13 MP ਕੈਮਰੇ ਦੇ ਨਾਲ ਲਾਂਚ ਹੋਇਆ Meizu ਦਾ 4G ਸਮਾਰਟਫੋਨ

Wednesday, Oct 26, 2016 - 02:30 PM (IST)

13 MP ਕੈਮਰੇ ਦੇ ਨਾਲ ਲਾਂਚ ਹੋਇਆ Meizu ਦਾ 4G ਸਮਾਰਟਫੋਨ

ਜਲੰਧਰ : ਚੀਨ ਦੀ ਸਮਾਰਟਫੋਨ ਮੇਕਰ ਕੰਪਨੀ ਮੇਜ਼ੂ ਨੇ ਭਾਰਤ ''ਚ ਆਪਣੇ M3S ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। 2GB ਅਤੇ 3GB ਰੈਮ ਵੇਰਿਅੰਟ ''ਚ ਲਾਂਚ ਹੋਏ ਇਸ ਸਮਾਰਟਫੋਨ ਨੂੰ ਐਕਸਕਲੂਸਿਵ ਤੌਰ ''ਤੇ ਸਨੈਪਡੀਲ ਦੇ ਜ਼ਰੀਏ 7,999 ਰੁਪਏ ਅਤੇ 9,299 ਰੁਪਏ ''ਚ ਖਰੀਦਿਆ ਜਾ ਸਕਦਾ ਹੈ।


ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ 5 ਇੰਚ ਐੱਚ. ਡੀ (1280x720 ਪਿਕਸਲ) ਰੈਜ਼ੋਲਿਊਸ਼ਨ ਦੀ ਸਕ੍ਰੀਨ, ਜੋ 2.5 ਡੀ ਕਰਵਡ ਗਲਾਸ ਪ੍ਰੋਟੈਕਸ਼ਨ ਦੇ ਨਾਲ ਆਉਂਦੀ ਹੈ। ਇਹ ਸਮਾਰਟਫੋਨ ਮੀਡੀਆਟੈੱਕ ਆਕਟਾ-ਕੋਰ ਏ53 ਪ੍ਰੋਸੈਸਰ ''ਤੇ ਚੱਲਦਾ ਹੈ। ਗ੍ਰਾਫਿਕਸ ਲਈ ਫੋਨ ''ਚ ਮਾਲੀ ਟੀ860 ਜੀ. ਪੀ. ਯੂ ਦਿੱਤਾ ਗਿਆ ਹੈ। ਮੇਜ਼ੂ M3S ਦੋ ਸਟੋਰੇਜ਼ ਵੇਰਿਅੰਟ ''ਚ ਆਉਂਦਾ ਹੈ। ਇਹ ਫੋਨ 2GB ਅਤੇ 3GB ਰੈਮ ਅਤੇ 16GB ਅਤੇ 32GB ਸਟੋਰੇਜ ਵੇਰਿਅੰਟ ''ਚ ਉਪਲੱਬਧ ਹੈ। ਫੋਨ ''ਚ ਦੂੱਜੇ ਸਿਮ ਸਲਾਟ ਦੀ ਜਗ੍ਹਾ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ (128 ਜੀ.ਬੀ ਤੱਕ) ਸਟੋਰੇਜ ਨੂੰ ਵਧਾਈ ਜਾ ਸਕਦੀ ਹੈ।

 

ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ''ਚ ਡਿਊਲ-ਟੋਨ ਐੱਲ. ਈ. ਡੀ ਫਲੈਸ਼, ਪੀ. ਡੀ. ਏ. ਐੱਫ (ਫੇਜ਼ ਡਿਟੈਕਸ਼ਨ ਆਟੋ ਫੋਕਸ),  ਅਪਰਚਰ ਐੱਫ /2.2 ਦੇ ਨਾਲ 13 MP ਦਾ ਰਿਅਰ ਕੈਮਰਾ ਮੌਜੂਦ ਹੈ। ਫੋਨ ''ਚ ਅਪਰਚਰ ਐੱਫ /2.0  ਦੇ ਨਾਲ 5 MP ਦਾ ਸੈਲਫੀ ਕੈਮਰਾ ਹੈ। ਮੇਜ਼ੂ M3S ਸਮਾਰਟਫੋਨ ''ਚ 3020 MAh  ਬੈਟਰੀ ਹੈ। ਹੋਮ ਬਟਨ ''ਚ ਹੀ ਫਿੰਗਰਪ੍ਰਿੰਟ ਸੈਂਸਰ ਇੰਟੀਗ੍ਰੇਟਡ ਹੈ। ਇਹ ਸਮਾਰਟਫੋਨ ਐਂਡ੍ਰਾਇਡ 5.1 ਲਾਲੀਪਾਪ ''ਤੇ ਚੱਲਦਾ ਹੈ ਜਿਸ ਦੇ ''ਤੇ ਫਲਾਇਮ ਓ. ਐੱਸ 5.1 ਸਕਿਨ ਦਿੱਤੀ ਗਈ ਹੈ।


Related News