ਜ਼ਬਰਦਸਤ ਹੈ Toyota ਦਾ ਇੰਜਣ, 10 ਲੱਖ ਕਿਲੋਮੀਟਰ ਤਕ ਚੱਲ ਗਈ Innova ਕਾਰ

Thursday, Sep 24, 2020 - 05:43 PM (IST)

ਜ਼ਬਰਦਸਤ ਹੈ Toyota ਦਾ ਇੰਜਣ, 10 ਲੱਖ ਕਿਲੋਮੀਟਰ ਤਕ ਚੱਲ ਗਈ Innova ਕਾਰ

ਆਟੋ ਡੈਸਕ– ਟੋਇਟਾ ਦੀਆਂ ਕਾਰਾਂ ਆਪਣੇ ਜ਼ਬਰਦਸਤ ਇੰਜਣ ਅਤੇ ਮਜਬੂਤੀ ਨੂੰ ਲੈ ਕੇ ਪੂਰੀ ਦੁਨੀਆ ’ਚ ਮਸ਼ਹੂਰ ਹਨ। ਟੋਇਟਾ ਦੀ ਇਨੋਵਾ ਕਾਰ ਨੇ ਐੱਮ.ਪੀ.ਵੀ. ਸੈਗਮੈਂਟ ’ਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਤੁਹਾਨੂੰ ਅੱਜ ਅਸੀਂ ਅਜਿਹੀ ਟੋਇਟਾ ਇਨੋਵਾ ਕਾਰ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ 10 ਲੱਖ ਕਿਲੋਮੀਟਰ ਤੋਂ ਵੀ ਜ਼ਿਆਦਾ ਚੱਲ ਚੁੱਕੀ ਹੈ ਅਤੇ ਅਜੇ ਵੀ ਇਸ ਕਾਰ ਦਾ ਇਸਤੇਮਾਲ ਹੋ ਰਿਹਾ ਹੈ। 

ਟੋਇਟਾ ਦੇ ਹੀ ਇਕ ਅਧਿਕਾਰਤ ਡੀਲਰਸ਼ਿਪ ਨੇ ਇਸ ਇਨੋਵਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਜਾਰੀ ਕੀਤੀਆਂ ਹਨ। ਸ਼ਾਇਦ ਇਹ ਭਾਰਤ ਦੀ ਪਹਿਲੀ ਟੋਇਟਾ ਇਨੋਵਾ ਹੋਵੇਗੀ ਜਿਸ ਨੇ 10 ਲੱਖ ਕਿਲੋਮੀਟਰ ਦਾ ਅੰਕੜਾ ਪਾਰ ਕੀਤਾ ਹੈ। ਇਹ ਕਾਰ ਵੈਲਮੁਰੁਗਨ ਵੀ (Velmurugan. V) ਨਾਂ ਦੇ ਇਕ ਵਿਅਕਤੀ ਦੀ ਹੈ ਜਿਸ ਨੇ ਇਸ ਨੂੰ ਜੁਲਾਈ 2007 ’ਚ ਖ਼ਰੀਦਿਆ ਸੀ। ਖ਼ਰੀਦਣ ਦੇ 13 ਸਾਲਾਂ ਬਾਅਦ ਇਸ ਕਾਰ ਨੇ 10 ਲੱਖ ਕਿਲੋਮੀਟਰ ਦਾ ਅੰਕੜਾ ਪਾਰ ਕਰ ਲਿਆ ਹੈ। 

PunjabKesari

ਇਨ੍ਹਾਂ ਟਿੱਪਸ ਨੂੰ ਫਾਲੋ ਕਰਕੇ ਤੁਸੀਂ ਵੀ ਸਾਲਾਂ ਤਕ ਚਲਾ ਸਕਦੇ ਹੋ ਆਪਣੀ ਗੱਡੀ
- ਲੰਬੇ ਸਮੇਂ ਤਕ ਕਾਰ ਦੀ ਪਰਫਾਰਮੈਂਸ ਨੂੰ ਬਿਹਤਰ ਬਣਾਉਣ ਲਈ ਕਾਰ ਦੀ ਸਰਵਿਸਿੰਗ ਸਮੇਂ-ਸਮੇਂ ’ਤੇ ਕਰਵਾਓ। 
- ਜਾਣਕਾਰੀ ਲਈ ਦੱਸ ਦੇਈਏ ਕਿ ਕਾਰ ਦੀ ਹਰ 6 ਮਹੀਨਿਆਂ ਜਾਂ ਸਾਲ ’ਚ ਜਾਂ ਫਿਰ 10,000 ਕਿਲੋਮੀਟਰ ’ਚ ਇਕ ਵਾਰ ਸਰਵਿਸ ਕਰਵਾਉਣੀ ਜ਼ਰੂਰੀ ਹੁੰਦੀ ਹੈ। 
- ਇਸ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਤੁਹਾਡੇ ਵਾਹਨ ’ਚ ਇਸ ਤੋਂ ਬਾਅਦ ਕੋਈ ਸਮੱਸਿਆ ਨਹੀਂ ਆਏਗੀ। 
- ਕਾਰ ’ਚ ਇੰਜਣ ਲਾਈਟ ਜੇਕਰ ਜਗਦੀ ਵਿਖਾਈ ਦੇਵੇ ਤਾਂ ਸਮਝ ਜਾਓ ਕਿ ਤੁਹਾਡੀ ਕਾਰ ਦੇ ਇੰਜਣ ’ਚ ਕੋਈ ਸਮੱਸਿਆ ਹੈ। ਜਿਸ ਤੋਂ ਬਾਅਦ ਤੁਹਾਨੂੰ ਤੁਰੰਤ ਹੀ ਆਪਣੀ ਕਾਰ ਦਾ ਇੰਜਣ ਚੈੱਕ ਕਰਵਾਉਣਾ ਚਾਹੀਦਾ ਹੈ। 
- ਜੇਕਰ ਡਰਾਈਵਿੰਗ ਦੌਰਾਨ ਕਾਰ ’ਚ ਪਾਵਰ ਦੀ ਕਮੀ ਮਹਿਸੂਸ ਹੋਵੇ ਤਾਂ ਇਸਦਾ ਕਾਰਨ ਘੱਟ ਇੰਜਣ ਕੰਪ੍ਰੈਸ਼ਨ ਅਤੇ ਜਾਮ ਫਿਊਲ ਫਿਲਟਰ ਹੋ ਸਕਦਾ ਹੈ। ਅਜਿਹੇ ’ਚ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਹੀ ਆਪਣੀ ਕਾਰਨੂੰ ਮਕੈਨਿਕ ਨੂੰ ਵਿਖਾਓ। 


author

Rakesh

Content Editor

Related News