ਭਾਰਤ ''ਚ ਲਾਂਚ ਹੋਇਆ Mercedes-Benz C-Class ਦਾ ਪੈਟਰੋਲ ਵੇਰੀਐਂਟ

Saturday, Dec 29, 2018 - 11:51 AM (IST)

ਆਟੋ ਡੈਸਕ- ਮਰਸਡੀਜ਼- ਬੈਜ਼ ਨੇ ਭਾਰਤ 'ਚ 2018 C-ਕਲਾਸ ਫੇਸਲਿਫਟ ਦਾ ਪੈਟਰੋਲ ਵਰਜ਼ਨ ਲਾਂਚ ਕਰ ਦਿੱਤਾ ਹੈ। ਕਾਰ 'ਚ 3220d ਵਰਗੀ ਕ੍ਰੋਮ-ਟਵਿਨ-ਸਲੇਟ ਗਰਿਲ ਦੇ ਨਾਲ LED ਹਾਈ-ਪਰਫਾਰਮੈਂਸ ਹੈਡਲੈਂਪਸ, ਇੰਟੀਗ੍ਰੇਟਿਡ LED ਡੇ-ਟਾਈਮ ਰਨਿੰਗ ਲੈਂਪਸ, ਪੈਨੋਰਮਿਕ ਸਲਾਈਡਿੰਗ ਸਨਰੂਫ, ਟਵਿਨ-5-ਸਪੋਕ ਅਲੌਏ ਵ੍ਹੀਲਸ ਤੇ LED ਟੇਲਲੈਂਪਸ ਦਿੱਤੇ ਹਨ। ਦੱਸ ਦੇਈਏ ਕਿ ਇਸ ਨਵੀਂ ਕਾਰ ਦੀ ਭਾਰਤ 'ਚ ਐਕਸ ਸ਼ੋਰੂਮ ਕੀਮਤ 43.46 ਲੱਖ ਰੁਪਏ ਹੈ ਤੇ ਇਸ ਦੀ ਵਿਕਰੀ ਜਨਵਰੀ 2019 ਇਹ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਮਾਰਕੀਟ 'ਚ ਇਸ ਦੀ ਟੱਕਰ BMW 3 Series, Audi A4, Volvo S60 ਤੇ Jaguar X5 ਵਰਗੀ ਸ਼ਾਨਦਾਰ ਕਾਰਾਂ ਨਾਲ ਹੋਵੇਗੀ।PunjabKesari  ਇੰਜਣ
ਮਰਸਡੀਜ਼ ਦੀ ਇਸ ਨਵੀਂ ਕਾਰ 'ਚ 1.5-ਲਿਟਰ, 4-ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 5,800-6,100 rpm 'ਤੇ 181 bhp ਦੀ ਪਾਵਰ ਤੇ 3,000-4,000 rpm 'ਤੇ 280 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 9-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।PunjabKesari  ਰਫਤਾਰ
ਕਾਰ 'ਚ ਦਿੱਤੇ ਗਏ ਦਮਦਾਰ ਇੰਜਣ ਦੇ ਚੱਲਦੇ ਇਹ ਸਿਰਫ਼ 7.7 ਸੈਕਿੰਡਸ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 239 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ।

ਫੀਚਰਸ
ਕਾਰ ਦੇ ਕੈਬਿਨ ਨੂੰ ਆਲ-ਬਲੈਕ ਟ੍ਰੀਟਮੈਂਟ ਦੇਣ ਦੇ ਨਾਲ 64 ਕਲਰ ਏਂਬੀਐਂਟ ਲਾਈਟ ਪੈਕੇਜ ਵੀ ਦਿੱਤਾ ਗਿਆ ਹੈ। ਉਥੇ ਹੀ ਡੈਸ਼ਬੋਰਡ 'ਤੇ ਬਿਲਕੁਲ ਨਵਾਂ 10.25-ਇੰਚ ਦਾ ਮੀਡੀਆ ਡਿਸਪਲੇ ਲਗਾਈ ਗਈ ਹੈ ਜੋ ਨਵੀਂ ਜਨਰੇਸ਼ਨ ਦੇ ਟੈਲਿਮੈਟਿਕਸ ਨਾਲ ਲੈਸ ਹੈ। ਇਸ ਦੇ ਨਾਲ ਹੀ ਕਾਰ 'ਚ ਪਾਰਕ ਅਸਿਸਟ ਜਿਹੇ ਸ਼ਾਨਦਾਰ ਫੀਚਰਸ ਨੂੰ ਸ਼ਾਮਲ ਕੀਤਾ ਹੈ ਜੋ ਇਸ ਨੂੰ ਕਾਫ਼ੀ ਖਾਸ ਬਣਾ ਰਹੇ ਹਨ।PunjabKesari


Related News