ਹੋਟਲ ''ਚ ਰਿਸੈਪਸ਼ਨਿਸਟ ਦਾ ਕੰਮ ਕਰੇਗਾ ਕਿਊ.ਬੋ. ਵਨ ਰੋਬੋਟ

Thursday, Jun 22, 2017 - 11:10 AM (IST)

ਹੋਟਲ ''ਚ ਰਿਸੈਪਸ਼ਨਿਸਟ ਦਾ ਕੰਮ ਕਰੇਗਾ ਕਿਊ.ਬੋ. ਵਨ ਰੋਬੋਟ

ਜਲੰਧਰ- ਜੇ ਤੁਸੀਂ ਹੋਟਲ ਵਿਚ ਜਾਣ ਦੇ ਆਦੀ ਹੋ ਤਾਂ ਹੋ ਸਕਦਾ ਹੈ ਕਿ ਬਹੁਤ ਛੇਤੀ ਫਰੰਟ ਡੋਰ 'ਤੇ ਤੁਹਾਡਾ ਸਾਹਮਣਾ ਇਨਸਾਨ ਦੀ ਥਾਂ ਰੋਬੋਟ ਨਾਲ ਹੋ ਜਾਵੇ। ਬਾਰਸੀਲੋਨਾ ਸਥਿਤ ਰੋਬੋਟਿਕਸ ਕੰਪਨੀ ਥੀਕੋਰਪੋਰਾ (Thecorpora) ਨੇ ਇਕ ਅਜਿਹਾ ਰੋਬੋਟ ਉਤਾਰਿਆ ਹੈ, ਜੋ ਹੋਟਲ ਦੇ ਫਰੰਟ ਡੋਰ 'ਤੇ ਕੰਮ ਕਰੇਗਾ। ਕੰਪਨੀ ਨੇ ਇਸਦੀ ਕੀਮਤ 16 ਹਜ਼ਾਰ ਤੋਂ ਲੈ ਕੇ 23 ਹਜ਼ਾਰ ਰੁਪਏ ਰੱਖੀ ਗਈ ਹੈ। ਆਮ ਤੌਰ 'ਤੇ ਭਾਰਤ ਵਿਚ ਹੋਟਲ ਦੇ ਫਰੰਟ ਡੋਰ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਔਸਤ ਸੈਲਰੀ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਅਜਿਹੇ ਵਿਚ ਹੋਟਲ ਕੰਪਨੀਆਂ ਲਈ ਇਹ ਰੋਬੋਟ ਫਾਇਦੇਮੰਦ ਸਾਬਤ ਹੋਵੇਗਾ। ਇਸ ਕਿਊ. ਬੋ. ਵਨ ਰੋਬੋਟ ਨੂੰ 16 ਇੰਚ ਲੰਮਾ ਬਣਾਇਆ ਗਿਆ ਹੈ ਤਾਂ ਕਿ ਨੌਜਵਾਨ ਅਤੇ ਬੱਚਿਆਂ ਦੇ ਸਾਹਮਣੇ ਆਉਣ 'ਤੇ ਉਨ੍ਹਾਂ ਨੂੰ ਵੱਖਰੀ ਪ੍ਰਤੀਕਿਰਿਆ ਦੇ ਸਕੇ। ਕੰਪਨੀ ਨੇ ਦੱਸਿਆ ਕਿ ਇਸ ਰੋਬੋਟ ਵਿਚ ਲਰਨਿੰਗ ਐਪਸ ਵੀ ਇੰਸਟਾਲ ਕੀਤੀ ਜਾ ਸਕਦੀ ਹੈ, ਜਿਸ ਨਾਲ ਇਹ ਤੁਹਾਡੇ ਬੱਚਿਆਂ ਨੂੰ ਪੜ੍ਹਾਉਣ ਦਾ ਵੀ ਕੰਮ ਕਰ ਸਕੇਗਾ।

 

PunjabKesari

 

 

ਰੋਬੋਟ ਦੀਆਂ ਅੱਖਾਂ ਵਿਚ ਲੱਗਾ ਹੈ ਐੱਚ. ਡੀ. ਕੈਮਰਾ
ਇਸ ਰੋਬੋਟ ਵਿਚ ਰਾਸਪਬੇਰੀ ਪੀ 3 ਬੋਰਡ ਲੱਗਾ ਹੈ, ਜੋ ਰਾਸਪੀਬਿਅਨ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਰੋਬੋਟ ਦੀਆਂ ਦੋਹਾਂ ਅੱਖਾਂ ਵਿਚ ਐੱਚ. ਡੀ. ਕੈਮਰਾ ਲੱਗਾ ਹੈ, ਜੋ ਯੂਜ਼ਰ ਦੇ ਚਿਹਰੇ ਨੂੰ ਟ੍ਰੈਕ ਕਰਨ ਦੇ ਨਾਲ ਵੀਡੀਓ ਬਣਾਉਣ ਅਤੇ ਫੋਟੋ ਕਲਿੱਕ ਕਰਨ ਵਿਚ ਵੀ ਮਦਦ ਕਰਦਾ ਹੈ। ਰੋਬੋਟ ਦੇ ਨੱਕ ਵਿਚ ਅਰਡੂਨੋ (Arduno) ਨਾਂ ਦਾ ਸੈਂਸਰ ਲੱਗਾ ਹੈ, ਜੋ ਯੂਜ਼ਰ ਦੇ ਸਾਹਮਣੇ ਆਉਣ 'ਤੇ ਮੂੰਹ ਵਿਚ ਲੱਗੀ LED ਨੂੰ ਬਲਿੰਕ ਕਰ ਕੇ ਸਪੀਕਰ ਨਾਲ ਆਊਟਪੁੱਟ ਦੇ ਕੇ ਇਹ ਦੱਸਣ ਵਿਚ ਮਦਦ ਕਰਦਾ ਹੈ ਕਿ ਉਸਨੇ ਯੂਜ਼ਰ ਨੂੰ ਡਿਟੈਕਟ ਕਰ ਲਿਆ ਹੈ ਅਤੇ ਉਹ ਇੰਸਟਰੱਕਸ਼ਨ 'ਤੇ ਕੰਮ ਕਰਨ ਲਈ ਤਿਆਰ ਹੈ।

 

ਰੋਬੋਟ ਵਿਚ ਲੱਗੇ ਹਨ ਤਿੰਨ ਮਾਈਕ੍ਰੋਫੋਨ ਅਤੇ ਸੈਂਸਰ
ਕਿਊ. ਬੋ. ਵਨ ਰੋਬੋਟ ਵਿਚ ਤਿੰਨ ਮਾਈਕ੍ਰੋਫੋਨ ਲੱਗੇ ਹਨ, ਜੋ ਕਿਸੇ ਵੀ ਪਾਸੇ ਤੋਂ ਆਵਾਜ਼ ਆਉਣ 'ਤੇ ਉਸ ਨੂੰ ਡਿਟੈਕਟ ਕਰ ਕੇ ਯੂਜ਼ਰ ਦੀ ਮੌਜੂਦਗੀ ਦੀ ਇਨਫਰਮੇਸ਼ਨ ਪਹੁੰਚਾਉਂਦੇ ਹਨ। ਰੋਬੋਟ ਦੇ ਟੌਪ 'ਤੇ ਸੈਂਸਰ ਲੱਗਾ ਹੈ, ਜਿਸ ਨੂੰ ਟੱਚ ਕਰਨ 'ਤੇ ਇਸ ਵਿਚ ਲੱਗੀਆਂ ਦੋ ਮੋਟਰਸ ਇਸਦੇ ਸਿਰ ਨੂੰ ਯੂਜ਼ਰ ਵਾਲੇ ਪਾਸੇ ਘੁੰਮਾ ਦਿੰਦੀਆਂ ਹਨ।

 

PunjabKesari

 

ਵਾਈ-ਫਾਈ ਅਤੇ ਬਲੂਟੁੱਥ ਦੀ ਸਹੂਲਤ
ਰੋਬੋਟ 'ਚ ਕਨੈਕਟੀਵਿਟੀ ਲਈ ਵਾਈ-ਫਾਈ ਅਤੇ ਬਲੂਟੁੱਥ 4.0 ਦੀ ਸਹੂਲਤ ਦਿੱਤੀ ਗਈ ਹੈ, ਜੋ ਇਸ ਨੂੰ ਤੁਹਾਡੇ ਸਮਾਰਟਫੋਨ, ਟੈਬਲੇਟ ਜਾਂ ਕੰਪਿਊਟਰ ਨਾਲ ਕਨੈਕਟ ਕਰਨ ਦੀ ਸਹੂਲਤ ਦਿੰਦੀ ਹੈ। ਇਸਦੇ ਡਿਵੈੱਲਪਰਸ ਦਾ ਕਹਿਣਾ ਹੈ ਕਿ ਜਾਵਾ, C++,PHP ਅਤੇ ਪਾਈਥਨ ਵਿਚ ਬਣਾਈ ਗਈ ਐਪਲੀਕੇਸ਼ਨਸ ਨੂੰ ਵੀ ਯੂਜ਼ਰ ਕੰਪਿਊਟਰ ਦੀ ਮਦਦ ਨਾਲ ਇਸ ਵਿਚ ਇੰਸਟਾਲ ਕਰ ਕੇ ਯੂਜ਼ ਕਰ ਸਕਦੇ ਹਨ।

ਕੰਪਨੀ ਨੇ ਦੱਸਿਆ ਕਿ ਕਿਊ. ਬੋ. ਵਨ ਰੋਬੋਟ ਦੇ ਬੇਸ ਵੇਰੀਅੰਟ ਦੀ ਕੀਮਤ 249 ਡਾਲਰ (ਲਗਭਗ 16076 ਰੁਪਏ), ਡਿਵੈੱਲਪਰ ਵੇਰੀਅੰਟ ਦੀ ਕੀਮਤ 299 (ਲਗਭਗ 19309 ਰੁਪਏ) ਤੇ ਲਿਮਟਿਡ ਐਰੋ ਐਡੀਸ਼ਨ ਦੀ ਕੀਮਤ 369 ਡਾਲਰ (ਲਗਭਗ 23824 ਰੁਪਏ) ਰੱਖੀ ਗਈ ਹੈ। ਇਸ ਨੂੰ ਇਸ ਸਾਲ ਦਸੰਬਰ ਦੇ ਮਹੀਨੇ ਤੋਂ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ।


Related News