Mercedes-Benz ਨੇ ਭਾਰਤ ’ਚ ਲਾਂਚ ਕੀਤਾ ‘ਰਿਟੇਲ ਆਫ ਦਿ ਫਿਊਚਰ’ ਪਲੇਟਫਾਰਮ, ਗਾਹਕਾਂ ਨੂੰ ਹੋਵੇਗਾ ਇਹ ਫਾਇਦਾ

10/23/2021 1:43:44 PM

ਆਟੋ ਡੈਸਕ– ਮਰਸੀਡੀਜ਼ ਬੈਂਜ਼ ਨੇ ਸ਼ੁੱਕਰਵਾਰ ਨੂੰ ਆਪਣੇ ‘ਰਿਟੇਲ ਆਫ ਦਿ ਫਿਊਚਰ’ (ROTF) ਪਲੇਟਫਾਰਮ ਨੂੰ ਲਾਂਚ ਕਰਨ ਦਾ ਐਲਾਨ ਕੀਤਾ। ਕੰਪਨੀ ਹੁਣ ਸਿੱਧਾ ਗਾਹਕਾਂ ਨੂੰ ਕਾਰ ਵੇਚੇਗੀ। ਕੰਪਨੀ ਨੇ ਪਹਿਲੀ ਵਾਰ ਇਸ ਸਾਲ ਜੂਨ ’ਚ ਨਵੀਂ ਰਣਨੀਤੀ ਦਾ ਖੁਲਾਸਾ ਕੀਤਾ ਸੀ ਅਤੇ ਬੀਟਾ ਵਰਜ਼ਨ ਤਹਿਤ ਇਸ ਦੀ ਟੈਸਟਿੰਗ ਤੋਂ ਬਾਅਦ ਇਸ ਨਵੇਂ ਵਿਕਰੀ ਮਾਡਲ ਨੂੰ ਲਾਗੀ ਕਰ ਰਹੀ ਹੈ। ਕੰਪਨੀ ਨੂੰ ਭਾਰਤ ’ਚ ਬੀਟਾ ਟੈਸਟਿੰਗ ਕਰਦੇ ਹੋਏ 1,700 ਤੋਂ ਜ਼ਿਆਦਾ ਅਰਡਰ ਮਿਲੇ ਹਨ। 

ਮਰਸੀਡੀਜ਼ ਬੈਂਜ਼ ਦੁਆਰਾ ਰਿਟੇਲ ਆਫ ਦਿ ਫਿਊਚਰ ਨੂੰ ਲਾਗੂ ਕਰਨ ਵਾਲਾ ਭਾਰਤ ਪਹਿਲਾ ਸੀ.ਕੇ.ਡੀ. ਬਾਜ਼ਾਰ ਯਾਨੀ ਕੰਪਲੀਟਲੀ ਨੋਕਡ ਡਾਊਨ ਮਾਰਕੀਟ ਅਤੇ ਵਰਲਡ ਲੈਵਲ ’ਤੇ ਚੌਥਾ ਬਾਜ਼ਾਰ ਬਣ ਗਿਆ ਹੈ। ਨਵੇਂ ‘ਡਾਇਰੈਕਟ-ਟੂ-ਕਸਟਮਰ’ ਮਾਡਲ ਦਾ ਪਹਿਲੀ ਵਾਰ ਜੂਨ 2021 ’ਚ ਐਲਾਨ ਕੀਤਾ ਗਿਆ ਸੀ। ਮਰਸੀਡੀਜ਼ ਨੇ ਐਲਾਨ ਕੀਤਾ ਹੈ ਕਿ ਆਰ.ਓ.ਟੀ.ਐੱਫ. ਦੇ ਨਾਲ ਉਹ ਕਾਰਾਂ ਦੇ ਪੂਰੇ ਸਟਾਕ ਦੀ ਮਲਕੀਅਤ ਬਰਕਰਾਰ ਰੱਖੇਗੀ। ਬ੍ਰਾਂਡ ਆਪਣੇ ਸਟਾਕ ਨੂੰ ਨਿਯੁਕਤ ਫ੍ਰੈਂਚਾਈਜ਼ੀ ਪਾਰਟਨਰਸ ਦੀ ਮਦਦ ਨਾਲ ਰਿਟੇਲ ਕਰੇਗਾ ਅਤੇ ਕਾਰਾਂ ਨੂੰ ਸਿੱਧਾ ਗਾਹਕਾਂ ਨੂੰ ਦਿੱਤਾ ਜਾਵੇਗਾ। 

PunjabKesari

ਕੰਪਨੀ ਨੇ ਦੱਸਿਆ ਕਿ ਆਰ.ਓ.ਟੀ.ਐੱਫ. ਤਹਿਤ, ਉਸ ਦੀਆਂ ਕਾਰਾਂ ਦੀ ਪੂਰੇ ਦੇਸ਼ ’ਚ ਸਿਰਫ ਇਕ ਤੈਅ ਕੀਮਤ ਹੋਵੇਗੀ ਅਤੇ ਉਹ ਪੂਰੇ ਦੇਸ਼ ’ਚ ਇਕ ਸਮਾਨ ਹੋਵੇਗੀ। ਨਾਲ ਹੀ, ਗਾਹਕਾਂ ਨੂੰ ਹੁਣ ਉਨ੍ਹਾਂ ਦੀ ਖਰੀਦ ਲਈ ਕੋਈ ਐਮਰਜੈਂਸੀ ਫੀਸ ਵੀ ਨਹੀਂ ਦੇਣੀ ਹੋਵੇਗੀ। ਕੰਪਨੀ ਪਹਿਲੀ ਵਾਰ ਆਰਡਰ ਬੁਕਿੰਗ ਦੌਰਾਨ ਗਾਹਕਾਂ ਨੂੰ VIN ਨੰਬਰ ਪ੍ਰਦਾਨ ਕਰੇਗੀ। 

PunjabKesari

ਗਾਹਕ 50,000 ਦੀ ਟੋਕਨ ਫੀਸ ਦੇਣ ਤੋਂ ਬਾਅਦ ਮਰਸੀਡੀਜ਼ ਦੇ ਨਵੇਂ ਆਰ.ਓ.ਟੀ.ਐੱਫ. ਪਲੇਟਫਾਰਮ ਰਾਹੀਂ ਕਾਰ ਬੁੱਕ ਕਰ ਸਕਦੇ ਹਨ। ਇਹ ਫੀਸ ਪੂਰੀ ਤਰ੍ਹਾਂ ਰਿਫੰਡੇਬਲ ਹੈ। ਇਸ ਤੋਂ ਬਾਅਦ ਗਾਹਕ ਕਾਰ ਨੂੰ 40 ਦਿਨਾਂ ਲਈ ਰਿਜ਼ਰਵ ਕਰ ਸਕਦੇ ਹਨ ਅਤੇ ਉਸ ਦੌਰਾਨ ਤੁਸੀਂ ਟੈਸਟ ਡਰਾਈਵ ਦਾ ਆਪਸ਼ਨ ਵੀ ਚੁਣ ਸਕਦੇ ਹੋ ਅਤੇ ਅੱਗੇ ਖਰੀਦਦਾਰੀ ਦਾ ਫੈਸਲਾ ਲੈ ਸਕਦੇ ਹੋ। 


Rakesh

Content Editor

Related News