OLED ਡਿਸਪਲੇ ਨਾਲ ਮੇਜ਼ੂ ਨੇ ਲਾਂਚ ਕੀਤਾ ਆਪਣਾ ਪਹਿਲਾ ਫਿੱਟਨੈਸ ਟਰੈਕਰ
Wednesday, Dec 07, 2016 - 03:02 PM (IST)

ਜਲੰਧਰ- ਚੀਨ ਦੀ ਇਲੈਕਟ੍ਰਾਨਿਕ ਡਿਵਾਈਸਿਸ ਅਤੇ ਸਮਾਰਟਫੋਨ ਨਿਰਮਾਤਾ ਕੰਪਨੀ ਮੇਜ਼ੂ ਨੇ ਹਾਲ ਹੀ ''ਚ ਆਪਣਾ M5 ਨੋਟ ਸਮਾਰਟਫ਼ੋਨ ਪੇਸ਼ ਕੀਤਾ ਸੀ, ਅਤੇ ਹੁਣ ਕੰਪਨੀ ਨੇ ਆਪਣਾ ਨਵਾਂ ਅਤੇ ਪਹਿਲਾ ਮੇਜ਼ੂ ਬੈਂਡ ਫ਼ਿਟਨੈੱਸ ਟ੍ਰੈਕਰ ਚੀਨ ''ਚ ਹੋਏ ਇਕ ਈਵੈਂਟ ਦੇ ਦੌਰਾਨ ਪੇਸ਼ ਕੀਤਾ ਹੈ। ਇਸ ਬੈਂਡ ਦੀ ਕੀਮਤ CNY 229 ਦੇ ਕਰੀਬ ਕਰੀਬ ਹੈ, ਮਤਲਬ ਕਿ ਇਹ ਫਿਟਨੈੱਟ ਟਰੈਕਰ ਤੁਹਨੂੰ ਲਗਭਗ 2,300 ''ਚ ਮਿਲ ਜਾਵੇਗਾ। ਇਸਨੂੰ ਹੁਣ ਤੋਂ ਹੀ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਇਹ ਬੈਂਡ ਚੀਨ ''ਚ 8 ਦਿਸੰਬਰ ਤੋਂ ਉਪਲੱਬਧ ਹੋ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਮੇਜ਼ੂ ਦਾ ਇਹ ਨਵਾਂ ਅਤੇ ਹੁਣ ਤੱਕ ਦਾ ਪਹਿਲਾ ਬੈਂਡ ਦੇਖਣ ''ਚ ਬਿਲਕੁੱਲ ਸ਼ਿਓਮੀ ਦੇ Mi ਬੈਂਡ 2 ਨਾਲ ਮਿਲਦਾ-ਜੁਲਦਾ ਹੈ। ਇਸ ''ਚ ਇਕ OLED ਡਿਸਪਲੇ ਵੀ ਮੌਜੂਦ ਹੈ। ਇਸ ਰਾਹੀਂ ਤੁਸੀ ਨੋਟੀਫਿਕੇਸ਼ਨ ਅਤੇ ਇਨਕਮਿੰਗ ਕਾਲ ਅਲਰਟ ਦਾ ਮੁਨਾਫ਼ਾ ਚੁੱਕ ਸਕਦੇ ਹੋ। ਇਸ ਨਵੇ ਫਿੱਟਨੈੱਸ ਟਰੈਕਰ ''ਚ ਹਾਰਟ ਸੈਂਸਰ ਵੀ ਮੌਜ਼ੂਦ ਹੈ ਜੋ ਤੁਹਾਡੀ ਹਾਰਟ ਰੇਟ ਤੇ ਨਜ਼ਰ ਰੱਖਦਾ ਹੈ। ਇਸ ਨੂੰ ਫ਼ੋਨ ਤੋਂ ਬਲੂਟੁੱਥ ਰਾਹੀਂ ਪੇਅਰ ਕੀਤਾ ਜਾ ਸਕਦਾ ਹੈ । ਇਸ ਨੂੰ IP67 ਦੀ ਰੇਟਿੰਗ ਵੀ ਮਿਲੀ ਹੋਈ ਹੈ, ਜੋ ਇਸਨੂੰ ਵਾਟਰ ਅਤੇ ਡਸਟ ਰੇਸਿਸਟੇਂਟ ਬਣਾਉਂਦੀ ਹੈ।