ਮੇਜ਼ੂ ਦੇ ਇਸ ਸਮਾਰਟਫੋਨ ''ਚ ਹੋ ਸਕਦੈ ਫਿੰਗਰਪ੍ਰਿੰਟ ਸੈਂਸਰ ਅਤੇ ਓਕਟਾ-ਕੋਰ ਪ੍ਰੋਸੈਸਰ-ਰਿਪੋਰਟ

Friday, Jan 27, 2017 - 02:14 PM (IST)

ਮੇਜ਼ੂ ਦੇ ਇਸ ਸਮਾਰਟਫੋਨ ''ਚ ਹੋ ਸਕਦੈ ਫਿੰਗਰਪ੍ਰਿੰਟ ਸੈਂਸਰ ਅਤੇ ਓਕਟਾ-ਕੋਰ ਪ੍ਰੋਸੈਸਰ-ਰਿਪੋਰਟ

ਜਲੰਧਰ- ਮੇਜ਼ੂ ਇਕ ਨਵੇਂ ਸਮਾਰਟਫ਼ੋਨ ''ਤੇ ਕੰਮ ਕਰ ਰਿਹਾ ਹੈ ਇਸ ਜਾਣਕਾਰੀ ਤੇ ਤਹਿਤ ਮੇਜ਼ੂ ਪਿਛਲੇ ਕੁੱਝ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਕਰਕੇ ਮਿਜ਼ੂ M5S ਸਮਾਰਟਫ਼ੋਨ ਦੇ ਨਾਮ ਨਾਲ ਪੇਸ਼ ਕੀਤਾ ਜਾ ਸਕਦਾ ਹੈ ਅਤੇ ਹੁਣ ਇਸ ਸਮਾਰਟਫ਼ੋਨ ਨੂੰ ਲੈ ਕੇ ਇਕ ਨਵੀਂ ਲੀਕ ਜਾਣਕਾਰੀ ਦੇ ਤਹਿਤ ਸਮਾਰਟਫ਼ੋਨ ਮਿਜ਼ੂ M5S ਦੇ ਕੁੱਝ ਸਪੈਕਸ ਅਤੇ ਫੀਚਰਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫ਼ੋਨ ਨੂੰ ਜਲਦ ਹੀ ਪੇਸ਼ ਕੀਤਾ ਜਾਵੇਗਾ।

 

ਇਸ ਨਵੇਂ ਲੀਕ ਹੋਏ ਪੋਸਟਰ ਦੀ ਮੰਨੀਏ ਤਾਂ ਸਮਾਰਟਫ਼ੋਨ ਮਿਜ਼ੂ M5S ''ਚ 5.2-ਇੰਚ ਦੀ iPS ਡਿਸਪਲੇ ਅਤੇ ਮੇਜ਼ੂ ਆਪਣੇ ਆਪ ਦੇ mTouch ਫਿੰਗਰਪ੍ਰਿੰਟ ਆਇਡੈਂਟੀਫਿਕੇਸ਼ਨ ਤਕਨੀਕ ਦੇ ਨਾਲ ਆਵੇਗੀ। ਇਸ ਤਕਨੀਕ ਦੇ ਰਾਹੀਂ ਤੁਸੀਂ ਇਸ ਫ਼ੋਨ ਨੂੰ ਮਹਿਜ਼ 0.5 ਸੇਕਿੰਡ ''ਚ ਹੀ ਅਨਲਾਕ ਕਰਨ ''ਚ ਸਮਰੱਥ ਹੋਣਗੇ। ਸਮਾਰਟਫ਼ੋਨ ਇਕ ਓਕਟਾ-ਕੋਰ CPU ਨਾਲ ਵੀ ਲੈਸ ਹੋਵੇਗਾ। ਕੁਨੈਕਟੀਵਿਟੀ ਆਪਸ਼ਨਸ ਦੀ ਜੇਕਰ ਚਰਚਾ ਕਰੀਏ ਤਾਂ ਫ਼ੋਨ ''ਚ ਡਿਊਲ-ਸਿਮ ਦੇ ਨਾਲ ਡਿਊਲ ਸਟੈਂਡਬਾਏ ਸਪੋਰਟ, 4G, ਮੇਜ਼ੂ mCharge ਫ਼ਾਸਟ ਚਾਰਜਿੰਗ ਤਕਨੀਕ, 2/3/4GB ਰੈਮ ਆਪਸ਼ਨ ''ਚ ਉਪਲੱਬਧ ਹੋ ਸਕਦਾ ਹੈ। ਇੰਟਰਨਲ ਸਟੋਰੇਜ ਤੁਹਾਨੂੰ 16/32/64GB ਸਟੋਰੇਜ ''ਚ ਉਪਲੱਬਧ ਹੋਵੇਗਾ। ਇਸ ''ਚ 13-ਮੈਗਾਪਿਕਸਲ ਦਾ ਇਕ ਰਿਅਰ ਅਤੇ 5-ਮੈਗਾਪਿਕਸਲ ਦਾ ਇਕ ਫ੍ਰੰਟ ਕੈਮਰਾ ਹੋਵੇਗਾ। ਸਮਾਰਟਫ਼ੋਨ ਮੇਜ਼ੂ M5S ਨੂੰ 999 ਯੁਆਨ ਯਾਨੀ ਲਗਭਗ 10,000 ਰੁਪਏ ਦੇ ਕਰੀਬ ਕਰੀਬ ਹੀ ਪੇਸ਼ ਕੀਤਾ ਜਾ ਸਕਦਾ ਹੈ।


Related News