3 ਦਸੰਬਰ ਨੂੰ ਭਾਰਤ ’ਚ ਲਾਂਚ ਹੋਵੇਗੀ Mercedes-Benz GLC
Thursday, Nov 28, 2019 - 11:55 AM (IST)

ਆਟੋ ਡੈਸਕ– ਮਰਸਡੀਜ਼ ਬੈਂਜ਼ ਇੰਡੀਆ ਨੇ ਆਪਣੀ ਅਪਡੇਟਿਡ ਐੱਸ.ਯੂ.ਵੀ. ਜੀ.ਐੱਲ.ਸੀ. ਦੀ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰ ਨੂੰ 3 ਦਸੰਬਰ ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ। ਐੱਸ.ਯੂ.ਵੀ. ਦਾ ਇਸ ਜੇਨੇਵਾ ਮੋਟਰ ਸ਼ੋਅ ’ਚ ਗਲੋਬਲ ਡੈਬਿਊ ਦੇਖਣ ਨੂੰ ਮਿਲੇਗਾ। ਉਥੇ ਹੀ ਮਕਨੀਕਲੀ ਤੌਰ ’ਤੇ ਐੱਸ.ਯੂ.ਵੀ. 2.0 ਲੀਟਰ ਡੀਜ਼ਲ ਬੀ.ਐੱਸ.-6 ਇੰਜਣ ਦੇ ਨਾਲ ਆਏਗੀ। ਇਸ ਇੰਜਣ ਦਾ ਸੀ-ਕਲਾਸ ਅਤੇ ਈ-ਕਲਾਸ ਸੇਡਾਨ ਕਾਰ ’ਚ ਪਹਿਲਾਂ ਤੋਂ ਇਸਤੇਮਾਲ ਕੀਤਾ ਜਾ ਰਿਹਾ ਹੈ।
ਐੱਸ.ਯੂ.ਵੀ. ’ਚ ਨਵੀਂ ਤਰ੍ਹਾਂ ਦੀ ਹੈੱਡਲਾਈਟ ਅਤੇ ਟੇਲ-ਲੈਂਪ ਡਿਜ਼ਾਈਨ ਮਿਲੇਗਾ। ਨਾਲ ਹੀ ਨਵੀਂ ਗਰਿੱਲ ਅਤੇ ਫਰੰਟ ਤੇ ਰੀਅਰ ਬੰਪਰ ’ਚ ਵੀ ਬਦਲਾਅ ਦੇਖਣ ਨੂੰ ਮਿਲੇਗਾ। ਕਾਰ ਦੇ ਇੰਟੀਰੀਅਰ ’ਚ 10.25 ਇੰਚ ਦਾ ਵਾਈਸ ਅਸਿਸਟੈਂਟ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਮਿਲੇਗਾ। ਇਸ ਤੋਂ ਇਲਾਵਾ ਐੱਸ.ਯੂ.ਵੀ. ’ਚ ਇਕ ਸੈਂਟਰਲ ਟੱਚਪੈਡ ਮਿਲੇਗਾ। ਭਾਰਤ ’ਚ ਮਰਸਡੀਜ਼ ਬੈਂਜ਼ ਕਾਰ ਦਾ ਮੁਕਾਬਲਾ ਬੀ.ਐੱਮ.ਡਬਲਯੂ. ਐਕਸ 3, ਵੋਲਵੋ ਐਕਸ. ਸੀ. 60 ਅਤੇ ਲੈਂਡ ਰੋਵਰ ਡਿਸਕਵਰੀ ਨਾਲ ਹੋਵੇਗਾ।