Matter Energy ਦੀ ਪਹਿਲੀ ਇਲੈਕਟ੍ਰਿਕ ਬਾਈਕ ਲਾਂਚ, ਜਾਣੋ ਕੀਮਤ ਤੇ ਖੂਬੀਆਂ

Thursday, Mar 02, 2023 - 05:45 PM (IST)

Matter Energy ਦੀ ਪਹਿਲੀ ਇਲੈਕਟ੍ਰਿਕ ਬਾਈਕ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ- ਮੈਟਰ ਐਨਰਜੀ ਨੇ ਆਪਣੀ ਪਹਿਲੀ ਇਲੈਕਟ੍ਰਿਕ ਬਾਈਕ Aera ਨੂੰ ਲਾਂਚ ਕਰ ਦਿੱਤਾ ਹੈ। ਇਸ ਬਾਈਕ ਨੂੰ 2 ਵੇਰੀਐਂਟਸ- 5000 ਅਤੇ 5000+ 'ਚ ਉਤਾਰਿਆ ਗਿਆ ਹੈ, ਜਿਨ੍ਹਾਂ ਦੀ ਕੀਮਤ 1.44 ਲੱਖ ਰੁਪਏ ਅਤੇ 1.54 ਲੱਖ ਰੁਪਏ ਦੱਸੀ ਗਈ ਹੈ। ਕੰਪਨੀ ਮੁਤਾਬਕ, ਆਉਣ ਵਾਲੇ ਸਮੇਂ 'ਚ ਇਹ ਇਲੈਕਟ੍ਰਿਕ ਬਾਈਕ 4 ਵੇਰੀਐਂਟਸ 'ਚ ਉਪਲੱਬਧ ਹੋਵੇਗੀ ਪਰ ਮੌਜੂਦਾ ਸਮੇਂ 'ਚ ਇਹ ਸਿਰਫ ਦੋ ਵੇਰੀਐਂਟਸ 'ਚ ਹੀ ਪੇਸ਼ ਕੀਤੀ ਗਈ ਹੈ। ਇਨ੍ਹਾਂ ਇਲੈਕਟ੍ਰਿਕ ਬਾਈਕਸ ਦੀ ਬੁਕਿੰਗ ਅਗਲੇ 30 ਦਿਨਾਂ 'ਚ ਸ਼ੁਰੂ ਕਰ ਦਿੱਤੀ ਜਾਵੇਗੀ।

PunjabKesari

ਮੈਟਰ Aera ਦੇ ਦੋਵਾਂ ਵੇਰੀਐਂਟਸ 'ਚ ਲਿਕੁਇਡ ਕੂਲਡ 5kWh ਦੀ ਬੈਟਰੀ ਦਿੱਤੀ ਗਈ ਹੈ। ਇਸ ਬੈਟਰੀ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਾਲ 125 ਕਿਲੋਮੀਟਰ ਦੀ ਰੀਅਲ ਵਰਲਡ ਰੇਂਜ ਪ੍ਰਾਪਤ ਕੀਤੀ ਜਾ ਸਕਦੀ ਹੈ। Matter Aera 5000 'ਚ ਆਪਸ਼ਨਲ ਬਲੂਟੁੱਥ ਕੁਨੈਕਟੀਵਿਟੀ, ਪਾਰਕ ਅਸਿਸਟ, ਕੀਅਲੈੱਸ ਆਪਰੇਸ਼ਨ, ਓ.ਟੀ.ਏ. ਅਪਡੇਟਸ, ਪ੍ਰੋਗਰੈਸਿਵ ਬਲਿੰਕਰਸ ਅਤੇ ਵੈਲਕਮ ਲਾਈਟਾਂ ਦੇ ਨਾਲ 7-ਇੰਚ ਦੀ ਟਚ-ਕੰਪੈਟਿਬਲ ਡਿਸਪਲੇਅ ਦਾ ਫੀਚਰ ਦਿੱਤਾ ਗਿਆ ਹੈ। 

ਸਰਵਿਸ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ 45 ਦਿਨਾਂ ਦੇ ਅੰਦਰ ਉਹ ਅਹਿਮਦਾਬਾਦ 'ਚ ਆਪਣਾ ਐਕਸਪੀਰੀਅੰਸ ਸੈਂਟਰ ਖੋਲ੍ਹਣਗੇ, ਜਦਕਿ ਅਗਲੇ 3 ਮਹੀਨਿਆਂ 'ਚ ਪੂਰੇ ਦੇਸ਼ 'ਚ ਇਸ ਦੀਆਂ 20 ਡੀਲਰਸ਼ਿਪ ਹੋਣਗੀਆਂ। ਇਸਤੋਂ ਇਲਾਵਾ ਇਸ ਸਾਲ ਦੇ ਅਖੀਰ ਤਕ ਇਹ ਗਿਣਤੀ ਵੱਧ ਕੇ ਲਗਭਗ 100 ਹੋ ਜਾਵੇਗੀ।


author

Rakesh

Content Editor

Related News