ਮਰਸਡੀਜ਼ ਬੈਂਜ਼ ਨੇ ਲਾਂਚ ਕੀਤੀ ਈ-ਕਲਾਸ ਫੇਸਲਿਫਟ, ਸ਼ੁਰੂਆਤੀ ਕੀਮਤ 63.6 ਲੱਖ ਰੁਪਏ

03/18/2021 12:02:45 PM

ਆਟੋ ਡੈਸਕ– ਮਰਸਡੀਜ਼ ਬੈਂਜ਼ ਨੇ ਆਪਣੀ ਈ-ਕਲਾਸ ਫੇਸਲਿਫਟ ਲਗਜ਼ਰੀ ਸੇਡਾਨ ਕਾਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਲਾਂਗ ਵ੍ਹੀਲਬੇਸ ਵਾਲੀ ਸੇਡਾਨ ਕਾਰ ਨੂੰ 5 ਮਾਡਲਾਂ ਅਤੇ ਤਿੰਨ ਇੰਜਣਾਂ ਨਾਲ ਭਾਰਤ ’ਚ ਲਿਆਇਆ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 63.6 ਲੱਖ ਰੁਪਏ ਰੱਖੀ ਗਈ ਹੈ। ਮਰਸਡੀਜ਼ ਬੈਂਜ਼ ਇਸ ਨੂੰ ਅਗਲੀ ਛਮਾਹੀ ’ਚ ਲਿਆਉਣ ਵਾਲੀ ਸੀ ਪਰ ਇਸ ਨੂੰ ਪਹਿਲਾਂ ਹੀ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਸਟੈਂਡਰਡ ਮਾਡਲ ਦੇ ਮੁਕਾਬਲੇ ਇਨ੍ਹਾਂ ਨਵੇਂ ਮਾਡਲਾਂ ਦੀ ਲੰਬਾਈ 140mm ਜ਼ਿਆਦਾ ਹੈ ਅਤੇ ਪਿੱਛਲੇ ਬੈਠਣ ਵਾਲੇ ਯਾਤਰੀ ਨੂੰ ਜ਼ਿਆਦਾ ਲੈੱਗਰੂਮ ਮਿਲਦਾ ਹੈ। 

Mercedes-Benz E-Class LWB facelift: Price in India

 Variant

Price (ex-showroom)

E200 Expression

Rs 63.6 lakh

E200 Exclusive

Rs 67.2 lakh

E220d Expression

Rs 64.8 lakh

E220d Exclusive

Rs 68.3 lakh

E350d

Rs 80.9 lakh

PunjabKesari

ਸ਼ਾਨਦਾਰ ਡਿਜ਼ਾਇਨ
ਮਰਸਡੀਜ਼ ਬੈਂਜ਼ ਈ-ਕਲਾਸ ’ਚ ਨਵੀਂ ਗਰਿੱਲ, ਨਵਾਂ ਹੈੱਡਲੈਂਪ ਕਲੱਸਟਰ, ਨਵੀਂ ਟੇਲ ਲਾਈਟ ਅਤੇ ਕ੍ਰੋਮ ਐਗਜਾਸਟ ਟਿਪ ਦਿੱਤੀ ਗਈ ਹੈ। ਕਾਰ ’ਚ ਨਵਾਂ ਫਰੰਟ ਬੰਪਰ ਅਤੇ ਅਲੌਏ ਵ੍ਹੀਲਜ਼ ਮਿਲਦੇ ਹਨ। ਇਸ ਵਿਚ ਦੋ 10.25 ਇੰਚ ਦੀਆਂ ਸਕਰੀਨਾਂ ਲੱਗੀਆਂ ਹਨ। 

ਕਾਰ ’ਚ ਮਿਲਦੇ ਹਨ ਏਅਰ ਸਸਪੈਂਸ਼ਨ
ਮਰਸਡੀਜ਼ ਬੈਂਜ਼ ਈ-ਕਾਲਸ ਫੇਸਲਿਫਟ ’ਚ ਗ੍ਰਾਊਂਡ ਕਲੀਅਰੈਂਸ ਵਧਾਉਣ ਲਈ ਏਅਰ ਸਸਪੈਂਸ਼ਨ, ਤਿੰਨ ਜ਼ੋਨ ਕਲਾਈਮੇਟ ਕੰਟਰੋਲ, ਪੈਨਾਰੋਮਿਕ ਸਨਰੂਫ, ਰੀਅਰ ਇਲੈਕਟ੍ਰਿਕਲੀ ਅਡਜਸਟੇਬਲ ਸੀਟਾਂ, ਐਂਬੀਅੰਟ ਲਾਈਟਿੰਗ, ਦੋ ਵਾਇਰਲੈੱਸ ਚਾਰਜਿੰਗ ਪੈਡ, ਬਰਮਿਸਟਰ ਸਾਊਂਡ ਸਿਸਟਮ ਅਤੇ ਮੀਕੁਨੈਕਟ ਕੁਨੈਕਟੀਵਿਟੀ ਸੂਟ ਵਰਗੇ ਆਧੁਨਿਕ ਫੀਚਰਜ਼ ਦਿੱਤੇ ਗਏ ਹਨ। 

PunjabKesari

ਸੁਰੱਖਿਆ ਦਾ ਰੱਖਿਆ ਗਿਆ ਖ਼ਾਸ ਧਿਆਨ
ਸੁਰੱਖਿਆ ਦਾ ਲਿਹਾਜ ਨਾਲ ਕਾਰ ’ਚ 7 ਏਅਰਬੈਗਸ, ਪ੍ਰੀ ਸੇਫ ਸਿਸਟਮ, 360 ਡਿਗਰੀ ਕੈਮਰੇ ਨਾਲ ਐਕਟਿਵ ਪਾਰਕਿੰਗ ਅਸਿਸਟ, ਐਕਟਿਵ ਬਲਾਇੰਡ ਸਪਾਟ ਅਸਿਸਟ, ਐਕਟਿਵ ਬ੍ਰੇਕ ਅਸਿਸਟ, ਟਾਇਰ ਪ੍ਰੈਸ਼ਰ ਮਾਨਿਟਰਿੰਗ ਸਿਸਟਮ ਅਤੇ ਐਕਟਿਵ ਸਟੀਅਰਿੰਗ ਅਸਿਸਟ ਆਦਿ ਦਿੱਤੀਆਂ ਗਈਆਂ ਹਨ। 

PunjabKesari

2.0 ਲੀਟਰ ਇੰਜਣ
ਮਰਸਡੀਜ਼ ਈ-ਕਾਸ ਨੂੰ 2.0 ਲੀਟਰ ਪੈਟਰੋਲ ਇੰਜਣ ਨਾਲ ਮੁਹੱਈਆ ਕਰਵਾਇਆ ਗਿਆ ਹੈ ਜੋ 194 ਬੀ.ਐੱਚ.ਪੀ. ਦੀ ਪਾਵਰ ਅਤੇ 320 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਇਸ ਕਾਰ ’ਚ ਤੁਹਾਨੂੰ 2.0 ਲੀਟਰ ਡੀਜ਼ਲ ਅਤੇ 3.0 ਲੀਟਰ ਪੈਟਰੋਲ ਇੰਜਣ ਦਾ ਵੀ ਆਪਸ਼ਨ ਮਿਲਦਾ ਹੈ। ਇਸ ਦਾ 2.0 ਲੀਟਰ ਡੀਜ਼ਲ ਇੰਜਣ 192 ਬੀ.ਐੱਚ.ਪੀ. ਦੀ ਪਾਵਰ ਅਤੇ 400 ਨਿਊਟਨ ਮੀਟਰ ਦਾ ਟਾਰਕ ਪ੍ਰਦਾਨ ਕਰਦਾ ਹੈ, ਉਥੇ ਹੀ 3.0 ਲੀਟਰ ਡੀਜ਼ਲ ਇੰਜਣ 282 ਬੀ.ਐੱਚ.ਪੀ. ਦੀ ਪਾਵਰ ਅਤੇ 600 ਨਿਊਟਰ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਸਾਰੇ ਇੰਜਣਾਂ ਨੂੰ 9 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 


Rakesh

Content Editor

Related News