ਅੱਜ Meizu ਆਪਣੇ ਨਵੇਂ ਸਮਾਰਟਫੋਨ Meizu E3 ਨੂੰ ਕਰ ਸਕਦੀ ਹੈ ਲਾਂਚ
Tuesday, Mar 06, 2018 - 11:22 AM (IST)
ਜਲੰਧਰ- MWC 2018 ਤੋਂ ਬਾਅਦ ਅਸੀਂ ਵੇਖਣ ਵਾਲੇ ਹਾਂ ਕਿ ਕਈ ਵੱਡੀਆਂ ਸਮਾਰਟਫੋਨ ਨਿਰਮਾਤਾ ਕੰਪਨੀ ਕੁਝ ਵੱਡੇ ਐਲਾਨ ਕਰਨ ਵਾਲੀਆਂ ਹਨ। Meizu ਇਸ ਵਿਸ਼ੇ 'ਚ ਕਾਫ਼ੀ ਗੰਭੀਰ ਹੈ, ਜਿਸ ਕਰਕੇ ਅਜਿਹਾ ਸਾਹਮਣੇ ਆ ਰਿਹਾ ਹੈ ਕਿ ਕੰਪਨੀ ਅੱਜ ਹੋਣ ਵਾਲੇ ਆਪਣੇ ਇਕ ਈਵੈਂਟ ਦੇ ਦੌਰਾਨ Meizu E3 ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ।
ਕਾਫ਼ੀ ਲੰਬੇ ਸਮੇਂ ਤੋਂ ਇਸ ਸਮਾਰਟਫੋਨ ਬਾਰੇ 'ਚ ਬਹੁਤ ਸਾਰੀਆਂ ਲੀਕ ਖਬਰਾ ਸਾਹਮਣੇ ਆਈਆਂ ਹਨ। ਲੀਕਸ ਮੁਤਾਬਕ ਇਸ ਸਮਾਰਟਫੋਨ ਨੂੰ TENNA 'ਤੇ ਵੀ ਵੇਖਿਆ ਜਾ ਚੁਕਿਆ ਹੈ। ਤੁਹਾਨੂੰ ਦੱਸ ਦਈਏ ਕਿ Meizu 53 ਸਮਾਰਟਫੋਨ ਨੂੰ ਵੱਖ ਵੱਖ ਦੋ ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ। ਮਤਲਬ ਇਸ ਨੂੰ m851m ਅਤੇ m851q ਨਾਮ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਦਾ ਡਾਇਮੇਸ਼ਨ 156 .8x75x7.6mm ਅਤੇ, ਇਸ ਦਾ ਭਾਰ ਸਿਰਫ਼ 163 ਗਰਾਮ।
ਜੇਕਰ TENNA ਦੀ ਮੰਨੀਏ ਤਾਂ ਸਮਾਰਟਫੋਨ 'ਚ ਇਕ 5.99 ਇੰਚ ਦੀ IPS LED ਸਕ੍ਰੀਨ, FHD+ ਪੈਨਲ ਹੋਵੇਗਾ, ਜੋ ਤੁਹਾਨੂੰ 2160x1080 ਪਿਕਸੇਲ ਰੈਜ਼ੋਲਿਊਸ਼ਨ ਦੇ ਨਾਲ ਮਿਲਣ ਵਾਲਾ ਹੈ। ਅਜਿਹਾ ਵੀ ਸਾਹਮਣੇ ਆ ਰਿਹਾ ਹੈ ਇਹ ਸਮਾਰਟਫੋਨ ਵੀ 18:9 ਆਸਪੈਕਟ ਰੇਸ਼ਿਓ ਵਾਲੀ ਡਿਸਪਲੇਅ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਅਜਿਹਾ ਵੀ ਸਾਹਮਣੇ ਆ ਰਿਹਾ ਹੈ ਕਿ ਸਮਾਰਟਫੋਨ ਨੂੰ ਇਕ ਸਾਈਡ ਮਾਉਂਟੇਡ ਫਿੰਗਰਪ੍ਰਿੰਟ ਸੈਂਸਰ, 1.8GHZ ਦਾ ਓਕਟਾ-ਕੋਰ ਪ੍ਰੋਸੈਸਰ ਮਿਲ ਰਿਹਾ ਹੈ। ਸਮਾਰਟਫੋਨ ਨੂੰ ਤੁਸੀਂ 4GB ਰੈਮ ਦੇ ਨਾਲ ਨਾਲ 6GB ਰੈਮ ਦੇ ਨਾਲ ਵੀ ਲੈ ਸਕਦੇ ਹੋ। ਤੁਹਾਨੂੰ ਇਹ 32GB ਇੰਟਰਨਲ ਸਟੋਰੇਜ਼ ਦੇ ਨਾਲ 64GB ਇੰਟਰਨਲ ਸਟੋਰੇਜ਼ 'ਚ ਵੀ ਮਿਲ ਜਾਵੇਗਾ।
ਫੋਨ ਐਂਡ੍ਰਾਇਡ 7.1.1 ਨੂਗਟ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ 'ਚ ਇਕ ਡਿਊਲ ਕੈਮਰਾ ਸੈਟਅਪ ਹੋ ਸਕਦਾ ਹੈ, ਜੋ 12-ਮੈਗਾਪਿਕਸਲ +20-ਮੈਗਾਪਿਕਸਲ ਸੈਂਸਰ ਦਾ ਮਿਸ਼ਰਨ ਹੋਣ ਵਾਲਾ ਹੈ। ਸਮਾਰਟਫੋਨ 'ਚ ਇਕ 8-ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਹੋਣ ਵਾਲਾ ਹੈ। ਇਸ 'ਚ ਇਕ 3300m1h ਸਮਰੱਥਾ ਦੀ ਬੈਟਰੀ ਵੀ ਹੋਣ ਵਾਲੀ ਹੈ।
