Mercedes-Benz ਭਾਰਤ ''ਚ ਲਿਆਈ ਆਪਣੀ ਆਈਕੋਨਿਕ ਕਾਰ G-wagon

10/18/2019 10:17:20 AM

ਆਟੋ ਡੈਸਕ– ਪੂਰੀ ਦੁਨੀਆ ਵਿਚ ਆਪਣੀਆਂ ਲਗਜ਼ਰੀ ਕਾਰਾਂ ਕਾਰਣ ਮਸ਼ਹੂਰ ਹੋਈ ਜਰਮਨ ਦੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼ ਬੈਂਜ਼ ਨੇ ਆਖਰ ਭਾਰਤ ਵਿਚ ਆਪਣੀ ਆਈਕੋਨਿਕ ਕਾਰ G-wagon ਲਾਂਚ ਕਰ ਦਿੱਤੀ ਹੈ। ਮਰਸੀਡੀਜ਼ ਬੈਂਜ਼ G 350d ਦੀ ਐੱਕਸ ਸ਼ੋਅਰੂਮ ਕੀਮਤ 1.5 ਕਰੋੜ ਰੁਪਏ ਰੱਖੀ ਗਈ ਹੈ।

PunjabKesari

ਕੰਪਨੀ ਦਾ ਬਿਆਨ
ਮਰਸੀਡੀਜ਼ ਬੈਂਜ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਟਿਨ ਸ਼ਵੇਨਕ ਨੇ ਕਿਹਾ ਕਿ ਕੰਪਨੀ ਨੇ ਆਪਣੇ ਭਾਰਤੀ ਗਾਹਕਾਂ ਲਈ ਪਹਿਲੀ ਡੀਜ਼ਲ G-Class ਲਾਂਚ ਕਰ ਦਿੱਤੀ ਹੈ। ਮਰਸੀਡੀਜ਼ ਬੈਂਜ਼ G 350d ਨੂੰ ਗਾਹਕ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਵਾ ਸਕਦੇ ਹਨ। ਇਸ ਨੂੰ ਲਗਜ਼ਰੀ ਆਫ ਰੋਡ ਕਾਰ ਦੇ ਤੌਰ 'ਤੇ ਭਾਰਤ ਲਿਆਂਦਾ ਗਿਆ ਹੈ।

ਮਜ਼ਬੂਤ ਇੰਜਣ
ਮਰਸੀਡੀਜ਼ ਬੈਂਜ਼ ਜੀ-ਵੈਗਨ ਜਾਂ G 350d ਮਾਡਲ ਵਿਚ 3 ਲਿਟਰ ਦਾ BS-VI ਇਨਲਾਈਨ 6-ਸਿਲੰਡਰ ਡੀਜ਼ਲ ਇੰਜਣ ਲੱਗਾ ਹੈ, ਜੋ 282bhp ਦੀ ਪਾਵਰ ਤੇ 600Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 9G- ਟ੍ਰੋਨਿਕ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।

PunjabKesari

199km/h ਦੀ ਉੱਚ ਰਫਤਾਰ
ਇਸ ਲਗਜ਼ਰੀ 4×4 SUV ਨੂੰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ ਵਿਚ ਸਿਰਫ 7.4 ਸੈਕੰਡਸ ਦਾ ਸਮਾਂ ਲੱਗਦਾ ਹੈ। ਇਸ ਦੀ ਉੱਚ ਰਫਤਾਰ 199 ਕਿਲੋਮੀਟਰ ਪ੍ਰਤੀ ਘੰਟਾ ਹੈ।

ਸ਼ਾਨਦਾਰ ਡਿਜ਼ਾਈਨ
ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਨੂੰ ਬਾਕਸੀ ਡਿਜ਼ਾਈਨ ਨਾਲ ਤਿਆਰ ਕੀਤਾ ਗਿਆ ਹੈ, ਜੋ ਇਸ ਦੀ ਆਈਕੋਨਿਕ ਤਸਵੀਰ ਦਰਸਾਉਂਦਾ ਹੈ। ਕਾਰ ਦੇ ਫਰੰਟ 'ਚ ਵੱਡੀ ਗਰਿੱਲ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਨਵੀਆਂ ਸਰਕੂਲਰ ਹੈੱਡਲੈਂਪਸ ਲੱਗੀਆਂ ਹਨ। ਇਸ ਤੋਂ ਇਲਾਵਾ ਇਸ ਵਿਚ 20 ਇੰਚ ਸਾਈਜ਼ ਵਾਲੇ ਵੱਡੇ ਅਲਾਏ ਵ੍ਹੀਲਸ ਦਿੱਤੇ ਗਏ ਹਨ।

PunjabKesari

ਸੁਰੱਖਿਆ ਵਿਸ਼ੇਸ਼ਤਾਵਾਂ
ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕਾਰ ਵਿਚ 8 ਏਅਰ ਬੈਗਸ ਦਿੱਤੇ ਗਏ ਹਨ। ABS (ਐਂਟੀਲਾਕ ਬ੍ਰੇਕਿੰਗ ਸਿਸਟਮ) ਤੋਂ ਇਲਾਵਾ ਇਸ ਵਿਚ ਬ੍ਰੇਕ ਅਸਿਸਟ ਤੇ ਟ੍ਰੈਕਸ਼ਨ ਕੰਟਰੋਲ ਵਰਗੀਆਂ ਵਿਸ਼ੇਸ਼ਤਾਵਾਂ ਵੀ ਮੌਜੂਦ ਹਨ।


Related News