁਪਏ ਰੱਖੀ ਗਈ ਹੈ। ਮਰਸਿਡੀਜ਼ ਵਲੋਂ ਪੇਸ਼ ਕੀਤੀ ਗਈ ਇਹ ਇਲੈਕਟ੍ਰਿਕ ਕਾਰ ਕਈ ਮਾਮਲਿਆਂ ’ਚ ਬਾਕੀ ਗੱਡੀਆਂ ਤੋਂ ਵੱਖ ਹੈ। ਇਸ ਗੱਡੀ ਨੂੰ ਲੈ ਕੇ ਜਦੋਂ ਸੰਤੋਸ਼ ਅਈਅਰ ਨਾਲ ਗੱਲਬਾਤ ਹੋਈ ਤਾਂ ਉਹ ਕਹਿਣ ਲੱਗੇ ਕਿ ਈ. ਕਿਊ. ਐੱਸ. 53 ’ਚ ਅਜਿਹੇ ਕਈ ਫੀਚਰਸ ਹਨ ਜੋ ਪਹਿਲੀ ਵਾਰ ਕਿਸੇ ਮਰਸਿਡੀਜ਼ ’ਚ ਦਿੱਤੇ ਗਏ ਹਨ। ਜਿਵੇਂ ਕਿ ਇਸ ’ਚ ਤੁਹਾਨੂੰ ਇਕ ਵੱਡੀ 56 ਇੰਚ ਦੀ ਸਕ੍ਰੀਨ ਮਿਲਣ ਵਾਲੀ ਹੈ ਜੋ ਕਿਸੇ ਵੀ ਮਰਸਿਡੀਜ਼ ਦੀ ਕਾਰ ’ਚ ਦਿੱਤੀ ਗਈ ਪਹਿਲੀ ਵੱਡੀ ਸਕ੍ਰੀਨ ਹੈ। ਇਹ ਸਕ੍ਰੀਨ ਯਾਤਰੀ ਸੀਟ ਤੋਂ ਲੈ ਕੇ ਡਰਾਈਵਰ ਸੀਟ ਤੱਕ ਹੈ, ਦਿਖਾਈ ਦੇਣ ’ਚ ਇਹ ਇਕ ਸਿੰਗਲ ਸਕ੍ਰੀਨ ਹੈ ਪਰ ਇਸ ਦੇ ਅੰਦਰ 3 ਵੱਖ-ਵੱਖ ਸਕ੍ਰੀਨਸ ਦਿੱਤੀਆਂ ਗਈਆਂ ਹਨ।

ਇਸ ’ਚ ਕਸਟਮਰ ਇਨੋਵੇਸ਼ਨ ਨਾਲ ਜੁੜੇ ਫੀਚਰਸ ਵੀ ਸ਼ਾਮਲ ਕੀਤੇ ਗਏ ਹਨ, ਜਿਸ ਦਾ ਮਤਲਬ ਹੈ ਕਿ ਜੇ ਤੁਸੀਂ ਰੋਜ਼ ਇਕ ਹੀ ਸਮੇਂ ’ਤੇ ਆਪਣੀ ਪਤਨੀ, ਦੋਸਤ ਜਾਂ ਸੈਕ੍ਰੇਟਰੀ ਨੂੰ ਕਾਲ ਕਰਦੇ ਹੋ ਤਾਂ ਗੱਡੀ ਤੁਹਾਨੂੰ ਖੁਦ ਉਸੇ ਸਮੇਂ ’ਤੇ ਕਾਲ ਕਰਨ ਲਈ ਰਿਮਾਇੰਡਰ ਦੇਵੇਗੀ। ਇਸ ਤੋਂ ਇਲਾਵਾ ਯਾਤਰੀ ਸੀਟ ’ਤੇ ਬੈਠਾ ਵਿਅਕੀਤ ਗੇਮ ਵੀ ਖੇਡ ਸਕਦਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਗਾਹਕ ਲੁਕਸ ਅਤੇ ਐਗਜਾਸਟ ਸਾਊਂਡ ਲਈ ਏ. ਐੱਮ. ਜੀ. ਖਰੀਦਦਾ ਹੈ। ਹੁਣ ਇਹ ਤਾਂ ਇਕ ਈ. ਵੀ. ਹੈ। ਇਸ ’ਚੋਂ ਏ. ਐੱਮ. ਜੀ. ਦਾ ਐਗਜਾਸਟ ਸਾਊਂਡ ਕਿਵੇਂ ਮਿਲੇਗਾ। ਇਸ ਦਾ ਵੀ ਅਸੀਂ ਖਾਸ ਖਿਆਲ ਰੱਖਿਆ ਹੈ। ਅਸੀਂ ਸਾਊਂਡ ਇੰਟੀਗ੍ਰੇਟ ਕੀਤਾ ਹੈ। ਇਸ ਗੱਡੀ ’ਚ ਦੋ ਸਾਊਂਡ ਆਪਸ਼ਨ ਅਗ੍ਰੈਸਿਵ ਅਤੇ ਸਾਫਟ ਦਿੱਤੇ ਹਨ। ਯਾਨੀ ਕਿ ਜਦੋਂ ਤੁਸੀਂ ਡ੍ਰਾਈਵ ਕਰੋਗੇ ਤਾਂ ਤੁਹਾਨੂੰ ਏ. ਐੱਮ. ਜੀ. ਦੀ ਜੋ ਸਾਊਂਡ ਹੁੰਦੀ ਹੈ, ਉਹ ਸਪੀਕਰਸ ਰਾਹੀਂ ਕਾਰ ਦੇ ਅੰਦਰ ਹੀ ਸੁਣਾਈ ਦੇਵੇਗੀ। ਅਪਕਮਿੰਗ ਇਲੈਕਟ੍ਰਿਕ ਮਾਡਲਸ ਦੀ ਲਾਂਚ ਡੇਟ ਨੂੰ ਲੈ ਕੇ ਸੰਤੋਸ਼ ਅਈਅਰ ਨੇ ਦੱਸਿਆ ਕਿ ਕੰਪਨੀ ਸਤੰਬਰ ’ਚ ਆਪਣੀ ਦੂਜੀ ਈ. ਵੀ. ਈ. ਕਿਊ. ਐੱਸ. 580 ਨੂੰ ਲਾਂਚ ਕਰਨ ਵਾਲੀ ਹੈ ਜਦ ਕਿ ਤੀਜੀ 7ਸੀਟਰ ਈ. ਵੀ. ਈ. ਕਿਊ. ਬੀ. ਨੂੰ ਦੀਵਾਲੀ ਦੌਰਾਨ ਲਾਂਚ ਕੀਤਾ ਜਾਵੇਗਾ।


author

Rakesh

Content Editor

Related News